Thu, Dec 18, 2025
Whatsapp

Chips Side Effects: ਜੇਕਰ ਤੁਸੀਂ ਵੀ ਹੋ ਚਿਪਸ ਖਾਣ ਦੇ ਸ਼ੌਕਿਨ ਤਾਂ ਦੇ ਰਹੇ ਹੋ ਇਨ੍ਹਾਂ ਬਿਮਾਰੀਆਂ ਨੂੰ ਸੱਦਾ !

ਆਲੂ ਦੇ ਚਿਪਸ ਖਾਣ 'ਚ ਬਹੁਤ ਹੀ ਸਵਾਦਿਸ਼ਟ ਹੁੰਦੇ ਹਨ ਪਰ ਇਨ੍ਹਾਂ ਨੂੰ ਖਾਣ ਦੇ ਕਈ ਨੁਕਸਾਨ ਹਨ। ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਸਰੀਰ 'ਚ ਮੋਟਾਪਾ ਵਧਦਾ ਹੈ, ਉਥੇ ਹੀ ਇਸ 'ਚ ਨਮਕ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਵਧਾਉਣ ਦਾ ਕੰਮ ਕਰਦੀ ਹੈ।

Reported by:  PTC News Desk  Edited by:  Aarti -- July 26th 2023 04:33 PM
Chips Side Effects:  ਜੇਕਰ ਤੁਸੀਂ ਵੀ ਹੋ ਚਿਪਸ ਖਾਣ ਦੇ ਸ਼ੌਕਿਨ ਤਾਂ ਦੇ ਰਹੇ ਹੋ ਇਨ੍ਹਾਂ ਬਿਮਾਰੀਆਂ ਨੂੰ ਸੱਦਾ !

Chips Side Effects: ਜੇਕਰ ਤੁਸੀਂ ਵੀ ਹੋ ਚਿਪਸ ਖਾਣ ਦੇ ਸ਼ੌਕਿਨ ਤਾਂ ਦੇ ਰਹੇ ਹੋ ਇਨ੍ਹਾਂ ਬਿਮਾਰੀਆਂ ਨੂੰ ਸੱਦਾ !

Chips Side Effects: ਆਲੂ ਦੇ ਚਿਪਸ ਕਿਸ ਨੂੰ ਪਸੰਦ ਨਹੀਂ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਆਲੂ ਦੇ ਚਿਪਸ ਖਾਣਾ ਪਸੰਦ ਕਰਦਾ ਹੈ। ਜਦੋਂ ਵੀ ਥੋੜ੍ਹੀ ਜਿਹੀ ਭੁੱਖ ਲੱਗਦੀ ਹੈ ਤਾਂ ਸਾਨੂੰ ਸਨੈਕਸ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਆਲੂ ਦੇ ਚਿਪਸ ਯਾਦ ਆਉਂਦੇ ਹਨ।

ਆਲੂ ਦੇ ਚਿਪਸ ਖਾਣ 'ਚ ਬਹੁਤ ਹੀ ਸਵਾਦਿਸ਼ਟ ਹੁੰਦੇ ਹਨ ਪਰ ਇਨ੍ਹਾਂ ਨੂੰ ਖਾਣ ਦੇ ਕਈ ਨੁਕਸਾਨ ਹਨ। ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਸਰੀਰ 'ਚ ਮੋਟਾਪਾ ਵਧਦਾ ਹੈ, ਉਥੇ ਹੀ ਇਸ 'ਚ ਨਮਕ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਵਧਾਉਣ ਦਾ ਕੰਮ ਕਰਦੀ ਹੈ।


ਕਈ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੈਕਡ ਚਿਪਸ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਨੂੰ ਵੀ ਸੱਦਾ ਦਿੰਦੇ ਹਨ, ਚਿਪਸ ਖਾਣ ਨਾਲ ਸਿਹਤ 'ਤੇ ਕਿਸ ਤਰ੍ਹਾਂ ਦੇ ਮਾੜੇ ਪ੍ਰਭਾਵ ਹੁੰਦੇ ਹਨ। ਆਓ ਜਾਣਦੇ ਹਾਂ...

ਪੋਸ਼ਕ ਤੱਤਾਂ ਦੀ ਕਮੀ : 

ਚਿਪਸ ਦਾ ਲਗਾਤਾਰ ਸੇਵਨ ਕਰਨਾ ਆਦਤ ਬਣ ਜਾਂਦਾ ਹੈ। ਜੇਕਰ ਤੁਸੀਂ ਇਸ ਨੂੰ ਜ਼ਿਆਦਾ ਖਾਂਦੇ ਹੋ ਤਾਂ ਤੁਹਾਡੇ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ।

ਪਾਚਨ ਸੰਬੰਧੀ ਸਮੱਸਿਆਵਾਂ : 

ਚਿਪਸ 'ਚ ਫਾਈਬਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਫਾਈਬਰ ਯੁਕਤ ਭੋਜਨ ਨਾ ਖਾਣ ਨਾਲ ਵੀ ਕਬਜ਼ ਜਾਂ ਪਾਚਨ ਸੰਬੰਧੀ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।

ਦਿਲ ਦੀਆ ਸਮੱਸਿਆਵਾਂ : 

ਜ਼ਿਆਦਾ ਚਿਪਸ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ 'ਚ ਟਰਾਂਸ ਫੈਟ ਪਾਇਆ ਜਾਂਦਾ ਹੈ, ਜਿਸ ਕਾਰਨ ਕੋਲੈਸਟ੍ਰਾਲ ਵਧਦਾ ਹੈ ਅਤੇ ਇਹ ਤੁਹਾਡੀਆਂ ਨਾੜੀਆਂ ਨੂੰ ਬਲਾਕ ਕਰ ਦਿੰਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ।

ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ : 

ਚਿਪਸ ਵਿੱਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜੋ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦੀਆਂ ਹਨ। ਪਰ ਇਸ ਵਿੱਚ ਸਭ ਤੋਂ ਵੱਧ ਹਾਨੀਕਾਰਕ ਚੀਜ਼ ਸੋਡੀਅਮ ਹੈ। ਅਸਲ 'ਚ ਚਿਪਸ 'ਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤਾਂ ਹੁੰਦੀ ਹੀ ਹੈ, ਨਾਲ ਹੀ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ।

ਭਾਰ ਵਧਣ ਦੀ ਸਮੱਸਿਆ : 

ਚਿਪਸ ਦਾ ਸੇਵਨ ਕਰਨਾ ਹਾਨੀਕਾਰਕ ਹੈ ਕਿਉਂਕਿ ਇਸ ਨੂੰ ਖਾਣ ਦੀ ਆਦਤ ਬਣ ਜਾਂਦੀ ਹੈ ਅਤੇ ਚਿਪਸ ਦਾ ਲਗਾਤਾਰ ਸੇਵਨ ਸਰੀਰ ਵਿਚ ਗੈਰ-ਸਿਹਤਮੰਦ ਚਰਬੀ ਨੂੰ ਵਧਾਉਂਦਾ ਹੈ। ਜਿਸ ਕਾਰਨ ਭਾਰ ਵਧਣ ਦੀ ਸਮੱਸਿਆ ਹੁੰਦੀ ਹੈ।

ਸਿਰਦਰਦ ਅਤੇ ਤਣਾਅ : 

ਚਿੱਪਸ ਵਿੱਚ ਹੋਣ ਵਾਲੀ ਬਹੁਤ ਜ਼ਿਆਦਾ ਤੈਲ ਅਤੇ ਨਾਮੀ ਚੀਜ਼ਾਂ ਦਾ ਵਰਤੋਂ ਸਿਰਦਰਦ ਅਤੇ ਤਣਾਅ ਨੂੰ ਵਧਾ ਸਕਦਾ ਹੈ।

ਪੇਟ ਦੀਆਂ ਸਮੱਸਿਆਵਾਂ : 

ਚਿਪਸ ਵਿੱਚ ਚੰਗੇ ਫਾਈਬਰ ਦੀ ਕਮੀ ਨਾਲ ਗੈਸ ਅਤੇ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਡਿਸਕਲੇਮਰ : 

ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਲੇਖਕ ਸਚਿਨ ਜ਼ਿੰਦਲ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: ਸਵੇਰੇ ਹਲਦੀ ਦਾ ਪਾਣੀ ਪੀਣ ਨਾਲ ਦੂਰ ਹੋ ਸਕਦੀਆਂ ਹਨ ਇਹ ਸਮੱਸਿਆਵਾਂ…

- PTC NEWS

Top News view more...

Latest News view more...

PTC NETWORK
PTC NETWORK