Sat, May 11, 2024
Whatsapp

ਯੋਗ ਅਤੇ ਯੋਗਾ 'ਚ ਕੀ ਅੰਤਰ ਹੈ? ‘ਯੋਗ’ ਸ਼ਬਦ ਦਾ ਸਭ ਤੋਂ ਪਹਿਲਾਂ ਜ਼ਿਕਰ ਕਿੱਥੇ ਮਿਲਿਆ? ਆਓ ਜਾਣੀਏ

Written by  Jasmeet Singh -- June 21st 2023 06:00 AM
ਯੋਗ ਅਤੇ ਯੋਗਾ 'ਚ ਕੀ ਅੰਤਰ ਹੈ? ‘ਯੋਗ’ ਸ਼ਬਦ ਦਾ ਸਭ ਤੋਂ ਪਹਿਲਾਂ ਜ਼ਿਕਰ ਕਿੱਥੇ ਮਿਲਿਆ? ਆਓ ਜਾਣੀਏ

ਯੋਗ ਅਤੇ ਯੋਗਾ 'ਚ ਕੀ ਅੰਤਰ ਹੈ? ‘ਯੋਗ’ ਸ਼ਬਦ ਦਾ ਸਭ ਤੋਂ ਪਹਿਲਾਂ ਜ਼ਿਕਰ ਕਿੱਥੇ ਮਿਲਿਆ? ਆਓ ਜਾਣੀਏ

International Yoga Day: ਯੋਗ ਪ੍ਰਾਚੀਨ ਭਾਰਤੀ  ਵਿਰਾਸਤ ਦੀ ਇੱਕ ਅਜਿਹੀ ਕਲਾ ਹੈ ਜੋ ਮਨੁੱਖੀ ਸ਼ਰੀਰ ਅਤੇ ਮਨ ਵਿਚਕਾਰ ਆਪਸੀ ਸਾਂਝ ਪੈਦਾ ਕਰਦੀ ਹੈ। ਜੇਕਰ ਸ਼ਾਬਦਿਕ ਅਰਥਾਂ ਦੀ ਗੱਲ ਕਰੀਏ ਤਾਂ ਯੋਗ ਦਾ ਮਤਲਬ ਹੈ "ਜੋੜਨਾ", ਯੋਗ ਆਪਣੇ ਆਪ ਨੂੰ ਸਮਝਣ ਦੀ ਇੱਕ ਯਾਤਰਾ ਹੈ, ਯੋਗ ਰਾਹੀਂ ਸ਼ਰੀਰ, ਮਨ ਅਤੇ ਰੂਹ ਦਰਮਿਆਨ ਸੰਤੁਲਨ ਕਾਇਮ ਕੀਤਾ ਜਾ ਸਕਦਾ ਹੈ। ਯੋਗ ਸ਼ਾਰੀਰਿਕ ਅਤੇ ਆਤਮਿਕ ਸ਼ਾਂਤੀ ਹਾਸਿਲ ਕਰਨ ਦਾ ਸਭ ਤੋਂ ਆਸਾਨ ਅਤੇ ਵਧੀਆ ਤਰੀਕਾ ਹੈ। ਜਿਵੇਂ ਕਿ ਅਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ਼ ਹਾਂ ਕਿ ਅਨੁਸ਼ਾਸ਼ਿਤ ਮਨ ਜ਼ਿੰਦਗੀ ਦੀਆਂ ਵੱਡੀਆਂ ਵੱਡੀਆਂ ਮੁਸ਼ਕਿਲਾਂ ਨੂੰ ਹੱਲ ਕਾਰਨ ਵਿੱਚ ਸਹਾਇਤਾ ਕਰਦਾ ਹੈ। ਸੋ ਯੋਗ ਦੋਵਾਂ ਨੂੰ ਅਨੁਸ਼ਾਸਿਤ ਸਥਿਤੀ ਵਿੱਚ ਰੱਖਦਾ ਹੈ। ਇਸ ਕਰਕੇ ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਯੋਗ ਦਾ ਬਹੁਤ ਮਹੱਤਵ ਹੈ। 

ਯੋਗ ਅਤੇ ਯੋਗਾ 'ਚ ਕੀ ਅੰਤਰ ਹੈ?
ਯੋਗਾ ਇੱਕ ਅਧਿਆਤਮਿਕ ਪ੍ਰਕਿਰਿਆ ਹੈ ਜਿਸ ਵਿੱਚ ਸਰੀਰ ਅਤੇ ਆਤਮਾ ਦੇ ਏਕੀਕਰਨ (ਧਿਆਨ) ਨੂੰ ਯੋਗ ਕਿਹਾ ਜਾਂਦਾ ਹੈ। ਯੋਗ ਮਨ ਨੂੰ ਸ਼ਬਦਾਂ ਤੋਂ ਮੁਕਤ ਕਰਨ ਅਤੇ ਸ਼ਾਂਤੀ ਅਤੇ ਖਾਲੀਪਣ ਨਾਲ ਜੁੜਨ ਦਾ ਇੱਕ ਤਰੀਕਾ ਹੈ। ਯੋਗ ਸਮਝ ਤੋਂ ਵੱਧ ਕਰਨ ਦੀ ਵਿਧੀ ਹੈ। ਯੋਗਾ ਕਰਨ ਤੋਂ ਪਹਿਲਾਂ ਯੋਗ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਯੋਗ ਦੇ ਕਈ ਭਾਗ ਅਤੇ ਕਿਸਮ ਹਨ, ਜਿਨ੍ਹਾਂ ਰਾਹੀਂ ਅਸੀਂ ਧਿਆਨ, ਸਮਾਧੀ ਅਤੇ ਮੁਕਤੀ ਤੱਕ ਪਹੁੰਚਣਾ ਹੈ। 'ਯੋਗ' ਸ਼ਬਦ ਅਤੇ ਇਸ ਦੀ ਪ੍ਰਕਿਰਿਆ ਅਤੇ ਸੰਕਲਪ ਹਿੰਦੂ ਧਰਮ, ਜੈਨ ਅਤੇ ਬੁੱਧ ਧਰਮ ਵਿਚ ਧਿਆਨ ਦੀ ਪ੍ਰਕਿਰਿਆ ਨਾਲ ਸਬੰਧਤ ਹਨ। ਯੋਗਾ ਸ਼ਬਦ ਭਾਰਤ ਤੋਂ ਬੁੱਧ ਧਰਮ ਦੇ ਨਾਲ ਚੀਨ, ਜਾਪਾਨ, ਤਿੱਬਤ, ਦੱਖਣ-ਪੂਰਬੀ ਏਸ਼ੀਆ ਅਤੇ ਸ਼੍ਰੀਲੰਕਾ ਤੱਕ ਫੈਲਿਆ ਹੈ ਅਤੇ ਹੁਣ ਸਾਰੇ ਸਭਿਅਕ ਸੰਸਾਰ ਦੇ ਲੋਕਾਂ ਲਈ ਜਾਣੂ ਹੈ। 




ਰਿਗਵੇਦ ਵਿੱਚ ਮਿਲਦਾ ਹੈ ‘ਯੋਗ’ ਸ਼ਬਦ ਦਾ ਸਭ ਤੋਂ ਪਹਿਲਾਂ ਜ਼ਿਕਰ
ਸਭ ਤੋਂ ਪਹਿਲਾਂ ਰਿਗਵੇਦ ਵਿੱਚ ‘ਯੋਗ’ ਸ਼ਬਦ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਬਾਅਦ ਕਈ ਉਪਨਿਸ਼ਦਾਂ ਵਿੱਚ ਇਸ ਦਾ ਜ਼ਿਕਰ ਆਇਆ ਹੈ। ਯੋਗ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਥੋਪਨਿਸ਼ਦ ਵਿੱਚ ਉਸੇ ਅਰਥ ਵਿੱਚ ਕੀਤੀ ਗਈ ਹੈ ਜਿਸ ਵਿੱਚ ਇਸਨੂੰ ਆਧੁਨਿਕ ਸਮੇਂ ਵਿੱਚ ਸਮਝਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਕਥੋਪਨਿਸ਼ਦ ਦੀ ਰਚਨਾ 5ਵੀਂ ਅਤੇ 3ਵੀਂ ਸਦੀ ਈਸਾ ਪੂਰਵ ਦੇ ਵਿਚਕਾਰ ਕੀਤੀ ਗਈ ਸੀ। ਪਤੰਜਲੀ ਦਾ ਯੋਗਸੂਤਰ ਯੋਗ ਦੀ ਸਭ ਤੋਂ ਸੰਪੂਰਨ ਪੁਸਤਕ ਹੈ। ਇਸਦੀ ਰਚਨਾ ਈਸਾ ਦੀ ਪਹਿਲੀ ਸਦੀ ਵਿੱਚ ਜਾਂ ਇਸ ਦੇ ਆਸ-ਪਾਸ ਦੀ ਮੰਨੀ ਜਾਂਦੀ ਹੈ। ਹਠ ਯੋਗ ਦੇ ਪਾਠ 9ਵੀਂ ਤੋਂ 11ਵੀਂ ਸਦੀ ਤੱਕ ਰਚੇ ਗਏ ਸਨ। 



ਕਿਵੇਂ ਹੋਈ ਕੌਮਾਂਤਰੀ ਯੋਗ ਦਿਵਸ ਦੀ ਸ਼ੁਰੂਆਤ 
ਜੇਕਰ ਇਤਿਹਾਸਿਕ ਪੱਖ ਦੀ ਗੱਲ ਕਰੀਏ ਤਾਂ 2014 ਵਿੱਚ ਨਰਿੰਦਰ ਮੋਦੀ ਦੁਆਰਾ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਗਿਆ। ਜਿਸਦੀ ਸ਼ੁਰੂਆਤ 2015 ਵਿੱਚ ਆਰੰਭ ਹੋ ਗਈ। ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸਦਾ ਮੋਢੀ ਮੰਨਿਆ ਜਾਂਦਾ ਹੈ। ਹਰ ਸਾਲ 21 ਜੂਨ ਨੂੰ ਅੰਤਰਾਸ਼ਟਰੀ ਯੋਗ ਦਿਵਸ ਵੱਜੋਂ ਮਨਾਇਆ ਜਾਂਦਾ ਹੈ।

ਅੰਤਰਾਸ਼ਟਰੀ ਯੋਗ ਦਿਵਸ 2023 ਦੀ ਥੀਮ
ਇਸ ਸਾਲ 9ਵਾਂ ਅੰਤਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤੀ ਆਯੂਸ਼ ਮੰਤਰਾਲੇ ਦੇ ਵਲੋਂ ਹਰ ਸਾਲ ਯੋਗ ਦਿਵਸ ਦੀ ਥੀਮ ਰਖੀ ਜਾਂਦੀ ਹੈ ਅਤੇ ਇਸ ਸਾਲ ਦੀ ਥੀਮ "ਵਸੂਧੈਵ ਕੁਟੁੰਬਕਮ" ਰੱਖੀ ਗਈ ਹੈ ਜਿਸਦਾ ਅਰਥ ਹੈ ‘ਇਕ ਧਰਤ, ਇਕ ਪਰਿਵਾਰ, ਇਕ ਭਵਿੱਖ’।



ਪਹਿਲੀ ਵਾਰ ਯੋਗ ਦਿਵਸ ਦੇ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਹੋਣਗੇ ਬਾਹਰ 
ਰਾਜਧਾਨੀ ਦਿੱਲੀ ਵਿੱਚ ਯੋਗ ਦਿਵਸ ਦੀਆ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਭਾਰਤ ਸਮੇਤ ਪੂਰੀ ਦੁਨੀਆਂ 21 ਜੂਨ ਨੂੰ  ਅੰਤਰਾਸ਼ਟਰੀ ਪੱਧਰ ਤੇ ਇਸ ਵਾਰ ਯੋਗ ਦਿਵਸ ਮਨਾਏਗੀ। 9 ਸਾਲਾਂ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਤੋਂ ਬਾਹਰ ਹੋਣਗੇ। ਉਹ ਸੰਯੁਕਤ ਰਾਸ਼ਟਰ ਹੈੱਡਕੁਆਟਰ ਵਿੱਖੇ ਯੋਗ ਸੈਸ਼ਨ ਦੀ ਅਗਵਾਈ ਕਰਨਗੇ।



ਯੋਗਾ ਦੇ ਲਾਭ

1) ਯੋਗਾ ਸਾਨੂੰ ਆਪਣੀਆਂ ਸਾਰੀਆਂ ਮਾਸਪੇਸ਼ੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਜੋੜਨਾ ਸਿਖਾ ਕੇ ਸਰੀਰਕ ਤਾਕਤ ਦਾ ਵਿਕਾਸ ਕਰਦਾ ਹੈ। ਖੜ੍ਹੇ, ਬੈਠਣ ਜਾਂ ਲੇਟ ਕੇ, ਹਰੇਕ ਆਸਣ ਵੱਖ-ਵੱਖ ਮਾਸਪੇਸ਼ੀਆਂ ਦੇ ਖੇਤਰਾਂ ਦੀ ਜਾਂਚ ਕਰ ਸਕਦਾ ਹੈ, ਨਾਲ ਹੀ ਯੋਗਾ ਸਾਨੂੰ ਸਾਡੇ ਸਰੀਰ ਬਾਰੇ ਜਾਗਰੂਕ ਹੋਣ ਵਿੱਚ ਮਦਦ ਕਰਦਾ ਹੈ।

2) ਯੋਗ ਤੁਹਾਡੀ ਰਚਨਾਤਮਕਤਾ ਨੂੰ ਵਧਾਉਣ ਦਾ ਇੱਕ ਸ਼ਾਨਦਾਰ ਤਰੀਕਾ ਹੈ। ਸੰਗੀਤ, ਧੁਨੀ ਅਤੇ ਕਹਾਣੀ ਸੁਣਾਉਣ ਦੀ ਵਰਤੋਂ ਆਮ ਤੌਰ 'ਤੇ ਲੋਕਾਂ ਨੂੰ ਯੋਗ ਅਤੇ ਧਿਆਨ ਦੀਆਂ ਤਕਨੀਕਾਂ ਸਿਖਾਉਣ ਲਈ ਕੀਤੀ ਜਾਂਦੀ ਹੈ, ਜੋ ਉਹਨਾਂ ਲਈ ਨਵੀਂ ਦੁਨੀਆਂ ਖੋਲ੍ਹਦੀ ਹੈ ਅਤੇ ਨਾਲ ਹੀ ਉਹਨਾਂ ਦੀ ਸ਼ਬਦਾਵਲੀ ਦਾ ਵਿਸਤਾਰ ਕਰਦੀ ਹੈ।

3) ਸਵੇਰੇ ਜਲਦੀ ਯੋਗਾ ਕਰਨਾ ਫਾਇਦੇਮੰਦ ਹੁੰਦਾ ਹੈ। ਹਰ ਰੋਜ਼ ਕੁਝ ਮਿੰਟਾਂ ਦਾ ਯੋਗਾ ਤੁਹਾਨੂੰ ਦਿਨ ਭਰ ਤਾਜ਼ਾ ਅਤੇ ਊਰਜਾ ਨਾਲ ਭਰਪੂਰ ਰੱਖੇਗਾ। ਇਹ ਸਰੀਰ ਵਿੱਚੋਂ ਆਲਸ ਨੂੰ ਦੂਰ ਕਰਦਾ ਹੈ।

4) ਯੋਗ ਸਾਡੇ ਦਿਮਾਗ ਅਤੇ ਨਿਊਰੋਲੋਜੀਕਲ ਪ੍ਰਣਾਲੀ ਨੂੰ ਸ਼ਾਂਤ ਕਰਨ ਲਈ ਸਾਹ ਦੀ ਵਰਤੋਂ ਕਰਕੇ ਤਣਾਅ ਨੂੰ ਪ੍ਰਬੰਧਨ ਵਿੱਚ ਮਦਦ ਕਰਦਾ ਹੈ। ਯੋਗਾ ਦਾ ਸਰੀਰਕ ਅਭਿਆਸ ਤਣਾਅ ਨੂੰ ਘਟਾਉਣ ਅਤੇ ਨਕਾਰਾਤਮਕ ਭਾਵਨਾਵਾਂ ਨੂੰ ਛੱਡਣ ਵਿੱਚ ਵੀ ਮਦਦ ਕਰਦਾ ਹੈ ਜੋ ਸਰੀਰ ਨੂੰ ਸਰੀਰਕ ਤੌਰ 'ਤੇ ਲੈ ਜਾਂਦੇ ਹਨ, ਸਾਨੂੰ ਜਲਦੀ ਅਤੇ ਲੰਬੇ ਸਮੇਂ ਤੱਕ ਸੌਣ ਵਿੱਚ ਮਦਦ ਕਰਦੇ ਹਨ।



ਯੋਗ ਦਾ ਟੀਚਾ
ਯੋਗ ਦਾ ਟੀਚਾ ਸਿਹਤ ਨੂੰ ਸੁਧਾਰਨ ਤੋਂ ਲੈ ਕੇ ਮੋਕਸ਼ (ਆਤਮਾ ਦੀ ਪ੍ਰਮਾਤਮਾ ਦੀ ਪ੍ਰਾਪਤੀ) ਦੀ ਪ੍ਰਾਪਤੀ ਤੱਕ ਹੈ। ਦੁੱਖ ਅਤੇ ਜਨਮ ਮਰਨ ਦੇ ਗੇੜ (ਸੰਸਾਰ) ਤੋਂ ਮੁਕਤੀ ਪ੍ਰਾਪਤ ਕਰਨੀ ਹੈ, ਉਸ ਪਲ ਵਿੱਚ ਪਰਮ ਬ੍ਰਹਮ ਨਾਲ ਜਾਣ-ਪਛਾਣ ਦਾ ਅਹਿਸਾਸ ਹੁੰਦਾ ਹੈ। ਮਹਾਭਾਰਤ ਵਿੱਚ ਯੋਗ ਦੇ ਟੀਚੇ ਨੂੰ ਬ੍ਰਾਹਮਣ ਦੇ ਸੰਸਾਰ ਵਿੱਚ ਪ੍ਰਵੇਸ਼, ਬ੍ਰਾਹਮਣ, ਜਾਂ ਆਤਮਾ ਦੇ ਰੂਪ ਨੂੰ ਅਨੁਭਵ ਕਰਨ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਜੋ ਸਾਰੀਆਂ ਚੀਜ਼ਾਂ ਵਿੱਚ ਵਿਆਪਕ ਹੈ। 

ਇਹ ਵੀ ਪੜ੍ਹੋ: 
ਗੁਰਬਾਣੀ ਪ੍ਰਸਾਰਣ ਮੁੱਦੇ ਨੂੰ ਲੈ ਕੇ PTC ਦੇ MD ਰਬਿੰਦਰ ਨਾਰਾਇਣ ਦੀ ਚੁਣੌਤੀ, ਇੱਕ ਕਰੋੜ ਦੇ ਇਨਾਮ ਦਾ ਐਲਾਨ
ਪੰਜਾਬ ਵਿਧਾਨਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ; ਇਹ ਮਤੇ ਕੀਤੇ ਗਏ ਪਾਸ
ਇਸ਼ਾਰਿਆਂ-ਇਸ਼ਾਰਿਆਂ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਦਿੱਤੀ ਚੇਤਾਵਨੀ
'ਆਪ' ਸਰਕਾਰ ‘ਤੇ ਭੜਕੇ ਬਾਜਵਾ, ਕਿਹਾ -'ਅਸੀਂ ਵਾਕਆਊਟ ਹੀ ਨਹੀਂ ਸਦਨ ਦਾ ਬਾਈਕਾਟ ਕੀਤਾ'

- PTC NEWS

Top News view more...

Latest News view more...