Tue, Dec 23, 2025
Whatsapp

ਅੰਡਰਵਰਲਡ ਡਾਨ ਦਾਊਦ ਇਬਰਾਹਿਮ ਕਰਾਚੀ ਹਸਪਤਾਲ 'ਚ ਦਾਖਲ; ਜ਼ਹਿਰ ਦੇਣ ਦਾ ਦਾਅਵਾ

Reported by:  PTC News Desk  Edited by:  Jasmeet Singh -- December 18th 2023 10:20 AM
ਅੰਡਰਵਰਲਡ ਡਾਨ ਦਾਊਦ ਇਬਰਾਹਿਮ ਕਰਾਚੀ ਹਸਪਤਾਲ 'ਚ ਦਾਖਲ; ਜ਼ਹਿਰ ਦੇਣ ਦਾ ਦਾਅਵਾ

ਅੰਡਰਵਰਲਡ ਡਾਨ ਦਾਊਦ ਇਬਰਾਹਿਮ ਕਰਾਚੀ ਹਸਪਤਾਲ 'ਚ ਦਾਖਲ; ਜ਼ਹਿਰ ਦੇਣ ਦਾ ਦਾਅਵਾ

ਕਰਾਚੀ (ਪਾਕਿਸਤਾਨ): ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੂੰ ਲੈ ਕੇ ਕਾਫੀ ਚਰਚਾ ਹੈ। ਦਾਊਦ ਨੂੰ ਜ਼ਹਿਰ ਦਿੱਤੇ ਜਾਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਕਰਾਚੀ ਵਿੱਚ ਜ਼ਹਿਰ ਦਿੱਤਾ ਗਿਆ ਹੈ। 

ਪਾਕਿਸਤਾਨੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਖਬਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਦਾਊਦ ਨੂੰ ਜ਼ਹਿਰ ਦਿੱਤੇ ਜਾਣ ਦੀ ਖ਼ਬਰ ਦੀ ਕਿਸੇ ਵੀ ਰਿਪੋਰਟ 'ਚ ਪੁਸ਼ਟੀ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦਾਊਦ ਜਿਸ ਹਸਪਤਾਲ 'ਚ ਦਾਖਲ ਹੈ, ਉੱਥੇ ਸੁਰੱਖਿਆ ਸਖਤ ਹੈ। ਦਾਊਦ ਹਸਪਤਾਲ ਦੀ ਉਸ ਮੰਜ਼ਿਲ 'ਤੇ ਇਕੱਲਾ ਮਰੀਜ਼ ਹੈ। ਸਿਰਫ਼ ਹਸਪਤਾਲ ਦੇ ਉੱਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਮੰਜ਼ਿਲ 'ਤੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।


ਪਾਕਿਸਤਾਨ ਵਿੱਚ ਇੰਟਰਨੈੱਟ ਸਰਵਰ ਪ੍ਰਭਾਵਿਤ 
ਪਾਕਿਸਤਾਨ 'ਚ ਦਾਊਦ ਨੂੰ ਜ਼ਹਿਰ ਦੇਣ ਦੀ ਖ਼ਬਰ ਤੋਂ ਬਾਅਦ ਦੇਸ਼ 'ਚ ਹਲਚਲ ਤੇਜ਼ ਹੋ ਗਈ ਹੈ। ਪਾਕਿਸਤਾਨ ਵਿੱਚ ਇੰਟਰਨੈੱਟ ਸਰਵਰ ਡਾਊਨ ਹੋਣ ਦੀ ਖ਼ਬਰ ਹੈ। ਲਾਹੌਰ, ਕਰਾਚੀ, ਇਸਲਾਮਾਬਾਦ ਵਰਗੇ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਵੀ ਸਰਵਰ ਡਾਊਨ ਹਨ। ਇਸ ਤੋਂ ਇਲਾਵਾ ਐਕਸ, ਫੇਸਬੁੱਕ, ਇੰਸਟਾਗ੍ਰਾਮ ਵੀ ਕੰਮ ਨਹੀਂ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਤ 8 ਵਜੇ ਤੋਂ ਬਾਅਦ ਇੰਟਰਨੈੱਟ ਦੀ ਸਪੀਡ ਹੌਲੀ ਹੋ ਗਈ।


ਦੁਨੀਆ ਭਰ ਵਿੱਚ ਇੰਟਰਨੈੱਟ, ਸਾਈਬਰ ਸੁਰੱਖਿਆ ਅਤੇ ਡਿਜੀਟਲ ਗਵਰਨੈਂਸ ਦੀ ਨਿਗਰਾਨੀ ਕਰਨ ਵਾਲੀ ਇੱਕ ਸੰਸਥਾ NetBlock ਨੇ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਦੀ ਪੁਸ਼ਟੀ ਕੀਤੀ ਹੈ। 

ਪਾਕਿਸਤਾਨੀ ਪੱਤਰਕਾਰ ਆਰਜ਼ੂ ਕਾਜ਼ਮੀ ਨੇ ਦਾਊਦ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਾਜ਼ਮੀ ਨੇ ਕਿਹਾ, "ਕਿਸੇ ਨੇ ਦਾਊਦ ਇਬਰਾਹਿਮ ਨੂੰ ਜ਼ਹਿਰ ਦਿੱਤਾ ਹੈ। ਇਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਕਰਾਚੀ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।" 

ਉਨ੍ਹਾਂ ਅੱਗੇ ਕਿਹਾ ਕਿ ਇਹ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਰ ਇਹ ਕਿਸ ਹੱਦ ਤੱਕ ਸੱਚ ਹੈ। ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਗੱਲ ਪੱਕੀ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ। ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਸਰਵਰ ਡਾਊਨ ਕਰ ਦਿੱਤੇ ਗਏ ਹਨ।

- With inputs from agencies

Top News view more...

Latest News view more...

PTC NETWORK
PTC NETWORK