US Deported Case : ਭਾਰਤੀ ਕਿਸਾਨ ਯੂਨੀਅਨ (ਤੋਤਾਪੁਰ) ਦੇ ਸੂਬਾ ਪ੍ਰਧਾਨ ਸੁੱਖ ਗਿੱਲ ਅਤੇ ਮਾਤਾ ਸਮੇਤ 4 ਖਿਲਾਫ਼ FIR
Moga News : ਕਿਸਾਨੀ ਮੰਗਾਂ ਨੂੰ ਲੈ ਕੇ ਜਿਥੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਕਿਸਾਨ ਸੰਘਰਸ਼ ਕਰ ਰਹੇ ਹਨ, ਉਥੇ ਹੀ ਕੁੱਝ ਸ਼ਰਾਰਤੀ ਅਨਸਰ ਆਪਣੇ ਸਵਾਰਥ ਸਿੱਧ ਕਰ ਰਹੇ ਹਨ। ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ। ਧਰਮਕੋਟ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ (ਤੋਤੇਪੁਰ) ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਗਿੱਲ ਅਤੇ ਉਸ ਦੀ ਮਾਤਾ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਿਸ ਜਾਣਕਾਰੀ ਅਨੁਸਾਰ ਕਿਸਾਨ ਲੀਡਰ ਸੁੱਖ ਗਿੱਲ ਖਿਲਾਫ਼ ਅਮਰੀਕਾ ਤੋਂ ਡਿਪੋਰਟ ਹੋ ਕੇ ਵਤਨ ਪਰਤੇ ਮੋਗਾ ਦੇ ਪਿੰਡ ਪੰਡੋਰੀ ਅਰਾਈਆਂ ਦੇ ਜਸਵਿੰਦਰ ਸਿੰਘ ਨਾਲ ਇਮੀਗ੍ਰੇਸ਼ਨ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕਿਸਾਨ ਲੀਡਰ ਸਮੇਤ ਉਸਦੀ ਮਾਤਾ ਪ੍ਰੀਤਮ ਕੌਰ, ਤਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ ਐਫ਼ਆਈਆਰ ਦਰਜ ਕੀਤੀ ਗਈ ਹੈ। ਪੁਲਿਸ ਥਾਣਾ ਧਰਮਕੋਟ ਵਿਖੇ ਬੀਐਨਐਸ 318(4) , 143, 61(2) ਇਮੀਗ੍ਰੇਸ਼ਨ ਐਕਟ 24 ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਮਾਮਲੇ 'ਚ ਦੋ ਟਰੈਵਲ ਏਜੰਟਾਂ ਫਤਹਿ ਇਮੀਗ੍ਰੇਸ਼ਨ ਧਰਮਕੋਟ ਜ਼ਿਲ੍ਹਾ ਮੋਗਾ ਅਤੇ ਦੂਸਰਾ ਏਕਮ ਟਰੈਵਲ (ਚੰਡੀਗੜ੍ਹ) 'ਤੇ ਮਾਮਲਾ ਦਰਜ ਕੀਤਾ ਗਿਆ।
Usa Deport : 'ਸਾਡੇ ਤਾਂ ਡੰਗਰ ਵਿਕ ਗਏ,ਘਰ ਗਹਿਣੇ ਰੱਖਤਾ...' ਹਾਲਾਤ ਦਸੱਦਿਆਂ ਫੁੱਟ -ਫੁੱਟ ਰੋਇਆ ਪਿਓ
ਜ਼ਿਕਰਯੋਗ ਹੈ ਕਿ ਬੀਤੇ ਦਿਨ ਜਸਵਿੰਦਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਸੀ ਕਿ ਉਸ ਦੇ ਅਮਰੀਕਾ ਜਾਣ 'ਤੇ 45 ਲੱਖ ਰੁਪਏ ਖਰਚਾ ਹੋਇਆ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਏਜੰਟ ਨਾਲ ਉਸ ਦਾ ਸਹੀ ਤਰੀਕੇ ਨਾਲ ਅਮਰੀਕਾ ਭੇਜਣ ਦੀ ਗੱਲ ਹੋਈ ਸੀ, ਪਰ ਉਸ ਨੇ ਅਮਰੀਕਾ ਡੌਂਕੀ ਲਗਵਾ ਦਿੱਤੀ।
- PTC NEWS