Tue, May 30, 2023
Whatsapp

Jalandhar: ਜਲੰਧਰ ’ਚ ਬਦਮਾਸ਼ਾਂ ਦੀ ਰੂਹ ਕੰਬਾਊ ਦਰਿੰਦਗੀ, ਨੌਜਵਾਨ ਦਾ ਹੱਥ ਵੱਢ ਨੋਚੀਆਂ ਅੱਖਾਂ....

ਜਲੰਧਰ ਦੇ ਸੁਰੀਆ ਐਨਕਲੇਵ ਇਲਾਕੇ ’ਚ ਦੇਰ ਰਾਤ ਬਾਈਕ ਤੇ ਜਾ ਰਹੇ ਇੱਕ ਨੌਜਵਾਨ ਤੇ 12 ਤੋਂ 15 ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

Written by  Aarti -- May 24th 2023 05:20 PM
Jalandhar: ਜਲੰਧਰ ’ਚ ਬਦਮਾਸ਼ਾਂ ਦੀ ਰੂਹ ਕੰਬਾਊ ਦਰਿੰਦਗੀ, ਨੌਜਵਾਨ ਦਾ ਹੱਥ ਵੱਢ ਨੋਚੀਆਂ ਅੱਖਾਂ....

Jalandhar: ਜਲੰਧਰ ’ਚ ਬਦਮਾਸ਼ਾਂ ਦੀ ਰੂਹ ਕੰਬਾਊ ਦਰਿੰਦਗੀ, ਨੌਜਵਾਨ ਦਾ ਹੱਥ ਵੱਢ ਨੋਚੀਆਂ ਅੱਖਾਂ....

Jalandhar: ਜਲੰਧਰ ਦੇ ਸੁਰੀਆ ਐਨਕਲੇਵ ਇਲਾਕੇ ’ਚ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਲਾਕੇ ’ਚ ਦੇਰ ਰਾਤ ਬਾਈਕ ਤੇ ਜਾ ਰਹੇ ਇੱਕ ਨੌਜਵਾਨ ਤੇ 12 ਤੋਂ 15 ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਤੇਜ਼ਧਾਰ ਹਥਿਆਰਾਂ ਨਾਲ ਉਸਦੇ ਸਿਰ ’ਤੇ ਕਈ ਜ਼ਖਮ ਵੀ ਹੋਏ। ਇਸ ਹਮਲੇ ’ਚ ਨੌਜਵਾਨ ਦਾ ਹੱਥ ਵੀ ਬਾਹ ਤੋਂ ਵੱਖ ਹੋ ਗਿਆ। 

ਹਮਲਾਵਾਰਾਂ ਦੀ ਬੇਰਹਿਮੀ


ਇਸ ਤੋਂ ਇਲਾਵਾ ਹਮਲਾਵਾਰਾਂ ਨੇ ਇੰਨੀ ਬੇਰਹਿਮੀ ਦਿਖਾਈ ਕਿ ਨੌਜਵਾਨ ਦੀ ਅੱਖਾਂ ਤੱਕ ਨੋਚ ਕੇ ਲੈ ਗਏ। ਫਿਲਹਾਲ ਸਿਵਲ ਹਸਪਤਾਲ ਚ ਬਾਹ ਤੋਂ ਵੱਖ ਹੋਏ ਹੱਥ ਨੂੰ ਲੈ ਕੇ ਪਹੁੰਚੇ ਜ਼ਖਮੀ ਨੌਜਵਾਨ ਨੂੰ ਮਰਹੱਮ ਪੱਟੀ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਲਈ ਰੈਫਰ ਕਰ ਦਿੱਤਾ ਹੈ। 

ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ 

ਬਾਹ ਤੋਂ ਵੱਖ ਹੋਏ ਹੱਥ ਦੇ ਬਾਰੇ ’ਚ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ’ਤੇ ਮੈਡੀਕਲ ਕਾਲਡਜ ਚ ਪਹੁੰਚ ਗਏ ਤਾਂ ਇਹ ਸਰਜਰੀ ਕਰ ਜੁੜ ਵੀ ਸਕਦਾ ਹੈ। ਸਿਵਲ ਹਸਪਤਾਲ ਚ ਪਹੁੰਚੇ ਸੁਰੀਆ ਐਨਕਲੇਵ ਦੇ ਰਹਿਣ ਵਾਲੇ ਸ਼ਿਵਮ ਭੋਗਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਦੇਰ ਰਾਤ ਕਰੀਬ 10 ਵਜੇ ਘਰ ਤੋਂ ਬਾਈਕ ’ਤੇ ਨਿਕਲਿਆ ਸੀ। ਘਰ ਤੋਂ ਕੁਝ ਦੂਰੀ ‘ਤੇ ਹੀ ਪਹਿਲਾਂ ਤੋਂ ਬੈਠੇ 10 ਤੋਂ  15 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ। 

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ 

ਇਸ ਤੋਂ ਬਾਅਦ ਜਦੋਂ ਉਸ ਨੇ ਸ਼ੋਰ ਮਚਾਇਆ ਤਾਂ ਲੋਕ ਆਪਣੇ ਘਰ ਤੋਂ ਬਾਰਰ ਨਿਕਲੇ। ਲੋਕਾਂ ਨੂੰ ਆਉਂਦੇ ਦੇਖਿਆ ਤਾਂ ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਹਮਲਾ ਕਿਸੇ ਪੁਰਾਣੀ ਰੰਜਿਸ਼ ਦੇ ਹੈ ਜਾਂ ਫਿਰ ਕੁਝ ਹੋਰ ਇਸ ਦੇ ਬਾਰੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹਮਲਾਵਾਰਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ।

ਇਹ ਵੀ ਪੜ੍ਹੋ: ਸੱਤਵੀਂ ਜਮਾਤ ਦੀ ਵਿਦਿਆਰਥਣ ਨਾਲ ਸਾਥੀ ਵਿਦਿਆਰਥੀਆਂ ਵਲੋਂ ਸਮੂਹਿਕ ਜ਼ਬਰ ਜਨਾਹ

- PTC NEWS

adv-img

Top News view more...

Latest News view more...