ਕਦੋਂ ਸ਼ੁਰੂ ਹੋ ਰਹੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ? ਕਿਥੋਂ 'ਤੇ ਕਦੋਂ ਰਵਾਨਾ ਹੋ ਰਿਹਾ ਪਹਿਲਾ ਜਥਾ, ਸਭ ਜਾਣੋ
ਦੇਹਰਾਦੂਨ: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰੇਂਦਰਜੀਤ ਸਿੰਘ ਬਿੰਦਰਾ ਨੇ ਮੰਗਲਵਾਰ ਨੂੰ ਸਕੱਤਰੇਤ ਵਿਖੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਇਸ ਸਾਲ ਸ਼ੁਰੂ ਹੋਣ ਵਾਲੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੇ ਪਹਿਲੇ ਜਥੇ ਨੂੰ ਰਵਾਨਾ ਕਰਨ ਦੀ ਬੇਨਤੀ ਕੀਤੀ।
ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ ਪਹਿਲਾ ਜਥਾ
ਯਾਤਰਾ ਦਾ ਪਹਿਲਾ ਜੱਥਾ 17 ਮਈ 2023 ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ 20 ਮਈ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਸੰਗਤਾਂ ਨੂੰ ਖੁਲ੍ਹੇ ਦਰਸ਼ਨ ਦੀਦਾਰੇ ਹੋਣਗੇ। ਹੇਮਕੁੰਟ ਸਾਹਿਬ ਦੀ ਸੁਖਦ ਯਾਤਰਾ ਲਈ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੇਮਕੁੰਟ ਯਾਤਰਾ ਦੇ ਰੂਟ 'ਤੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਟਰੱਸਟ ਦੇ ਪ੍ਰਧਾਨ ਵਲੋਂ ਮੁੱਖ ਮੰਤਰੀ ਦਾ ਧੰਨਵਾਦ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰੇਂਦਰਜੀਤ ਸਿੰਘ ਨੇ ਮੁੱਖ ਮੰਤਰੀ ਦਾ ਸੂਬਾ ਸਰਕਾਰ ਵੱਲੋਂ ਹੇਮਕੁੰਟ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਪ੍ਰਬੰਧਾਂ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਯਾਤਰਾ ਮਾਰਗ ਸ੍ਰੀ ਹੇਮਕੁੰਟ ਸਾਹਿਬ ਗੋਬਿੰਦ ਧਾਮ, ਗੋਬਿੰਦ ਘਾਟ ਅਤੇ ਹੋਰ ਥਾਵਾਂ 'ਤੇ ਸਰਕਾਰ ਵੱਲੋਂ ਕੀਤੇ ਗਏ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ। _4f007117321b6b814441fe2a0251e58b_1280X720.webp)
ਹੈਲੀਪੈਡ ਰਾਹੀਂ ਯਾਤਰਾ ਦਾ ਪ੍ਰਾਵਧਾਨ
ਗੁਰਦੁਆਰਾ ਟਰੱਸਟ ਦੇ ਪ੍ਰਧਾਨ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਿਛਲੇ ਸਾਲ ਹੈਲੀਪੈਡ ਦੇ ਨਿਰਮਾਣ ਦਾ ਕਾਰਜ ਆਰੰਭਿਆ ਗਿਆ, ਜੋ ਕਿ ਸਾਲ 2023 ਤੱਕ ਮੁਕੰਮਲ ਹੋ ਜਾਵੇਗਾ। ਗੋਬਿੰਦ ਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ 6 ਕਿਲੋਮੀਟਰ ਦੇ ਰਸਤੇ 'ਤੇ ਰੇਲਿੰਗ ਬਣਾਈ ਗਈ ਹੈ, ਜਿਨ੍ਹਾਂ ਥਾਵਾਂ 'ਤੇ ਮੋੜ ਦੀ ਚੌੜਾਈ ਘੱਟ ਸੀ, ਉਨ੍ਹਾਂ ਨੂੰ ਸੁਧਾਰਿਆ ਗਿਆ ਹੈ। ਯਾਤਰਾ ਲਈ 500 ਮੀਟਰ ਦੇ ਵੱਖਰੇ ਰੂਟ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। _36cbe8a6757f84f31520b94b9467a7a8_1280X720.webp)
ਗੋਬਿੰਦ ਧਾਮ ਵੀ ਰੁਕਣਗੇ ਘੋੜੇ
ਗੋਬਿੰਦ ਧਾਮ ਵਿੱਚ ਵੀ ਘੋੜਿਆਂ ਦੇ ਰੁਕਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸਵੱਛਤਾ ਅਤੇ ਸਿਹਤ ਸਹੂਲਤਾਂ ਵਿਕਸਿਤ ਕੀਤੀਆਂ ਗਈਆਂ ਹਨ। ਪਿੰਡ ਪੁਲਾਨਾ ਜਿੱਥੋਂ ਯਾਤਰਾ ਸ਼ੁਰੂ ਹੁੰਦੀ ਹੈ। 10 ਕਿਲੋਮੀਟਰ ਦੇ ਟ੍ਰੈਕ ’ਤੇ ਪਿੰਡ ਮੁੰਦਰ ਵਿੱਚ 165 ਮੀਟਰ ਲੰਬਾ ਪੁਲ ਬਣ ਚੁੱਕਾ ਹੈ ਅਤੇ ਦੋਵੇਂ ਪਾਸੇ ਪਹੁੰਚ ਸੜਕ ਵੀ ਤਿਆਰ ਕਰ ਲਈ ਗਈ ਹੈ। ਪੁਲਾਨਾ ਤੋਂ ਗੋਬਿੰਦ ਧਾਮ ਤੱਕ ਦੇ ਟ੍ਰੈਕ 'ਤੇ ਯਾਤਰੀਆਂ ਦੇ ਬੈਠਣ ਲਈ 10 ਰੇਨ ਸ਼ੈਲਟਰ ਬੈਂਚ ਤਿਆਰ ਕੀਤੇ ਗਏ ਹਨ।_591081d4e5fec2e15484c55076d273fe_1280X720.webp)
2 ਨਵੇਂ ਟੈਕਸੀ ਸਟੈਂਡਾਂ ਦਾ ਕੰਮ ਮੁਕੰਮਲ
ਗੋਬਿੰਦ ਘਾਟ ਤੋਂ 5 ਕਿਲੋਮੀਟਰ ਤੱਕ ਪੁਲਾਨਾ ਸੜਕ ਤਿਆਰ ਕੀਤੀ ਗਈ ਹੈ। ਪੁਲਾਨਾ ਪਿੰਡ ਵਿੱਚ ਟੈਕਸੀ ਡਰਾਈਵਰਾਂ ਲਈ ਦੋ ਵੱਖ-ਵੱਖ ਪਾਰਕਿੰਗ ਲਾਟ ਬਣਾਏ ਗਏ ਹਨ। ਗੋਬਿੰਦ ਘਾਟ ਗੁਰਦੁਆਰੇ ਤੋਂ ਪਿੰਡ ਪਾਂਡੂਕੇਸ਼ਵਰ ਤੱਕ ਨਦੀ ਤੋਂ ਬਚਾਅ ਲਈ ਕੰਧ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਾਲ ਗੋਵਿੰਦ ਘਾਟ ਵਿਖੇ ਯਾਤਰੀ ਵਾਹਨਾਂ ਲਈ ਆਰਜ਼ੀ ਪਾਰਕਿੰਗ ਵੀ ਬਣਾਈ ਗਈ ਹੈ। 
ਐਕਸਰੇ ਮਸ਼ੀਨ ਅਤੇ ਇੱਕ ਮੋਬਾਈਲ ਪੈਥੋਲੋਜੀ ਲੈਬ ਦਾ ਇੰਤੇਜ਼ਾਮ
ਗੋਬਿੰਦ ਘਾਟ ਗੁਰਦੁਆਰਾ ਹਸਪਤਾਲ ਵਿੱਚ ਸਰਕਾਰ ਵੱਲੋਂ ਇੱਕ ਐਕਸਰੇ ਮਸ਼ੀਨ ਅਤੇ ਇੱਕ ਮੋਬਾਈਲ ਪੈਥੋਲੋਜੀ ਲੈਬ ਵੀ ਲਗਾਈ ਗਈ ਹੈ। ਯਾਤਰੀਆਂ ਲਈ ਸ਼ੁੱਧ ਪੀਣ ਵਾਲੇ ਪਾਣੀ ਲਈ ਇਕ ਆਰ.ਓ. ਦੇ ਵੀ ਪ੍ਰਬੰਧ ਕੀਤੇ ਗਏ ਹਨ। ਗੋਬਿੰਦ ਘਾਟ ਬੱਸ ਸਟੈਂਡ ਤੋਂ ਗੁਰਦੁਆਰਾ ਸਾਹਿਬ ਤੱਕ ਪੁਰਾਣੇ ਰੂਟ ਨੂੰ ਸੁਧਾਰਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।
- PTC NEWS