Sat, Jul 27, 2024
Whatsapp

Vote From Home: ਘਰ ਬੈਠ ਕੇ ਕੌਣ-ਕੌਣ ਪਾ ਸਕਦਾ ਹੈ ਵੋਟ, ਜਾਣੋ ਕੀ ਹੁੰਦੀ ਹੈ ਪੂਰੀ ਪ੍ਰਕਿਰਿਆ

Reported by:  PTC News Desk  Edited by:  KRISHAN KUMAR SHARMA -- March 26th 2024 01:19 PM
Vote From Home: ਘਰ ਬੈਠ ਕੇ ਕੌਣ-ਕੌਣ ਪਾ ਸਕਦਾ ਹੈ ਵੋਟ, ਜਾਣੋ ਕੀ ਹੁੰਦੀ ਹੈ ਪੂਰੀ ਪ੍ਰਕਿਰਿਆ

Vote From Home: ਘਰ ਬੈਠ ਕੇ ਕੌਣ-ਕੌਣ ਪਾ ਸਕਦਾ ਹੈ ਵੋਟ, ਜਾਣੋ ਕੀ ਹੁੰਦੀ ਹੈ ਪੂਰੀ ਪ੍ਰਕਿਰਿਆ

Vote From Home: ਦੇਸ਼ 'ਚ ਲੋਕ ਸਭਾ ਚੋਣਾਂ 2024 19 ਅਪ੍ਰੈਲ ਤੋਂ 1 ਜੂਨ 2024 ਦਰਮਿਆਨ 7 ਪੜਾਵਾਂ 'ਚ ਹੋਣਗੀਆਂ। ਦੇਸ਼ ਦੇ ਕਰੀਬ 97 ਕਰੋੜ ਵੋਟਰ ਹਨ, ਜੋ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ 'ਚੋਂ ਬਹੁਤੇ ਲੋਕ ਬਜ਼ੁਰਗ ਅਤੇ ਅਪਾਹਜ ਵੀ ਹਨ, ਜਿਨ੍ਹਾਂ ਦੀ ਸਹੂਲਤ ਲਈ ਚੋਣ ਕਮਿਸ਼ਨ ਨੇ ਘਰ-ਘਰ ਜਾ ਕੇ ਵੋਟ ਪਾਉਣ ਵਰਗੀਆਂ ਵਿਸ਼ੇਸ਼ ਰਿਆਇਤਾਂ ਦਿੱਤੀਆਂ ਹਨ। ਤਾਂ ਆਉ ਜਾਣਦੇ ਹਾਂ ਘਰ ਬੈਠੇ ਕੌਣ ਵੋਟ ਪਾ ਸਕਦਾ ਹੈ?

ਘਰ ਬੈਠੇ ਵੋਟ ਕੌਣ ਪਾ ਸਕਦਾ ਹੈ?

ਚੋਣ ਕਮਿਸ਼ਨ ਨੇ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਘਰ-ਘਰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦਾ ਵਿਕਲਪ ਦਿੱਤਾ ਹੈ। ਇਹ ਸਹੂਲਤ 40 ਫੀਸਦੀ ਤੋਂ ਵੱਧ ਅਪੰਗਤਾ ਵਾਲੇ ਵਿਅਕਤੀਆਂ ਲਈ ਵੀ ਉਪਲਬਧ ਹੈ। ਕਿਉਂਕਿ ਚੋਣ ਕਮਿਸ਼ਨਰ ਨੇ ਦੱਸਿਆ ਹੈ ਕਿ ਇਹ ਹਮੇਸ਼ਾ ਦੇਖਿਆ ਗਿਆ ਹੈ ਕਿ ਸੀਨੀਅਰ ਨਾਗਰਿਕ ਚੋਣ ਪ੍ਰਕਿਰਿਆ 'ਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੁੰਦੇ ਹਨ। ਪਰ, ਉਨ੍ਹਾਂ ਨੂੰ ਚੋਣ ਬੂਥ ਤੱਕ ਪਹੁੰਚਣ 'ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਸੀਂ ਉਨ੍ਹਾਂ ਨੂੰ ਘਰ ਬੈਠੇ ਵੋਟ ਪਾਉਣ ਦਾ ਵਿਕਲਪ ਦਿੱਤਾ ਹੈ।


ਤੁਸੀਂ ਘਰ ਬੈਠੇ ਕਿਵੇਂ ਵੋਟ ਪਾ ਸਕੋਗੇ?

ਕੋਈ ਵੀ ਸੀਨੀਅਰ ਸਿਟੀਜ਼ਨ ਜਾਂ ਅਪਾਹਜ ਵਿਅਕਤੀ ਜੋ ਘਰ ਤੋਂ ਵੋਟ ਪਾਉਣਾ ਚਾਹੁੰਦਾ ਹੈ, ਉਨ੍ਹਾਂ ਨੂੰ ਚੋਣ ਨੋਟੀਫਿਕੇਸ਼ਨ ਜਾਰੀ ਹੋਣ ਦੇ 5 ਦਿਨਾਂ ਦੇ ਅੰਦਰ ਚੋਣ ਕਮਿਸ਼ਨ ਕੋਲ ਫਾਰਮ 14ਡੀ ਦਾਇਰ ਕਰਨਾ ਹੋਵੇਗਾ। ਕਿਉਂਕਿ ਚੋਣ ਕਮਿਸ਼ਨ ਮੁਤਾਬਕ 10 ਮਾਰਚ 2024 ਤੱਕ ਦੇਸ਼ 'ਚ 85 ਸਾਲ ਤੋਂ ਵੱਧ ਉਮਰ ਦੇ 81.87 ਲੱਖ ਸੀਨੀਅਰ ਸਿਟੀਜ਼ਨ ਵੋਟਰ ਸਨ। 100 ਸਾਲ ਨੂੰ ਪਾਰ ਕਰ ਚੁੱਕੇ ਵੋਟਰਾਂ ਦੀ ਗਿਣਤੀ 2.18 ਲੱਖ ਸੀ। ਅਪਾਹਜ ਵੋਟਰਾਂ ਦੀ ਗਿਣਤੀ 88.35 ਲੱਖ ਸੀ।

ਘਰ-ਘਰ ਵੋਟ ਪਾਉਣ ਦੀ ਪ੍ਰਕਿਰਿਆ ਕੀ ਹੈ?

ਘਰ ਬੈਠ ਕੇ ਵੋਟ ਪਾਉਣ ਲਈ ਬਹੁਤੀ ਮਿਹਨਤ ਦੀ ਲੋੜ ਨਹੀਂ ਪੈਂਦੀ। ਕਿਉਂਕਿ ਜ਼ਿਲ੍ਹਾ ਚੋਣ ਅਧਿਕਾਰੀ ਯਾਨੀ ਕੁਲੈਕਟਰ ਘਰੇਲੂ ਵੋਟਿੰਗ ਦੀ ਮਿਤੀ ਤੈਅ ਕਰਦਾ ਹੈ, ਜੋ ਵੋਟਿੰਗ ਦੀ ਨਿਰਧਾਰਤ ਮਿਤੀ ਤੋਂ ਇਕ ਦਿਨ ਪਹਿਲਾਂ ਹੁੰਦੀ ਹੈ। ਦਸ ਦਈਏ ਕਿ ਬਜ਼ੁਰਗ ਅਤੇ ਅਪਾਹਜ ਵੋਟਰਾਂ ਨੂੰ ਘਰ ਬੈਠੇ ਡਾਕ ਬੈਲਟ ਮੁਹੱਈਆ ਕਰਵਾਏ ਜਾਣਦੇ ਹਨ। ਜਿਥੇ ਉਹ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾ ਸਕਦੇ ਹਨ। ਇਸ ਦੌਰਾਨ ਚੋਣ ਅਮਲੇ ਦੀ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਚੋਣ ਅਧਿਕਾਰੀ, ਵੀਡੀਓਗ੍ਰਾਫਰ ਅਤੇ ਪੁਲਿਸ ਵੀ ਮੌਜੂਦ ਰਹੇ।

-

Top News view more...

Latest News view more...

PTC NETWORK