Nabha 'ਚ AAP ਵਿਧਾਇਕ ਦੇਵ ਮਾਨ ਦੇ ਜਲਸੇ ਦੌਰਾਨ ਹੰਗਾਮਾ; ਲੋਕਾਂ ਨੂੰ ਸਵਾਲ ਕਰਨੇ ਪਏ ਮਹਿੰਗੇ
Nabha News : ਬੀਤੀ ਰਾਤ ਨਾਭਾ ਦੇ ਪਿੰਡ ਕਮੇਲੀ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਚੋਣ ਜਲਸੇ ਵਿੱਚ ਇੱਕ ਗਰੀਬ ਵਿਅਕਤੀ ਨੂੰ ਵਿਧਾਇਕ ਤੋਂ ਸਵਾਲ ਕਰਨਾ ਮਹਿੰਗਾ ਪੈ ਗਿਆ।
ਜਾਣਕਾਰੀ ਅਨੁਸਾਰ ਜਦੋਂ ਵਿਧਾਇਕ ਕੱਚੇ ਘਰਾਂ ਦੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਦਾਅਵੇ ਕਰ ਰਹੇ ਸਨ ਤਾਂ ਪਿੰਡ ਦਾ ਇੱਕ ਗਰੀਬ ਵਿਅਕਤੀ ਖੜਾ ਹੋਇਆ ਜਿਸ ਨੇ ਚੋਣ ਜਲਸੇ ਦੌਰਾਨ ਹੀ ਕਿਹਾ ਕਿ ਉਸ ਦਾ ਘਰ ਮੀਂਹ ਦੌਰਾਨ ਡਿੱਗ ਗਿਆ ਸੀ ਜਿਸ ਨੂੰ ਲੈ ਕੇ ਉਸਨੇ ਦਰ ਦਰ ਠੋਕਰਾ ਖਾਈਆਂ ਪਰ ਕਿਸੇ ਅਧਿਕਾਰੀ ਨੇ ਉਸਦੇ ਮਕਾਨ ਨੂੰ ਬਣਾਉਣ ਲਈ ਕੋਈ ਮਦਦ ਨਹੀਂ ਕੀਤੀ ਜਿਸ ਕਰਕੇ ਉਧਾਰ ਦੇ ਪੈਸਿਆਂ ਨਾਲ ਉਸਨੇ ਆਪਣਾ ਮਕਾਨ ਬਣਾਇਆ।
ਇਸ ਤੋਂ ਬਾਅਦ ਹੋਰ ਪਿੰਡ ਨਿਵਾਸੀਆਂ ਨੇ ਵੀ ਵਿਧਾਇਕ ਨੂੰ ਕੰਮਾਂ ਸਬੰਧੀ ਸਵਾਲ ਕਰਨੇ ਸ਼ੁਰੂ ਕੀਤੇ ਤਾਂ ਵਿਧਾਇਕ ਦੇ ਸਾਹਮਣੇ ਹੀ ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਸਵਾਲ ਪੁੱਛਣ ਵਾਲੇ ਲੋਕਾਂ ਵਿੱਚ ਲੜਾਈ ਹੋ ਗਈ। ਇਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਬੀਤੀ ਰਾਤ ਪਿੰਡ ਕਮੇਲੀ ਪਹੁੰਚੀ ਜਿੱਥੇ ਲੋਕਾਂ ਨੂੰ ਡਰਾਇਆ ਗਿਆ।
ਦੱਸ ਦਈਏ ਕਿ ਪੀੜਤ ਕੱਚੇ ਮਕਾਨ ਵਾਲਾ ਵਿਅਕਤੀ ਵੀ ਘਰੋਂ ਫਰਾਰ ਹੈ ਕਿਉਂਕਿ ਉਸ ਦੇ ਘਰ ਵੀ ਪੁਲਿਸ ਨੇ ਰੇਡ ਕੀਤੀ। ਦੂਜੇ ਪਾਸੇ ਪਿੰਡ ਵਾਸੀ ਵੀ ਡਰੇ ਹੋਏ ਹਨ। ਇਸ ਤੋਂ ਇਲਾਵਾ ਵਿਧਾਇਕ ਅਤੇ ਪੁਲਿਸ ਵੱਲੋਂ ਲੋਕਾਂ ਦੇ ਮੋਬਾਈਲ ਫੋਨ ਖੋਹਣ ਦੀ ਜਾਣਕਾਰੀ ਹੈ।
ਇਹ ਵੀ ਪੜ੍ਹੋ : Dense Fog Alert In Punjab : ਪੰਜਾਬ ਵਿੱਚ ਸੰਘਣੀ ਧੁੰਦ ਦੀ ਚਿਤਾਵਨੀ; ਧੁੰਦ ਕਾਰਨ 13 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ
- PTC NEWS