Malerkotla News : ਪਿੰਡ ਭੋਗੀਵਾਲ ਵਿਖੇ ਸਤਵੀਂ ਕਲਾਸ 'ਚ ਪੜ੍ਹਦੀਆਂ 2 ਵਿਦਿਆਰਥਣਾਂ ਹੋਸਟਲ 'ਚੋਂ ਲਾਪਤਾ ,ਮਾਪੇ ਪ੍ਰੇਸ਼ਾਨ
Malerkotla News : ਮਲੇਰਕੋਟਲਾ ਦੇ ਨਜ਼ਦੀਕੀ ਪਿੰਡ ਭੋਗੀਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਦੀਆਂ 7ਵੀਂ ਜਮਾਤ ਦੀਆਂ 2 ਵਿਦਿਆਰਥਣਾਂ ਲਾਪਤਾ ਹਨ। ਜਾਣਕਾਰੀ ਅਨੁਸਾਰ ਵਿਦਿਆਰਥਣਾਂ ਕਸਤੂਰਵਾ ਗਾਂਧੀ ਵਾਲਿਕਾ ਬਾਲ ਵਿਦਿਆ ਹੋਸਟਲ 'ਚ ਰਹਿੰਦੀਆਂ ਸਨ। ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਅਸੀ ਲੜਕੀਆਂ ਦੇ ਘਰ ਵੀ ਪਤਾ ਕੀਤਾ ਕਿ ਲੜਕੀਆਂ ਇਥੇ ਤਾਂ ਨਹੀਂ ਆਈਆਂ ਪਰ ਅਜੇ ਤੱਕ ਸਾਨੂੰ ਪੂਰੀ ਜਾਣਕਾਰੀ ਨਹੀਂ ਮਿਲੀ ਕਿ ਲੜਕੀਆਂ ਕਿੱਥੇ ਗਈਆਂ ਤੇ ਕਿਉਂ ਗਈਆਂ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਅਮਨ ਦੀਪ ਨੇ ਦੱਸਿਆ ਕੇ ਸਾਨੂੰ ਸਵੇਰੇ ਉਸ ਸਮੇ ਪਤਾ ਲੱਗਿਆ ਜਦੋਂ ਸਵੇਰੇ ਦੀ ਹਾਜ਼ਰੀ ਲਗਾਈ ਗਈ ਤਾਂ ਸਤਵੀਂ ਕਲਾਸ ਦੀਆ 2 ਵਿਦਿਆਰਥਣਾਂ ਹਾਜ਼ਰ ਨਹੀ ਸਨ। ਇਸ ਤੋਂ ਬਾਅਦ ਅਸੀਂ ਸਕੂਲ ਦੇ ਆਲੇ ਦੁਆਲੇ ਬੱਸ ਸਟੈਂਡ , ਰੇਲਵੇ ਸਟੇਸਨ ਅਤੇ ਹੋਰ ਥਾਵਾਂ 'ਤੇ ਲੜਕੀਆਂ ਦੀ ਭਾਲ ਕੀਤੀ ਪਰ ਕੁੱਝ ਪਤਾ ਨਹੀਂ ਲੱਗ ਸਕਿਆ।
ਜਦੋਂ ਇਸ ਸਕੂਲ 'ਚ ਪੜ੍ਹਦੇ ਬੱਚਿਆ ਦੇ ਮਾਤਾ ਪਿਤਾ ਨੂੰ ਇਹ ਖ਼ਬਰ ਮਿਲੀ ਤਾਂ ਕਾਫੀ ਘਬਰਾਏ ਹੋਏ ਹਨ ਕਿ ਆਗੇ ਤੋਂ ਹੋਰ ਕੋਈ ਵੱਡੀ ਵਾਰਦਾਤ ਨਾ ਹੋ ਜਾਵੇ। ਸਮਾਜ ਸੇਵਕ ਦਾ ਕਹਿਣਾ ਕਿ ਉਥੇ ਡਿਊਟੀ ਦੇ ਰਹੇ ਮੁਲਾਜ਼ਮ ਦੀ ਬਹੁਤ ਵੱਡੀ ਗਲਤੀ ਹੈ। ਜਿਸ ਨੂੰ ਰਾਤ ਸਮੇਂ ਇਹ ਪਤਾ ਹੀ ਨਹੀਂ ਲੱਗਿਆ ਕਿ ਦੋ ਵਿਦਿਆਰਥਣਾਂ ਆਪਣੇ ਕਮਰੇ 'ਚ ਨਹੀਂ। ਪਹਿਲਾਂ ਵੀ ਇੱਕ ਘਟਨਾ ਨੂੰ ਲੈ ਕੇ ਇਹ ਸਕੂਲ ਕਾਫੀ ਚਰਚਾ 'ਚ ਰਿਹਾ ਸੀ।
- PTC NEWS