35ਵੇਂ ਜਨਮਦਿਨ 'ਤੇ ਵਿਰਾਟ ਕੋਹਲੀ ਨੇ ਬਣਾਇਆ 49ਵਾਂ ਸੈਂਕੜਾ, ਸਚਿਨ ਤੇਂਦੁਲਕਰ ਦੇ ਬਰਾਬਰ, ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫਾ
ਬਿਊਰੋ: ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਆਪਣੇ ਜਨਮਦਿਨ ਦੇ ਮੌਕੇ 'ਤੇ, ਕੋਹਲੀ ਨੇ ਕੋਲਕਾਤਾ ਦੇ ਈਡਨ ਗਾਰਡਨ 'ਚ ਦੱਖਣੀ ਅਫਰੀਕਾ ਖਿਲਾਫ ਮੈਚ 'ਚ ਆਪਣਾ 49ਵਾਂ ਵਨਡੇ ਸੈਂਕੜਾ ਲਗਾਇਆ। ਕੋਹਲੀ ਨੇ ਸਭ ਤੋਂ ਵੱਧ ਵਨਡੇ ਸੈਂਕੜਿਆਂ ਦੇ ਮਾਮਲੇ ਵਿੱਚ ਸਚਿਨ ਤੇਂਦੁਲਕਰ ਦੀ ਬਰਾਬਰੀ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਨੇ 119 ਗੇਂਦਾਂ ਵਿੱਚ 100 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਹ ਆਈਸੀਸੀ ਵਿਸ਼ਵ ਕੱਪ 2023 ਵਿੱਚ 500 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲਾ ਤੀਜਾ ਬੱਲੇਬਾਜ਼ ਬਣ ਗਿਆ ਹੈ।
- PTC NEWS