ਅੱਜ 'ਵਿਚਾਰ ਤਕਰਾਰ' 'ਚ 6 ਨਵ-ਨਿਯੁਕਤ ਜੱਜਾਂ ਦਾ ਜਜ਼ਬਾਤੀ ਸਫ਼ਰ ਹੈ ਬੇਹੱਦ ਖ਼ਾਸ
ਮੋਹਾਲੀ: ਅੱਜ ਦਾ 'ਵਿਚਾਰ ਤਕਰਾਰ' ਦਾ ਐਪੀਸੋਡ ਬੇਹੱਦ ਹੀ ਦਿਲਚਸਪ ਅਤੇ ਰੂਹ ਨੂੰ ਛੂਹ ਲੈਣ ਵਾਲਾ ਹੈ, ਜਿਸ ਵਿਚ 6 ਨਵ-ਨਿਯੁਕਤ ਜੱਜ (5 ਕੁੜੀਆਂ ਇੱਕ ਮੁੰਡਾ) ਅਤੇ ਅਦਾਰਾ ਪੀਟੀਸੀ ਦੇ ਐਗਜ਼ੈਕੇਟਿਵ ਐਡੀਟਰ ਹਰਪ੍ਰੀਤ ਸਿੰਘ ਸਾਹਨੀ ਇੱਕੋ ਸਟੇਜ 'ਤੇ ਹੋਣ ਵਾਲੇ ਹਨ।
ਪੀ.ਸੀ.ਐੱਸ ਜਜਾਂ ਦਾ ਪੇਪਰ ਪਾਸ ਕਰਨ ਵਾਲੀਆਂ ਇਨ੍ਹਾਂ 6 ਨਵ-ਨਿਯੁਕਤ ਜੱਜਾਂ ਨੇ ਐਗਜ਼ੈਕੇਟਿਵ ਐਡੀਟਰ ਨਾਲ ਗੱਲਬਾਤ ਦੌਰਾਨ ਆਪਣੇ ਸਫ਼ਰਾਂ ਨੂੰ ਸਾਂਝਾ ਕੀਤਾ, ਜੋ ਕਿ ਬੇਹੱਦ ਭਾਵੁਕ ਹਨ। ਇਨ੍ਹਾਂ ਨੇ ਆਪਣੇ ਜੀਵਨ ਸੰਘਰਸ਼ 'ਚ ਮੁਸੀਬਤਾਂ ਨਾਲ ਜੂਝਦੇ ਹੋਏ ਨਾ ਸਿਰਫ਼ ਆਪਣੇ ਮਾਤਾ-ਪਿਤਾ ਦਾ ਮਾਣ ਵਧਾਇਆ ਹੈ, ਸਗੋਂ ਪੂਰੇ ਸੂਬੇ ਲਈ ਪ੍ਰੇਰਨਾ ਅਤੇ ਪ੍ਰਸ਼ੰਸਾ ਦਾ ਸਰੋਤ ਵੀ ਬਣ ਉਭਰੀਆਂ ਹਨ।
ਉਨ੍ਹਾਂ ਦੇ ਬਿਰਤਾਂਤ, ਡੂੰਘੇ ਤਜ਼ਰਬਿਆਂ ਨਾਲ ਭਰਪੂਰ, ਹਰਪ੍ਰੀਤ ਸਿੰਘ ਸਾਹਨੀ ਦੁਆਰਾ ਹੋਸਟ ਕੀਤੇ ਗਏ ਅੱਜ ਦੇ 'ਵਿਚਾਰ ਤਕਰਾਰ' ਅੱਜ ਇੱਕ ਵੱਖਰਾ ਹੀ ਪ੍ਰਭਾਵ ਪਾਉਣ ਵਾਲਾ ਐਪੀਸੋਡ ਹੈ। ਜਿਵੇਂ ਹੀ ਸ਼ੋਅ ਦੌਰਾਨ ਇਨ੍ਹਾਂ ਨੇ ਆਪਣੇ ਨਿੱਜੀ ਸੰਘਰਸ਼ਾਂ ਦਾ ਵਰਣਨ ਸ਼ੁਰੂ ਕੀਤਾ ਤਾਂ ਸ਼ੂਟ ਦੌਰਾਨ ਹਰ ਇੱਕ ਦੀ ਅੱਖ ਹੰਝੂਆਂ ਨਾਲ ਭਰ ਉੱਠੀ।
ਜੱਜ ਦਾ ਪੇਪਰ ਪਾਸ ਕਰਨ ਵਾਲੀ ਇੱਕ ਕੁੜੀ ਨੇ ਖਾਸ ਤੌਰ 'ਤੇ ਉਸ ਦੀ ਜ਼ਿੰਦਗੀ ਦਾ ਇੱਕ ਦਿਲ-ਦਹਿਲਾਉਣ ਵਾਲਾ ਅਧਿਆਏ ਸਾਂਝਾ ਕੀਤਾ, ਉਨ੍ਹੇ ਉਸ ਸਮੇਂ ਦਾ ਖੁਲਾਸਾ ਕੀਤਾ ਜਦੋਂ ਉਹ ਸਿਰਫ 70 ਰੁਪਏ ਪ੍ਰਤੀ ਦਿਨ ਦੀ ਮਾਮੂਲੀ ਰਕਮ 'ਤੇ ਗੁਜ਼ਾਰਾ ਕਰਦੀ ਸੀ, ਜੋ ਕਿ ਉਸਦੇ ਮਜ਼ਦੂਰ ਪਿਤਾ ਵੱਲੋਂ ਬੜੀ ਮੁਸ਼ਕਲ ਨਾਲ ਉਸਨੂੰ ਭੇਜੇ ਜਾਂਦੇ ਸਨ। ਮਜਬੂਰੀ ਇਨ੍ਹੀ ਕਿ ਲਗਾਤਾਰ 4 ਮਹੀਨੇ ਤੱਕ ਉਹ ਮਹਿਜ਼ ਇੱਕ ਵਖ਼ਤ ਦਾ ਖਾਣਾ ਅਤੇ ਸ਼ਾਮ ਦੀ ਚਾਹ ਨਾਲ ਹੀ ਉਸਨੂੰ ਗੁਜ਼ਾਰਾ ਕਰਨਾ ਪੈਂਦਾ। ਪਰ ਅੰਤ 'ਚ ਸਬਰ, ਸੰਤੋਖ ਅਤੇ ਮਿਹਨਤ ਨੂੰ ਬੂਰ ਪਿਆ ਤੇ ਉਸਨੇ ਇਹ ਉਪਲਬਧੀ ਆਪਣੇ ਨਾਮ ਕਰ ਹੀ ਲਈ।
'ਵਿਚਾਰ ਤਕਰਾਰ' ਦਾ ਇਹ ਐਪੀਸੋਡ ਅਸਾਧਾਰਨ ਅਤੇ ਜ਼ਰੂਰ ਦੇਖਣ ਯੋਗ ਹੈ, ਕਿਉਂਕਿ ਇਹ ਦਿਲ 'ਤੇ ਇੱਕ ਅਮਿੱਟ ਛਾਪ ਛੱਡਣ ਵਾਲਾ ਐਪੀਸੋਡ ਹੈ।
ਸੂਬੇ ਦੀਆਂ ਵੱਡੀਆਂ ਕਹਾਣੀਆਂ ਜੋ ਪੰਜਾਬ 'ਤੇ ਪਾਉਂਦੀਆਂ ਸਿੱਧਾ ਅਸਰ ਦੇਖਣ ਲਈ ਸੋਮਵਾਰ ਤੋਂ ਸ਼ਨੀਵਾਰ ਰਾਤ 8 ਵਜੇ ਜੁੜੋ 'ਵਿਚਾਰ ਤਕਰਾਰ' ਨਾਲ ਸਿਰਫ਼ PTC ਨਿਊਜ਼ 'ਤੇ।
- PTC NEWS