Tue, Dec 23, 2025
Whatsapp

Virat Kohli New Bungalow Price: ਵਿਰਾਟ ਕੋਹਲੀ ਨੇ ਅਲੀਬਾਗ 'ਚ ਖਰੀਦਿਆ ਆਲੀਸ਼ਾਨ ਬੰਗਲਾ

ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੁੰਬਈ 'ਚ ਇਕ ਹੋਰ ਘਰ ਖਰੀਦਿਆ ਹੈ। ਬਾਰਡਰ ਗਾਵਸਕਰ ਟਰਾਫੀ 'ਚ ਖੇਡ ਰਹੇ ਇਸ ਧਮਾਕੇਦਾਰ ਬੱਲੇਬਾਜ਼ ਨੇ ਇੰਦੌਰ ਟੈਸਟ ਤੋਂ ਪਹਿਲਾਂ ਅਲੀਬਾਗ 'ਚ ਇਕ ਆਲੀਸ਼ਾਨ ਬੰਗਲਾ ਖਰੀਦਿਆ ਹੈ।

Reported by:  PTC News Desk  Edited by:  Jasmeet Singh -- February 24th 2023 03:09 PM
Virat Kohli New Bungalow Price: ਵਿਰਾਟ ਕੋਹਲੀ ਨੇ ਅਲੀਬਾਗ 'ਚ ਖਰੀਦਿਆ ਆਲੀਸ਼ਾਨ ਬੰਗਲਾ

Virat Kohli New Bungalow Price: ਵਿਰਾਟ ਕੋਹਲੀ ਨੇ ਅਲੀਬਾਗ 'ਚ ਖਰੀਦਿਆ ਆਲੀਸ਼ਾਨ ਬੰਗਲਾ

Virat Kohli New Bungalow Price: ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੁੰਬਈ 'ਚ ਇਕ ਹੋਰ ਘਰ ਖਰੀਦਿਆ ਹੈ। ਬਾਰਡਰ ਗਾਵਸਕਰ ਟਰਾਫੀ 'ਚ ਖੇਡ ਰਹੇ ਇਸ ਧਮਾਕੇਦਾਰ ਬੱਲੇਬਾਜ਼ ਨੇ ਇੰਦੌਰ ਟੈਸਟ ਤੋਂ ਪਹਿਲਾਂ ਅਲੀਬਾਗ 'ਚ ਇਕ ਆਲੀਸ਼ਾਨ ਬੰਗਲਾ ਖਰੀਦਿਆ ਹੈ। 

ਵਿਰਾਟ ਕੋਹਲੀ ਨੇ ਇੱਕ ਦਿਨ ਪਹਿਲਾਂ 23 ਫਰਵਰੀ ਨੂੰ ਮੁੰਬਈ ਦੇ ਅਲੀਬਾਗ ਇਲਾਕੇ ਵਿੱਚ 2000 ਵਰਗ ਫੁੱਟ ਦਾ ਵਿਲਾ ਖਰੀਦਿਆ ਹੈ। ਕੋਹਲੀ ਦੇ ਇਸ ਲਗਜ਼ਰੀ ਬੰਗਲੇ ਦੀ ਕੀਮਤ 6 ਕਰੋੜ ਰੁਪਏ ਦੱਸੀ ਜਾ ਰਹੀ ਹੈ।


ਮੁੰਬਈ ਦੇ ਇਸ ਲਗਜ਼ਰੀ ਇਲਾਕੇ 'ਚ ਕੋਹਲੀ ਦੀ ਇਹ ਦੂਜੀ ਜਾਇਦਾਦ ਹੈ। ਇਸ ਤੋਂ ਪਹਿਲਾਂ ਵਿਆਹ ਤੋਂ ਬਾਅਦ ਕੋਹਲੀ ਅਤੇ ਪਤਨੀ ਅਨੁਸ਼ਕਾ ਸ਼ਰਮਾ ਨੇ ਮੁੰਬਈ ਦੇ ਵਰਲੀ ਇਲਾਕੇ 'ਚ ਓਮਕਾਰ ਟਾਵਰਸ 'ਚ ਘਰ ਖਰੀਦਿਆ ਸੀ। 

ਅਲੀਬਾਗ ਸਥਿਤ ਵਿਰਾਟ ਦੀ ਇਹ ਜਾਇਦਾਦ ਵੀ ਸ਼ਾਨਦਾਰ ਹੈ। ਇਕ ਰਿਪੋਰਟ ਮੁਤਾਬਕ ਐਡਵੋਕੇਟ ਮਹੇਸ਼ ਮਹਾਤਰੇ ਨੇ ਦੱਸਿਆ ਕਿ ਕੋਹਲੀ ਨੂੰ ਇਹ ਬੰਗਲਾ ਆਪਣੀ ਕੁਦਰਤੀ ਖੂਬਸੂਰਤੀ ਕਾਰਨ ਪਸੰਦ ਹੈ।

ਮਹੇਸ਼ ਮਹਾਤਰੇ ਅਵਾਸ ਲਿਵਿੰਗ ਅਲੀਬਾਗ ਐਲਐਲਪੀ ਦੇ ਕਾਨੂੰਨੀ ਸਲਾਹਕਾਰ ਹਨ। ਉਨ੍ਹਾਂ ਦੱਸਿਆ ਕਿ ਵਿਰਾਟ ਕੋਹਲੀ ਦੇ ਭਰਾ ਵਿਕਾਸ ਕੋਹਲੀ ਨੇ ਸਬ-ਰਜਿਸਟਰਾਰ ਦਫਤਰ ਵਿਖੇ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ। ਕੋਹਲੀ ਨੇ 36 ਲੱਖ ਦੀ ਸਟੈਂਪ ਡਿਊਟੀ ਅਦਾ ਕੀਤੀ ਹੈ। ਇੱਥੇ ਵਿਰਾਟ ਨੂੰ 400 ਵਰਗ ਫੁੱਟ ਦਾ ਸਵੀਮਿੰਗ ਪੂਲ ਵੀ ਮਿਲੇਗਾ। 

ਦੱਸ ਦੇਈਏ ਕਿ ਭਾਰਤ ਨੇ ਆਸਟ੍ਰੇਲੀਆ ਖਿਲਾਫ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਉਸ ਨੇ ਨਾਗਪੁਰ ਅਤੇ ਦਿੱਲੀ ਟੈਸਟ ਵਿੱਚ ਮਹਿਮਾਨ ਆਸਟ੍ਰੇਲੀਆ ਟੀਮ ਨੂੰ ਬੁਰੀ ਤਰ੍ਹਾਂ ਹਰਾਇਆ ਸੀ।

ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਇਸ ਸਮੇਂ ਆਸਟ੍ਰੇਲੀਆ ਖਿਲਾਫ ਚੱਲ ਰਹੀ ਬਾਰਡਰ ਗਾਵਸਕਰ ਟਰਾਫੀ ਲਈ ਟੀਮ ਇੰਡੀਆ ਦੇ ਨਾਲ ਹਨ। ਅਜਿਹੇ 'ਚ ਉਸ ਦੀ ਗੈਰ-ਮੌਜੂਦਗੀ 'ਚ ਭਰਾ ਨੇ ਸਾਰੀ ਕਾਰਵਾਈ ਪੂਰੀ ਕੀਤੀ। 

ਅਲੀਬਾਗ 'ਚ ਕੋਹਲੀ ਦੀ ਇਹ ਦੂਜੀ ਜਾਇਦਾਦ ਹੈ। ਵਿਰਾਟ ਕੋਹਲੀ ਅਤੇ ਪਤਨੀ ਅਨੁਸ਼ਕਾ ਸ਼ਰਮਾ ਨੇ 1 ਸਤੰਬਰ 2022 ਨੂੰ ਗਿਰਾਡ ਪਿੰਡ ਵਿੱਚ 36,059 ਵਰਗ ਫੁੱਟ ਦਾ ਆਲੀਸ਼ਾਨ ਫਾਰਮ ਹਾਊਸ 19.24 ਕਰੋੜ ਰੁਪਏ ਵਿੱਚ ਖਰੀਦਿਆ ਸੀ। ਉਸ ਸਮੇਂ ਵੀ ਵਿਰਾਟ ਦੇ ਭਰਾ ਨੇ ਪੂਰੀ ਪ੍ਰਕਿਰਿਆ ਪੂਰੀ ਕਰ ਲਈ ਸੀ।

- PTC NEWS

Top News view more...

Latest News view more...

PTC NETWORK
PTC NETWORK