Fri, Apr 25, 2025
Whatsapp

Union Budget 2024 : ਸਕੂਲੀ ਸਿੱਖਿਆ 'ਚ ਸੁਧਾਰ, ਸਸਤੀ ਉਚ ਸਿੱਖਿਆ ਅਤੇ ਸਕਿੱਲ ਡਿਵੈਲਪਮੈਂਟ 'ਤੇ ਹੋ ਸਕਦਾ ਹੈ ਫੋਕਸ

Union Budget 2024 : ਉੱਚ ਲਾਗਤ ਵਾਲੇ ਪੇਸ਼ੇਵਰ ਕੋਰਸਾਂ ਲਈ ਫੰਡਿੰਗ ਦੇ ਵਿਕਲਪਾਂ ਨੂੰ ਵਧਾਉਣਾ, ਸਾਰੀਆਂ ਸਿੱਖਿਆ ਸੇਵਾਵਾਂ 'ਤੇ ਜੀ.ਐਸ.ਟੀ. ਵਿੱਚ ਛੋਟ, ਪੇਂਡੂ ਖੇਤਰਾਂ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਆਦਿ ਕੁਝ ਮੰਗਾਂ ਹਨ, ਜਿਨ੍ਹਾਂ ਲਈ ਇਸ ਖੇਤਰ ਦੇ ਹਿੱਸੇਦਾਰਾਂ ਨੂੰ ਵਿੱਤ ਮੰਤਰੀ ਤੋਂ ਬਹੁਤ ਉਮੀਦਾਂ ਹਨ।

Reported by:  PTC News Desk  Edited by:  KRISHAN KUMAR SHARMA -- July 20th 2024 07:30 AM
Union Budget 2024 : ਸਕੂਲੀ ਸਿੱਖਿਆ 'ਚ ਸੁਧਾਰ, ਸਸਤੀ ਉਚ ਸਿੱਖਿਆ ਅਤੇ ਸਕਿੱਲ ਡਿਵੈਲਪਮੈਂਟ 'ਤੇ ਹੋ ਸਕਦਾ ਹੈ ਫੋਕਸ

Union Budget 2024 : ਸਕੂਲੀ ਸਿੱਖਿਆ 'ਚ ਸੁਧਾਰ, ਸਸਤੀ ਉਚ ਸਿੱਖਿਆ ਅਤੇ ਸਕਿੱਲ ਡਿਵੈਲਪਮੈਂਟ 'ਤੇ ਹੋ ਸਕਦਾ ਹੈ ਫੋਕਸ

Union Budget 2024 : ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ ਨੂੰ ਆਮ ਬਜਟ ਪੇਸ਼ ਕਰਨ ਜਾ ਰਹੇ ਹਨ। ਦੇਸ਼ ਦੇ ਹਰ ਖੇਤਰ ਨੂੰ ਇਸ ਬਜਟ ਤੋਂ ਉਮੀਦਾਂ ਹਨ। ਹੋਰਨਾਂ ਸੈਕਟਰਾਂ ਵਾਂਗ ਸਕੂਲਾਂ, ਕਾਲਜਾਂ, ਸਿਖਲਾਈ, ਹੁਨਰ ਵਿਕਾਸ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਸੰਸਥਾਵਾਂ ਅਤੇ ਐਡਟੈਕ ਖਿਡਾਰੀਆਂ ਨੂੰ ਵੀ ਇਸ ਬਜਟ ਤੋਂ ਵੱਡੀਆਂ ਉਮੀਦਾਂ ਹਨ। ਉੱਚ ਲਾਗਤ ਵਾਲੇ ਪੇਸ਼ੇਵਰ ਕੋਰਸਾਂ ਲਈ ਫੰਡਿੰਗ ਦੇ ਵਿਕਲਪਾਂ ਨੂੰ ਵਧਾਉਣਾ, ਸਾਰੀਆਂ ਸਿੱਖਿਆ ਸੇਵਾਵਾਂ 'ਤੇ ਜੀ.ਐਸ.ਟੀ. ਵਿੱਚ ਛੋਟ, ਪੇਂਡੂ ਖੇਤਰਾਂ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਆਦਿ ਕੁਝ ਮੰਗਾਂ ਹਨ, ਜਿਨ੍ਹਾਂ ਲਈ ਇਸ ਖੇਤਰ ਦੇ ਹਿੱਸੇਦਾਰਾਂ ਨੂੰ ਵਿੱਤ ਮੰਤਰੀ ਤੋਂ ਬਹੁਤ ਉਮੀਦਾਂ ਹਨ।

ਸਿੱਖਿਆ ਪ੍ਰਣਾਲੀ 'ਚ ਸੁਧਾਰ


ਅਜਿਹੇ 'ਚ ਦੇਸ਼ ਦੇ ਸਿੱਖਿਆ ਖੇਤਰ ਲਈ ਇਹ ਬਜਟ ਬਹੁਤ ਖਾਸ ਹੋ ਸਕਦਾ ਹੈ। ਦੇਸ਼ ਵਿੱਚ ਸਕੂਲੀ ਸਿੱਖਿਆ ਦਾ ਭਵਿੱਖ ਇਸ ਬਜਟ ਰਾਹੀਂ ਤੈਅ ਕੀਤਾ ਜਾ ਸਕਦਾ ਹੈ। ਇਸ ਬਜਟ ਵਿੱਚ ਸਿੱਖਿਆ ਖੇਤਰ ਲਈ ਸਕੂਲੀ ਸਿੱਖਿਆ ਤੋਂ ਲੈ ਕੇ ਕਾਲਜ ਤੱਕ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਇਸ ਖੇਤਰ ਨਾਲ ਜੁੜੇ ਮਾਹਿਰ ਉਮੀਦ ਕਰ ਰਹੇ ਹਨ ਕਿ ਸਰਕਾਰ ਨੂੰ ਇਸ ਬਜਟ ਵਿੱਚ ਹੁਨਰ ਵਿਕਾਸ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਹੁਨਰ ਵਿਕਾਸ

ਇਸ ਬਜਟ ਨੂੰ ਲੈ ਕੇ ਵੱਡੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਬਜਟ 2024 'ਚ ਸਰਕਾਰ ਸਿੱਖਿਆ ਖੇਤਰ 'ਚ ਹੁਨਰ ਵਿਕਾਸ ਪ੍ਰੋਗਰਾਮਿੰਗ ਅਤੇ ਸਿਖਲਾਈ 'ਤੇ ਜ਼ਿਆਦਾ ਧਿਆਨ ਦੇ ਸਕਦੀ ਹੈ। ਇਸ ਬਜਟ ਵਿੱਚ ਸਿੱਖਿਆ ਪ੍ਰਣਾਲੀ ਨੂੰ ਹੋਰ ਕਿਫਾਇਤੀ ਅਤੇ ਪਹੁੰਚਯੋਗ ਬਣਾਉਣ 'ਤੇ ਜ਼ੋਰ ਦਿੱਤਾ ਜਾ ਸਕਦਾ ਹੈ। ਇਕ ਰਿਪੋਰਟ ਦੇ ਅਨੁਸਾਰ, ਇਸ ਵਾਰ ਸਰਕਾਰ ਨੌਕਰੀ ਤੋਂ ਪਹਿਲਾਂ ਹੁਨਰ ਸਿਖਲਾਈ ਨਾਲ ਸਬੰਧਤ ਵਿਸ਼ੇਸ਼ ਪ੍ਰੋਗਰਾਮਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਸਿਲੇਬਸ ਵੀ ਪੇਸ਼ ਕਰ ਸਕਦੀ ਹੈ। ਇਸ ਬਜਟ ਵਿੱਚ ਸਰਕਾਰ ਗਰੀਬੀ ਰੇਖਾ ਤੋਂ ਹੇਠਾਂ (BPL) ਅਤੇ ਘੱਟ ਆਮਦਨੀ ਵਾਲੇ ਪਿਛੋਕੜ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਐਲਾਨ ਕਰ ਸਕਦੀ ਹੈ।

ਇਸ ਬਜਟ 'ਚ ਸਰਕਾਰ ਅਪਸਕਿਲਿੰਗ ਕੋਰਸਾਂ 'ਤੇ ਟੈਕਸ ਘਟਾ ਸਕਦੀ ਹੈ, ਤਾਂ ਜੋ ਹਰ ਕੋਈ ਇਨ੍ਹਾਂ ਮੌਕਿਆਂ ਦਾ ਫਾਇਦਾ ਉਠਾ ਸਕੇ। ਇਸ ਆਧੁਨਿਕ ਯੁੱਗ ਵਿੱਚ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਲਈ ਹੁਨਰ ਵਿਕਸਿਤ ਕਰਕੇ ਆਪਣੇ ਆਪ ਨੂੰ ਅੱਪਡੇਟ ਰੱਖਣ ਦੀ ਵੀ ਲੋੜ ਹੈ।

ਸਸਤੀ ਸਿੱਖਿਆ

ਸਿੱਖਿਆ ਖੇਤਰ ਨਾਲ ਜੁੜੇ ਮਾਹਿਰਾਂ ਨੇ ਇਸ ਬਜਟ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬਜਟ ਵਿੱਚ ਅਜਿਹਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਰਥਿਕ ਪੱਖੋਂ ਵਾਂਝੇ ਵਿਦਿਆਰਥੀ ਵੀ ਆਸਾਨੀ ਨਾਲ ਸਿੱਖਿਆ ਹਾਸਲ ਕਰ ਸਕਣ। ਇਸ ਦੇ ਲਈ ਸਰਕਾਰ ਨੂੰ ਅਜਿਹੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਖਰਚੇ 'ਤੇ ਲਗਾਏ ਜਾਣ ਵਾਲੇ ਜੀਐਸਟੀ 'ਤੇ ਛੋਟ ਦੇਣੀ ਚਾਹੀਦੀ ਹੈ। ਗਰੀਬੀ ਰੇਖਾ ਤੋਂ ਹੇਠਾਂ (ਬੀਪੀਐਲ) ਅਤੇ ਘੱਟ ਆਮਦਨੀ ਸਮੂਹ ਦੇ ਪਿਛੋਕੜ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਟੈਸਟ-ਪ੍ਰੀਪ ਕੋਰਸਾਂ ਅਤੇ ਨੌਕਰੀ ਨਾਲ ਜੁੜੇ ਹੁਨਰ ਵਿਕਾਸ ਕੋਰਸਾਂ ਲਈ ਕੀਤੇ ਗਏ ਖਰਚਿਆਂ 'ਤੇ 100 ਪ੍ਰਤੀਸ਼ਤ ਤੱਕ ਜੀਐਸਟੀ ਛੋਟ ਮਿਲਣੀ ਚਾਹੀਦੀ ਹੈ।

ਵਿਦਿਆਰਥੀਆਂ ਨੂੰ ਸਹੀ ਪੋਸ਼ਣ

ਬੱਚਾ ਉਦੋਂ ਹੀ ਪੜ੍ਹਾਈ ਵੱਲ ਪੂਰਾ ਧਿਆਨ ਦੇ ਸਕਦਾ ਹੈ ਜਦੋਂ ਉਹ ਸਿਹਤਮੰਦ ਹੁੰਦਾ ਹੈ। ਅਜਿਹੇ 'ਚ ਸਰਕਾਰ ਨੂੰ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਪੋਸ਼ਣ 'ਤੇ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਲਈ ਪੋਸ਼ਣ ਦੀ ਮਾਤਰਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਤਾਂ ਜੋ ਬੱਚਿਆਂ ਨੂੰ ਸਹੀ ਖੁਰਾਕ ਮਿਲ ਸਕੇ।

- PTC NEWS

Top News view more...

Latest News view more...

PTC NETWORK