'ਕਿਸਾਨ ਦਾ ਕੁੜਤਾ ਬੈਂਕ ਦੇ ਕੋਲ ਅਤੇ ਧੋਤੀ, ਸ਼ਾਹੂਕਾਰ ਕੋਲ ਗਿਰਵੀ', ਕੇਂਦਰੀ ਮੰਤਰੀ ਗਡਕਰੀ ਨੇ ਬਿਆਨੀ ਕਿਸਾਨਾਂ ਦੀ ਹਾਲਤ
Farmers Condition in India : "ਕਿਸਾਨ ਦਾ ਕੁੜਤਾ ਭੂਮੀ ਵਿਕਾਸ ਬੈਂਕ ਕੋਲ, ਉਸਦੀ ਧੋਤੀ ਸ਼ਾਹੂਕਾਰ ਕੋਲ, ਅਤੇ ਉਸਦੀ ਟੋਪੀ ਕ੍ਰੈਡਿਟ ਸੋਸਾਇਟੀ ਕੋਲ ਗਿਰਵੀ ਹੈ...", ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਦੇ ਕਿਸਾਨਾਂ ਦੀ ਆਰਥਿਕ ਦੁਰਦਸ਼ਾ ਨੂੰ ਦਰਸਾਉਣ ਲਈ ਇਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇੱਕ ਕਿਸਾਨ ਕਰਜ਼ੇ ਵਿੱਚ ਪੈਦਾ ਹੁੰਦਾ ਹੈ, ਆਪਣੀ ਪੂਰੀ ਜ਼ਿੰਦਗੀ ਕਰਜ਼ੇ ਵਿੱਚ ਬਿਤਾਉਂਦਾ ਹੈ ਅਤੇ ਅੰਤ ਵਿੱਚ ਕਰਜ਼ੇ ਵਿੱਚ ਹੀ ਮਰ ਜਾਂਦਾ ਹੈ। ਖੇਤੀ ਦੀ ਵਧਦੀ ਲਾਗਤ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਢੁਕਵਾਂ ਮੁਨਾਫ਼ਾ ਨਾ ਮਿਲਣ 'ਤੇ ਚਿੰਤਾ ਪ੍ਰਗਟ ਕਰਦੇ ਹੋਏ, ਗਡਕਰੀ ਨੇ ਪਿੰਡਾਂ ਵਿੱਚ ਸਥਿਤੀ ਨੂੰ ਬਦਲਣ ਦੀ ਲੋੜ 'ਤੇ ਜ਼ੋਰ ਦਿੱਤਾ।
ਖਬਰ ਅਪਡੇਟ ਜਾਰੀਾ...
- PTC NEWS