Manali 'ਚ ਮਹਿਲਾ ਨੇ ਸਾੜ੍ਹੀ ਉਤਾਰ ਕੇ ਬਣਾਈ ਰੀਲ ,ਵਾਇਰਲ ਵੀਡੀਓ ਦੇਖ ਭੜਕੇ ਮੰਤਰੀ ਵਿਕਰਮਾਦਿੱਤਿਆ ਸਿੰਘ
Woman Influencer Manali Saree Video Controversy : ਹਿਮਾਚਲ ਪ੍ਰਦੇਸ਼ 'ਚ ਇੱਕ ਮਹਿਲਾ ਦੀ ਵਾਇਰਲ ਵੀਡੀਓ ਨੇ ਬਵਾਲ ਖੜ੍ਹਾ ਕਰ ਦਿੱਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਮਸ਼ਹੂਰ ਸੈਰ-ਸਪਾਟਾ ਸਥਾਨ ਮਨਾਲੀ ਤੋਂ ਹੋਣ ਦਾ ਦਾਅਵਾ ਕਰਦੇ ਹੋਏ ਪੋਸਟ ਕੀਤਾ ਗਿਆ ਸੀ। ਇਸ 'ਚ ਇੱਕ ਔਰਤ ਸਾੜੀ ਉਤਾਰ ਕੇ ਬਰਫ਼ ਵਿੱਚ ਡਾਂਸ ਕਰਦੇ ਹੋਏ ਰੀਲ ਬਣਾਉਂਦੀ ਦਿਖਾਈ ਦੇ ਰਹੀ ਹੈ। ਬਰਫ਼ ਵਿੱਚ ਰੀਲ ਸ਼ੂਟ ਕਰਨ ਲਈ ਉਹ ਪਹਿਲਾਂ ਆਪਣੀ ਸਾੜੀ ਉਤਾਰਦੀ ਹੈ ਅਤੇ ਫਿਰ ਛੋਟੇ ਕੱਪੜਿਆਂ ਵਿੱਚ ਵੀਡੀਓ ਬਣਾਉਂਦੀ ਹੈ।
ਇੰਸਟਾਗ੍ਰਾਮ 'ਤੇ ਵਾਇਰਲ ਹੋਈ ਇਸ ਵੀਡੀਓ ਵਿੱਚ ਇੱਕ ਮਹਿਲਾ ਨੂੰ ਬਰਫ਼ਬਾਰੀ ਦੇ ਵਿਚਕਾਰ ਇਤਰਾਜ਼ਯੋਗ ਤਰੀਕੇ ਨਾਲ ਰੀਲ ਬਣਾਉਂਦੇ ਦੇਖਿਆ ਗਿਆ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਿੱਖੀ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਲੋਕ ਇਸਨੂੰ ਦੇਵ ਸੱਭਿਆਚਾਰ ਅਤੇ ਹਿਮਾਚਲ ਦੀ ਸ਼ਾਨ ਦਾ ਅਪਮਾਨ ਕਹਿ ਰਹੇ ਹਨ ਅਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ, ਜਦੋਂ ਕਿ ਕੁਝ ਔਰਤ ਦੇ ਸਮਰਥਨ ਵਿੱਚ ਕੁਮੈਂਟ ਵੀ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਔਰਤ ਨੇ ਇਹ ਵੀਡੀਓ 6 ਦਸੰਬਰ 2025 ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਪਲੋਡ ਕੀਤਾ ਸੀ ਪਰ ਇਹ ਪਿਛਲੇ ਪੰਜ-ਛੇ ਦਿਨਾਂ ਤੋਂ ਵਾਇਰਲ ਹੋ ਰਿਹਾ ਹੈ। ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਅਜਿਹੇ ਵੀਡੀਓ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ, "ਰੀਲਾਂ ਅਤੇ ਵਿਊਜ਼ ਦੇ ਲਈ ਅਸ਼ਲੀਲਤਾ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੇ ਮਾਮਲਿਆਂ ਵਿੱਚ ਲੋੜ ਪੈਣ 'ਤੇ ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਔਰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਵੀਡੀਓ ਪੋਸਟ ਕੀਤੇ ਹਨ। 9 ਸੈਕਿੰਡ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਔਰਤ ਬਰਫ਼ ਦੇ ਵਿਚਕਾਰ ਛੋਟੇ ਕੱਪੜਿਆਂ ਵਿੱਚ ਦਿਖਾਈ ਦੇ ਰਹੀ ਹੈ ਅਤੇ ਉਹ ਆਪਣੀ ਸਾੜੀ ਨੂੰ ਲਹਿਰਾਉਂਦੇ ਹੋਏ ਸੁੱਟਦੀ ਹੈ। ਜ਼ਮੀਨ 'ਤੇ ਬਰਫ਼ ਦੀ ਇੱਕ ਮੋਟੀ ਚਾਦਰ ਦਿਖਾਈ ਦੇ ਰਹੀ ਹੈ। ਇਸ ਵੀਡੀਓ ਵਿੱਚ ਫਿਲਮ ਇਸ਼ਕ ਦਾ ਗੀਤ - ਨੀਂਦ ਉਡਦੀ ਹੈ ਉਡਨੇ ਭੀ ਦੇ... ਲਗਾਇਆ ਗਿਆ ਹੈ।

- PTC NEWS