Sun, Dec 14, 2025
Whatsapp

Chandigarh News : ਚੰਡੀਗੜ੍ਹ 'ਚ ਮਹਿਲਾ ਕਾਂਸਟੇਬਲ ਨੇ ਨਰਸ ਨੂੰ ਮਾਰਿਆ ਥੱਪੜ, ਪੁਲਿਸ ਨਾਕੇ 'ਤੇ ਹੋਈ ਝੜਪ

Chandigarh News : ਚੰਡੀਗੜ੍ਹ ਦੇ ਸੈਕਟਰ-38ਏ ਵਿੱਚ ਲਗਾਏ ਗਏ ਪੁਲਿਸ ਨਾਕੇ 'ਤੇ ਐਕਟਿਵਾ 'ਤੇ ਜਾ ਰਹੀਆਂ ਲੜਕੀਆਂ ਅਤੇ ਮਹਿਲਾ ਪੁਲਿਸ ਮੁਲਾਜ਼ਮਾਂ ਵਿਚਕਾਰ ਕਾਫ਼ੀ ਹੰਗਾਮਾ ਹੋਇਆ। ਇਸ ਦੌਰਾਨ ਮਹਿਲਾ ਪੁਲਿਸ ਮੁਲਾਜ਼ਮ ਨੇ ਇੱਕ ਨਰਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਨਰਸ ਦੀ ਮਹਿਲਾ ਪੁਲਿਸ ਮੁਲਾਜ਼ਮ ਨਾਲ ਝੜਪ ਵੀ ਹੋਈ। ਸੈਕਟਰ-39 ਥਾਣਾ ਪੁਲਿਸ ਨਾਕੇ 'ਤੇ ਵਾਹਨਾਂ ਦੀ ਜਾਂਚ ਕਰ ਰਹੀ ਸੀ

Reported by:  PTC News Desk  Edited by:  Shanker Badra -- July 10th 2025 11:56 AM
Chandigarh News : ਚੰਡੀਗੜ੍ਹ 'ਚ ਮਹਿਲਾ ਕਾਂਸਟੇਬਲ ਨੇ ਨਰਸ ਨੂੰ ਮਾਰਿਆ ਥੱਪੜ, ਪੁਲਿਸ ਨਾਕੇ 'ਤੇ ਹੋਈ ਝੜਪ

Chandigarh News : ਚੰਡੀਗੜ੍ਹ 'ਚ ਮਹਿਲਾ ਕਾਂਸਟੇਬਲ ਨੇ ਨਰਸ ਨੂੰ ਮਾਰਿਆ ਥੱਪੜ, ਪੁਲਿਸ ਨਾਕੇ 'ਤੇ ਹੋਈ ਝੜਪ

Chandigarh News : ਚੰਡੀਗੜ੍ਹ ਦੇ ਸੈਕਟਰ-38ਏ ਵਿੱਚ ਲਗਾਏ ਗਏ ਪੁਲਿਸ ਨਾਕੇ 'ਤੇ ਐਕਟਿਵਾ 'ਤੇ ਜਾ ਰਹੀਆਂ ਲੜਕੀਆਂ ਅਤੇ ਮਹਿਲਾ ਪੁਲਿਸ ਮੁਲਾਜ਼ਮਾਂ ਵਿਚਕਾਰ ਕਾਫ਼ੀ ਹੰਗਾਮਾ ਹੋਇਆ। ਇਸ ਦੌਰਾਨ ਮਹਿਲਾ ਪੁਲਿਸ ਮੁਲਾਜ਼ਮ ਨੇ ਇੱਕ ਨਰਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਨਰਸ ਦੀ ਮਹਿਲਾ ਪੁਲਿਸ ਮੁਲਾਜ਼ਮ ਨਾਲ ਝੜਪ ਵੀ ਹੋਈ। ਸੈਕਟਰ-39 ਥਾਣਾ ਪੁਲਿਸ ਨਾਕੇ 'ਤੇ ਵਾਹਨਾਂ ਦੀ ਜਾਂਚ ਕਰ ਰਹੀ ਸੀ।

ਇਸ ਦੌਰਾਨ ਸੈਕਟਰ-38ਏ ਵਿੱਚ ਸਾਰੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਉਸੇ ਸਮੇਂ 3 ਲੜਕੀਆਂ ਇੱਕ ਸਕੂਟਰੀ 'ਤੇ ਆ ਰਹੀਆਂ ਸਨ, ਜਿਨ੍ਹਾਂ ਨੂੰ ਪੁਲਿਸ ਨੇ ਟ੍ਰਿਪਲ ਸਵਾਰੀ ਕਰਨ 'ਤੇ ਰੋਕਿਆ ਅਤੇ ਸਕੂਟਰੀ ਦੇ ਦਸਤਾਵੇਜ਼ ਮੰਗੇ। ਫਿਰ ਇੱਕ ਲੜਕੀ ਨੇ ਪੁਲਿਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਹਿਲਾ ਕਾਂਸਟੇਬਲ ਨੇ ਡਿਊਟੀ 'ਤੇ ਜਾ ਰਹੀ ਇੱਕ ਨਰਸ ਕੁੜੀ ਨੂੰ ਗੱਲ ਕਰਦੇ ਹੋਏ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਨੇੜੇ ਖੜ੍ਹੇ ਲੋਕਾਂ ਨੇ ਦਖਲ ਦੇ ਕੇ ਦੋਵਾਂ ਨੂੰ ਵੱਖ ਕੀਤਾ।


ਉੱਥੇ ਮੌਜੂਦ ਇੱਕ ਵਿਅਕਤੀ ਨੇ ਪੂਰੀ ਘਟਨਾ ਨੂੰ ਆਪਣੇ ਮੋਬਾਈਲ ਫੋਨ 'ਤੇ ਰਿਕਾਰਡ ਕਰਕੇ ਵਾਇਰਲ ਕਰ ਦਿੱਤਾ। ਪੀੜਤ ਨਰਸ ਨੇ ਆਰੋਪ ਲਗਾਇਆ ਕਿ ਪੁਲਿਸ ਨਾਕੇ 'ਤੇ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨੇ ਉਸਨੂੰ ਥੱਪੜ ਮਾਰਿਆ ਅਤੇ ਇੱਕ ਪੁਲਿਸ ਮੁਲਾਜ਼ਮ ਨੇ ਉਸਦਾ ਮੋਬਾਈਲ ਫੋਨ ਖੋਹ ਲਿਆ ਅਤੇ ਤੋੜ ਦਿੱਤਾ। ਕੁੜੀਆਂ ਨੇ ਆਰੋਪ ਲਗਾਇਆ ਕਿ ਪੁਲਿਸ ਮੁਲਾਜ਼ਮ ਸੜਕ 'ਤੇ ਸਿਗਰਟ ਪੀਂਦੇ ਹਨ ਅਤੇ ਦੁਰਵਿਵਹਾਰ ਕਰਦੇ ਹਨ। 

ਇਸ ਦੌਰਾਨ ਕੁੜੀਆਂ ਦੇ ਪਰਿਵਾਰਕ ਮੈਂਬਰ ਵੀ ਨਾਕੇ 'ਤੇ ਪਹੁੰਚ ਗਏ ਅਤੇ ਪੁਲਿਸ ਵਾਲਿਆਂ ਨਾਲ ਝਗੜਾ ਕਰਨ ਲੱਗ ਪਏ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਕੁੜੀਆਂ ਦੇ ਪਿਤਾ ਨੇ ਸ਼ਰਾਬ ਪੀ ਰੱਖੀ ਸੀ। ਜਦੋਂ ਪੁਲਿਸ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਸ਼ਰਾਬ ਪੀ ਰੱਖੀ ਹੈ ਤਾਂ ਬਹਿਸ ਵੱਧ ਗਈ। ਵੀਡੀਓ ਵਿੱਚ ਨਰਸ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ ਉਹ ਪੁਲਿਸ ਦੇ ਦੁਰਵਿਵਹਾਰ ਨੂੰ ਬਰਦਾਸ਼ਤ ਨਹੀਂ ਕਰੇਗੀ। ਉਹ ਸੈਕਟਰ-9 ਸਥਿਤ ਪੁਲਿਸ ਹੈੱਡਕੁਆਰਟਰ ਦੇ ਅਧਿਕਾਰੀਆਂ ਦੇ ਸਾਹਮਣੇ ਆਪਣਾ ਮਾਮਲਾ ਪੇਸ਼ ਕਰੇਗੀ। ਕੁੜੀਆਂ ਵਾਰ-ਵਾਰ ਕਹਿ ਰਹੀਆਂ ਹਨ ਕਿ ਮਹਿਲਾ ਕਾਂਸਟੇਬਲ ਨੇ ਉਨ੍ਹਾਂ ਨੂੰ ਕਿਵੇਂ ਥੱਪੜ ਮਾਰਿਆ।

ਕੋਈ ਸ਼ਿਕਾਇਤ ਨਹੀਂ ਮਿਲੀ: ਐਸਐਚਓ

ਸੈਕਟਰ 39 ਥਾਣੇ ਦੇ ਐਸਐਚਓ ਚਿਰੰਜੀਲਾਲ ਨੇ ਕਿਹਾ ਕਿ ਸੈਕਟਰ-38ਏ ਵਿੱਚ ਇੱਕ ਨਾਕਾ ਲਗਾਇਆ ਸੀ। ਇਸ ਦੌਰਾਨ ਤਿੰਨ ਕੁੜੀਆਂ ਐਕਟਿਵਾ 'ਤੇ ਆਈਆਂ। ਉਨ੍ਹਾਂ ਨੂੰਨਾਕੇ 'ਤੇ ਰੋਕਿਆ ਗਿਆ। ਇਸ ਸਬੰਧੀ ਦੋਵਾਂ ਧਿਰਾਂ ਵਿਚਕਾਰ ਬਹਿਸ ਹੋਈ। ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

- PTC NEWS

Top News view more...

Latest News view more...

PTC NETWORK
PTC NETWORK