CRPF vehicle Meets Accident : ਡੂੰਘੀ ਖੱਡ ਵਿੱਚ ਡਿੱਗੀ ਸੀਆਰਪੀਐਫ ਦੀ ਗੱਡੀ, ਦੋ ਜਵਾਨਾਂ ਦੀ ਮੌਤ, 16 ਜ਼ਖਮੀ
CRPF vehicle Meets Accident : ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਸੰਤਗੜ੍ਹ ਵਿੱਚ, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਜਵਾਨਾਂ ਦੀ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ। ਇਹ ਦਰਦਨਾਕ ਹਾਦਸਾ ਕੰਡਵਾ ਖੇਤਰ ਦੇ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਦੋ ਸੀਆਰਪੀਐਫ ਜਵਾਨਾਂ ਦੀ ਮੌਤ ਹੋ ਗਈ। ਜਦਕਿ 16 ਜਵਾਨ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਿਕ ਸਾਰੇ ਜ਼ਖਮੀਆਂ ਨੂੰ ਕਮਾਂਡ ਹਸਪਤਾਲ ਲਿਜਾਇਆ ਜਾ ਰਿਹਾ ਹੈ। ਬਚਾਅ ਟੀਮਾਂ ਮੌਕੇ 'ਤੇ ਮੌਜੂਦ ਹਨ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ।
ਦੱਸ ਦਈਏ ਕਿ ਕੰਡਵਾ-ਬਸੰਤਗੜ੍ਹ ਖੇਤਰ ਵਿੱਚ ਸੀਆਰਪੀਐਫ ਵਾਹਨ ਨਾਲ ਹੋਏ ਸੜਕ ਹਾਦਸੇ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਗੱਡੀ ਵਿੱਚ ਬਹੁਤ ਸਾਰੇ ਬਹਾਦਰ ਸੀਆਰਪੀਐਫ ਜਵਾਨ ਸਵਾਰ ਸਨ। ਮੈਂ ਹੁਣੇ ਹੀ ਡੀਸੀ ਸਲੋਨੀ ਰਾਏ ਨਾਲ ਗੱਲ ਕੀਤੀ ਹੈ, ਜੋ ਨਿੱਜੀ ਤੌਰ 'ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਮੈਨੂੰ ਜਾਣਕਾਰੀ ਦੇ ਰਹੇ ਹਨ। ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਹਨ। ਸਥਾਨਕ ਲੋਕ ਸਵੈ-ਇੱਛਾ ਨਾਲ ਮਦਦ ਲਈ ਅੱਗੇ ਆਏ ਹਨ। ਹਰ ਸੰਭਵ ਮਦਦ ਯਕੀਨੀ ਬਣਾਈ ਜਾ ਰਹੀ ਹੈ।
ਇਸ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਾਣਕਾਰੀ ਅਨੁਸਾਰ, ਐਂਬੂਲੈਂਸਾਂ ਨੂੰ ਵੀ ਮੌਕੇ 'ਤੇ ਭੇਜਿਆ ਗਿਆ ਹੈ। ਗੱਡੀ ਦੇ ਖੱਡ ਵਿੱਚ ਡਿੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸੀਆਰਪੀਐਫ ਨੇ ਦੱਸਿਆ ਕਿ 187ਵੀਂ ਬਟਾਲੀਅਨ ਦਾ ਇੱਕ ਵਾਹਨ, ਜਿਸ ਵਿੱਚ 18 ਜਵਾਨ ਸਨ, ਅੱਜ ਸਵੇਰੇ 10:30 ਵਜੇ ਦੇ ਕਰੀਬ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਕਡਵਾ ਤੋਂ ਬਸੰਤ ਗੜ੍ਹ ਜਾ ਰਹੇ ਸਨ, ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਖੱਡ ਵਿੱਚ ਡਿੱਗ ਗਿਆ।
ਇਹ ਵੀ ਪੜ੍ਹੋ : Crisis on Ayushman Bharat Scheme : ਹਰਿਆਣਾ ਵਿੱਚ ਆਯੁਸ਼ਮਾਨ ਭਾਰਤ ਯੋਜਨਾ 'ਤੇ ਸੰਕਟ: ਨਿੱਜੀ ਹਸਪਤਾਲਾਂ ਨੇ ਇਲਾਜ ਕੀਤਾ ਬੰਦ
- PTC NEWS