Tue, Mar 3, 2026
Whatsapp

ਹੁਣ 5 ਘੰਟਿਆਂ 'ਚ ਹੋਵੇਗਾ ਅੰਮ੍ਰਿਤਸਰ ਤੋਂ ਦਿੱਲੀ ਦਾ ਸਫਰ, Vande Bharat ਦਾ ਸ਼ਡਿਊਲ ਜਾਰੀ

Reported by:  PTC News Desk  Edited by:  KRISHAN KUMAR SHARMA -- December 29th 2023 08:37 AM
ਹੁਣ 5 ਘੰਟਿਆਂ 'ਚ ਹੋਵੇਗਾ ਅੰਮ੍ਰਿਤਸਰ ਤੋਂ ਦਿੱਲੀ ਦਾ ਸਫਰ, Vande Bharat ਦਾ ਸ਼ਡਿਊਲ ਜਾਰੀ

ਹੁਣ 5 ਘੰਟਿਆਂ 'ਚ ਹੋਵੇਗਾ ਅੰਮ੍ਰਿਤਸਰ ਤੋਂ ਦਿੱਲੀ ਦਾ ਸਫਰ, Vande Bharat ਦਾ ਸ਼ਡਿਊਲ ਜਾਰੀ

Amritsar To New Delhi Vande Bharat Train: ਅੰਮ੍ਰਿਤਸਰ ਅਤੇ ਨਵੀਂ ਦਿੱਲੀ ਵਿੱਚਕਾਰ ਉੱਤਰੀ ਰੇਲਵੇ ਵੱਲੋਂ ਜਲਦੀ ਹੀ ਵੰਦੇ ਭਾਰਤ ਸ਼ੁਰੂ ਕੀਤਾ ਜਾ ਰਿਹਾ ਹੈ। 450 ਕਿਲੋਮੀਟਰ ਦਾ ਸਫ਼ਰ ਸਿਰਫ਼ 5 ਘੰਟਿਆਂ ਵਿੱਚ ਪੂਰਾ ਹੋਵੇਗਾ। ਅੰਮ੍ਰਿਤਸਰ ਤੋਂ ਦਿੱਲੀ (Amritsar To Delhi) ਵਿਚਕਾਰ ਇਹ ਟ੍ਰੇਨ ਦੇ 5 ਸਟਾਪੇਜ਼ ਰੱਖੇ ਗਏ ਹਨ।

ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 8:05 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1:30 ਵਜੇ ਨਵੀਂ ਦਿੱਲੀ ਸਟੇਸ਼ਨ ਪਹੁੰਚੇਗੀ। ਇਸ ਦੇ ਬਦਲੇ ਇਹ ਟਰੇਨ ਨਵੀਂ ਦਿੱਲੀ ਤੋਂ ਦੁਪਹਿਰ 3:15 'ਤੇ ਰਵਾਨਾ ਹੋਵੇਗੀ ਅਤੇ ਸ਼ਾਮ 8:40 'ਤੇ ਅੰਮ੍ਰਿਤਸਰ ਪਹੁੰਚੇਗੀ।


vande

ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਨੂੰ 6 ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ। ਇਨ੍ਹਾਂ ਵਿੱਚ ਅੰਮ੍ਰਿਤਸਰ-ਦਿੱਲੀ, ਵੈਸ਼ਨੋ ਦੇਵੀ-ਦਿੱਲੀ, ਕੋਇੰਬਟੂਰ-ਬੰਗਲੌਰ ਅਤੇ ਜਾਲਨਾ-ਮੁੰਬਈ ਵੰਦੇ ਭਾਰਤ ਨੂੰ ਹਰੀ ਝੰਡੀ ਦੇਣ ਦੀ ਵੀ ਯੋਜਨਾ ਹੈ।

ਇਸੇ ਤਰ੍ਹਾਂ ਨਵੀਂ ਦਿੱਲੀ-ਅੰਬ ਅਦੌਰਾ ਵੰਦੇ ਭਾਰਤ ਐਕਸਪ੍ਰੈਸ, ਜੋ ਪਿਛਲੇ ਸਾਲ ਅਕਤੂਬਰ ਵਿੱਚ ਸ਼ੁਰੂ ਹੋਈ ਸੀ, ਚੰਡੀਗੜ੍ਹ ਅਤੇ ਆਨੰਦਪੁਰ ਸਾਹਿਬ ਵਿਖੇ ਰੁਕਦੀ ਹੈ। ਹੁਣ ਪਹਿਲੀ ਵਾਰ ਪੰਜਾਬ ਲਈ ਸਿੱਧੀ ਵੰਦੇ ਭਾਰਤ ਐਕਸਪ੍ਰੈਸ ਸ਼ੁਰੂ ਕੀਤੀ ਜਾ ਰਹੀ ਹੈ।

ਵੰਦੇ ਭਾਰਤ 'ਚ ਮਿਲਣਗੀਆਂ ਇਹ ਸਹੂਲਤਾਂ

ਅੰਮ੍ਰਿਤਸਰ ਤੋਂ ਦਿੱਲੀ ਤੱਕ ਚੱਲਣ ਵਾਲੀ 'ਵੰਦੇ ਭਾਰਤ' 'ਚ ਜ਼ਿਆਦਾ ਟਿਕਣ ਵਾਲੀਆਂ ਸੀਟਾਂ ਹਨ, ਜਿਨ੍ਹਾਂ ਨੂੰ ਆਮ ਟਰੇਨਾਂ 'ਚ 17.31 ਡਿਗਰੀ ਤੋਂ ਵਧਾ ਕੇ 19.37 ਡਿਗਰੀ ਕਰ ਦਿੱਤਾ ਗਿਆ ਹੈ।
ਯਾਤਰੀਆਂ ਲਈ ਲਗਾਈਆਂ ਗਈਆਂ ਸੀਟਾਂ ਨੂੰ ਹੋਰ ਆਰਾਮਦਾਇਕ ਬਣਾਇਆ ਗਿਆ ਹੈ।
ਐਗਜ਼ੀਕਿਊਟਿਵ ਚੇਅਰ ਕਾਰ (ECC) ਵਿੱਚ ਸੀਟ ਦਾ ਰੰਗ ਲਾਲ ਤੋਂ ਨੀਲੇ ਵਿੱਚ ਬਦਲਿਆ ਗਿਆ ਸੀ।
ਯਾਤਰੀਆਂ ਦੀ ਸਹੂਲਤ ਲਈ ਸੀਟਾਂ ਦੇ ਹੇਠਾਂ ਮੋਬਾਈਲ ਚਾਰਜਿੰਗ ਪੁਆਇੰਟ ਲਗਾਏ ਗਏ ਹਨ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਐਗਜ਼ੀਕਿਊਟਿਵ ਚੇਅਰ ਕਾਰ ਦੀਆਂ ਸੀਟਾਂ ਲਈ ਵਧੇਰੇ ਫੁੱਟਰੈਸਟ ਜੋ 670 ਮਿਲੀਮੀਟਰ ਤੋਂ ਘਟਾ ਕੇ 530 ਮਿਮੀ ਕਰ ਦਿੱਤਾ ਗਿਆ ਹੈ।

-

Top News view more...

Latest News view more...

PTC NETWORK
PTC NETWORK