US Indians Deportation Update : ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਵਿੱਚ ਸਭ ਤੋਂ ਵੱਧ ਪੰਜਾਬੀ; ਕੇਂਦਰ ਸਰਕਾਰ ਨੇ ਲੋਕ ਸਭਾ ਵਿੱਚ ਜਾਰੀ ਕੀਤਾ ਅੰਕੜਾ
US Indians Deportation Update : ਅਮਰੀਕਾ ਨੇ 2025 ਦੇ ਪਹਿਲੇ 7 ਮਹੀਨਿਆਂ ਵਿੱਚ ਹੁਣ ਤੱਕ 1703 ਭਾਰਤੀ ਨਾਗਰਿਕਾਂ ਨੂੰ ਭਾਰਤ ਡਿਪੋਰਟ ਕੀਤਾ ਹੈ। ਇਨ੍ਹਾਂ ਵਿੱਚ 1562 ਪੁਰਸ਼ ਅਤੇ 141 ਔਰਤਾਂ ਸ਼ਾਮਲ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
ਯੂਐਸ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਮਿਲਟਰੀ ਫਲਾਈਟ ਜਰੀਏ 5 ਫਰਵਰੀ 15 ਫਰਵਰੀ ਅਤੇ 16 ਫਰਵਰੀ ਨੂੰ 333 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ। ਇਸ ਤੋਂ ਇਲਾਵਾ ਚਾਰਟਰ ਫਲਾਈਟ ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਦੇ ਜਰੀਏ 19 ਮਾਰਚ 8 ਜੂਨ ਅਤੇ 25 ਜੂਨ ਨੂੰ 231 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ।
ਇਸ ਲਿਸਟ ਇੱਥੇ ਨਹੀਂ ਰੁਕਦੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਵੱਲੋਂ 5 ਜੁਲਾਈ 18 ਜੁਲਾਈ ਨੂੰ 300 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ। ਪਰਨਾਮਾ ਤੋਂ 72 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ। ਕਮਰਸ਼ੀਅਲ ਫਲਾਈਟ ਯੂਐਸਏ ਜਰੀਏ 767 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ। ਇਸ ਤੋਂ ਇਲਾਵਾ 22 ਜੁਲਾਈ ਤੱਕ ਕੁੱਲ 1703 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ।
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਡਿਪੋਰਟ ਕੀਤੇ ਭਾਰਤੀਆਂ ਵਿੱਚ ਸਭ ਤੋਂ ਵੱਧ 620 ਪੰਜਾਬੀ ਹਨ। ਦੂਸਰੇ ਨੰਬਰ ਤੇ ਹਰਿਆਣਾ ਵਿੱਚੋਂ 604 ਲੋਕਾਂ ਨੂੰ ਡਿਪੋਰਟ ਕੀਤਾ ਗਿਆ। ਤੀਸਰੇ ਨੰਬਰ ਤੇ ਗੁਜਰਾਤ ਵਿੱਚੋਂ 245 ਲੋਕਾਂ ਨੂੰ ਡਿਪੋਰਟ ਕੀਤਾ ਗਿਆ । ਚੌਥੇ ਨੰਬਰ ਤੇ ਉੱਤਰਾਖੰਡ ਵਿੱਚੋਂ 38 ਅਤੇ ਪੰਜਵੇਂ ਨੰਬਰ ਤੇ ਗੋਆ ਵਿੱਚੋਂ 26 ਲੋਕਾਂ ਨੂੰ ਡਿਪੋਰਟ ਕੀਤਾ ਗਿਆ। ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ 10-10 ਲੋਕਾਂ ਨੂੰ ਡਿਪੋਰਟ ਕੀਤਾ ਗਿਆ। ਚੰਡੀਗੜ੍ਹ ਦੇ ਅੱਠ ਲੋਕਾਂ ਨੂੰ ਡਿਪੋਰਟ ਕੀਤਾ ਗਿਆ।
- PTC NEWS