What Is Mucositis : ਬ੍ਰੈਸਟ ਕੈਂਸਰ ਤੋਂ ਬਾਅਦ ਹਿਨਾ ਖਾਨ ਹੁਣ ਮਿਊਕੋਸਾਈਟਸ ਤੋਂ ਹੈ ਪੀੜਤ, ਜਾਣੋ ਇਸ ਬੀਮਾਰੀ ਬਾਰੇ ਸਭ ਕੁਝ
Hina Khan Diagnosed With Mucositis : ਹਾਲ ਹੀ 'ਚ ਟੀਵੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਬ੍ਰੈਸਟ ਕੈਂਸਰ ਵਰਗੀ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਗਈ ਹੈ। ਅਦਾਕਾਰਾ ਵੱਲੋਂ ਦਿੱਤੀ ਇਸ ਜਾਣਕਾਰੀ ਤੋਂ ਅਜੇ ਪ੍ਰਸ਼ੰਸਕ ਉਭਰੇ ਵੀ ਨਹੀਂ ਸੀ ਕਿ ਹੁਣ ਅਦਾਕਾਰਾ ਨੇ ਦੱਸਿਆ ਹੈ ਕਿ ਉਹ ਮਿਊਕੋਸਾਈਟਿਸ ਨਾਮਕ ਦਰਦਨਾਕ ਬੀਮਾਰੀ ਤੋਂ ਪੀੜਤ ਹੈ। ਦਸ ਦਈਏ ਕਿ ਮਿਊਕੋਸਾਈਟਿਸ ਇੱਕ ਅਜਿਹੀ ਬਿਮਾਰੀ ਹੈ ਜੋ ਜ਼ਿਆਦਾਤਰ ਕੈਂਸਰ ਦੇ ਮਰੀਜ਼ਾਂ ਨੂੰ ਪ੍ਰਭਾਵਿਤ ਕਰਦੀ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਲੱਛਣਾਂ ਬਾਰੇ
ਲੱਛਣ ਮੂੰਹ ਅਤੇ ਗੱਲ੍ਹਾਂ 'ਚ ਦਿਖਾਈ ਦੇ ਸਕਦੇ ਹਨ :
ਮਾਹਿਰਾਂ ਮੁਤਾਬਕ ਮਿਊਕੋਸਾਈਟਿਸ ਦੇ ਹਮਲੇ ਕਾਰਨ, ਤੁਹਾਡਾ ਮੂੰਹ ਅਤੇ ਤੁਹਾਡੀਆਂ ਗੱਲ੍ਹਾਂ ਦੀ ਅੰਦਰਲੀ ਪਰਤ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਮਿਊਕੋਸਾਈਟਿਸ ਦੇ ਸ਼ਿਕਾਰ ਹੋ ਗਏ ਹੋ, ਤਾਂ ਤੁਹਾਡੇ ਮੂੰਹ ਦੇ ਅੰਦਰ ਸੋਜ ਆ ਸਕਦੀ ਹੈ। ਨਹੀਂ ਹੀ ਇਸ ਬੀਮਾਰੀ ਕਾਰਨ ਤੁਹਾਨੂੰ ਦਰਦ ਵੀ ਹੋ ਸਕਦਾ ਹੈ। ਭਾਵੇਂ ਤੁਸੀਂ ਮੂੰਹ 'ਚ ਲਾਲੀ ਦੇਖਦੇ ਹੋ, ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਚਿੱਟੇ ਚਟਾਕ ਦਿਖਾਈ ਦੇ ਸਕਦੇ ਹਨ :
ਦਸ ਦਈਏ ਕਿ ਜੇਕਰ ਤੁਹਾਡੇ ਮੂੰਹ 'ਚ ਜ਼ਖਮ ਹੋ ਰਹੇ ਹਨ, ਤਾਂ ਇਹ ਲੱਛਣ ਮਿਊਕੋਸਾਈਟਿਸ ਨੂੰ ਵੀ ਦਰਸਾ ਸਕਦਾ ਹੈ। ਨਾਲ ਹੀ ਇਸ ਬੀਮਾਰੀ ਕਾਰਨ ਤੁਹਾਡੇ ਮੂੰਹ 'ਚ ਪਸ ਦੇ ਚਿੱਟੇ ਚਟਾਕ ਵੀ ਦਿਖਾਈ ਦੇ ਸਕਦੇ ਹਨ। ਜੇਕਰ ਤੁਸੀਂ ਵੀ ਅਜਿਹੇ ਲੱਛਣ ਇਕੱਠੇ ਦੇਖ ਰਹੇ ਹੋ, ਤਾਂ ਤੁਹਾਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਕੀਮੋਥੈਰੇਪੀ ਦੇ ਮਾੜੇ ਪ੍ਰਭਾਵ :
ਜਿਹੜੇ ਲੋਕ ਮਿਊਕੋਸਾਈਟਿਸ ਤੋਂ ਪੀੜਤ ਹੁੰਦੇ ਹਨ ਉਨ੍ਹਾਂ ਨੂੰ ਖਾਣ, ਨਿਗਲਣ ਜਾਂ ਬੋਲਣ 'ਚ ਵੀ ਮੁਸ਼ਕਿਲ ਆਉਂਦੀ ਹੈ। ਮਾਹਿਰਾਂ ਮੁਤਾਬਕ ਕੈਂਸਰ ਦੌਰਾਨ ਕੀਮੋਥੈਰੇਪੀ ਕਾਰਨ ਹੋਣ ਵਾਲੇ ਕੁਝ ਮਾੜੇ ਪ੍ਰਭਾਵਾਂ 'ਚੋਂ ਮਿਊਕੋਸਾਈਟਿਸ ਇੱਕ ਹੈ। ਦਸ ਦਈਏ ਕਿ ਮਿਊਕੋਸਾਈਟਿਸ ਰੋਗ ਤੁਹਾਡੇ ਮੂੰਹ ਤੋਂ ਤੁਹਾਡੀਆਂ ਅੰਤੜੀਆਂ ਤੱਕ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Rapper Badshah On Divorce : 'ਸਭ ਕੁਝ ਕੀਤਾ ਪਰ ਵਿਆਹ ਨਾ ਬਚਾ ਸਕੇ...' ਤਲਾਕ ਦੇ 4 ਸਾਲ ਬਾਅਦ ਬਾਦਸ਼ਾਹ ਨੇ ਤੋੜੀ ਚੁੱਪ !
- PTC NEWS