News Anchor Hyderabad : ਹੈਦਰਾਬਾਦ ਵਿੱਚ ਇੱਕ ਮਹਿਲਾ ਨਿਊਜ਼ ਐਂਕਰ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼, ਜਾਣੋ ਪੂਰਾ ਮਾਮਲਾ
News Anchor Hyderabad : ਹੈਦਰਾਦਬਾਦ ’ਚ ਇੱਕ 40 ਸਾਲਾ ਪੱਤਰਕਾਰ ਅਤੇ ਇੱਕ ਪ੍ਰਮੁੱਖ ਤੇਲਗੂ ਨਿਊਜ਼ ਚੈਨਲ ਦੀ ਐਂਕਰ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਜੀਵਨਲੀਲਾ ਸਮਾਪਤ ਕਰ ਲਈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਵੇਚਾ ਵੀ. ਦੀ ਲਾਸ਼ ਸ਼ੁੱਕਰਵਾਰ ਰਾਤ ਨੂੰ ਉਸਦੇ ਘਰ ਵਿੱਚ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਨੇ ਦੱਸਿਆ ਕਿ ਇਸ ਸਬੰਧ ਵਿੱਚ ਖੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮਹਿਲਾ ਪੱਤਰਕਾਰ ਦੇ ਪਿਤਾ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਧੀ ਦੀ ਮੌਤ ਲਈ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾ ਰਾਓ ਨੇ ਪੱਤਰਕਾਰ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਉਸਨੇ ਲਿਖਿਆ ਕਿ ਸਵੇਚਾ ਵੋਟਾਰਕਰ ਦੇ ਮੰਦਭਾਗੇ ਦੇਹਾਂਤ ਬਾਰੇ ਸੁਣ ਕੇ ਦੁੱਖ ਹੋਇਆ। ਉਹ ਇੱਕ ਨਿਡਰ ਪੱਤਰਕਾਰ, ਲੇਖਕ ਅਤੇ ਤੇਲੰਗਾਨਾ ਦੀ ਇੱਕ ਸਮਰਪਿਤ ਨਾਗਰਿਕ ਸੀ। ਮੇਰੇ ਕੋਲ ਕਹਿਣ ਲਈ ਕੋਈ ਸ਼ਬਦ ਨਹੀਂ ਹਨ।
ਰਾਮਾ ਰਾਓ ਨੇ ਲਿਖਿਆ ਕਿ ਮੈਂ ਇਹ ਉਨ੍ਹਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਜੋ ਇਹ ਪੜ੍ਹ ਰਹੇ ਹਨ। ਜੇਕਰ ਕਦੇ ਜ਼ਿੰਦਗੀ ਮੁਸ਼ਕਲ ਜਾਪਦੀ ਹੈ, ਤਾਂ ਸੰਕੋਚ ਨਾ ਕਰੋ, ਕਿਸੇ ਪੇਸ਼ੇਵਰ ਨਾਲ ਸੰਪਰਕ ਕਰੋ। ਜ਼ਿੰਦਗੀ ਜਿਉਣ ਲਈ ਹੈ ਅਤੇ ਮਦਦ ਹਮੇਸ਼ਾ ਉਪਲਬਧ ਹੈ।
9ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਕੇਰਲ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇੱਕ ਨਿੱਜੀ ਸਕੂਲ ਦੇ 9ਵੀਂ ਜਮਾਤ ਦੇ ਵਿਦਿਆਰਥੀ ਦੀ ਖੁਦਕੁਸ਼ੀ ਦਾ ਖੁਦ ਨੋਟਿਸ ਲਿਆ ਅਤੇ ਮਾਮਲਾ ਦਰਜ ਕੀਤਾ। ਕਮਿਸ਼ਨ ਨੇ ਇਸ ਘਟਨਾ ਸਬੰਧੀ ਪੁਲਿਸ, ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਅਤੇ ਸਕੂਲ ਪ੍ਰਬੰਧਨ ਤੋਂ ਰਿਪੋਰਟ ਮੰਗੀ ਹੈ।
ਕਮਿਸ਼ਨ ਦੇ ਚੇਅਰਮੈਨ ਕੇਵੀ ਮਨੋਜ ਕੁਮਾਰ ਅਤੇ ਮੈਂਬਰ ਕੇਕੇ ਸ਼ਾਜੂ ਨੇ ਲੜਕੀ ਦੇ ਘਰ ਅਤੇ ਉਸ ਸਕੂਲ ਦਾ ਦੌਰਾ ਕੀਤਾ ਜਿੱਥੇ ਉਹ ਪੜ੍ਹਦੀ ਸੀ। ਲੜਕੀ 23 ਜੂਨ ਨੂੰ ਆਪਣੇ ਘਰ ਵਿੱਚ ਲਟਕਦੀ ਮਿਲੀ ਸੀ। ਪੀੜਤ ਪਰਿਵਾਰ ਦੇ ਅਨੁਸਾਰ, ਵਿਦਿਆਰਥਣ ਨੇ ਇੱਕ ਸੁਸਾਈਡ ਨੋਟ ਛੱਡਿਆ ਹੈ। ਇਸ ਵਿੱਚ ਉਸਨੇ ਦਾਅਵਾ ਕੀਤਾ ਹੈ ਕਿ ਕੁਝ ਅਧਿਆਪਕਾਂ ਨੇ ਮਾੜੀ ਅਕਾਦਮਿਕ ਕਾਰਗੁਜ਼ਾਰੀ ਕਾਰਨ ਉਸਨੂੰ ਦੂਜੀ ਕਲਾਸ ਵਿੱਚ ਭੇਜਣ ਦੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ : Basketball Coach Dies : ਭਿਆਨਕ ਸੜਕ ਹਾਦਸੇ ’ਚ ਬਾਸਕਿਟਬਾਲ ਕੋਚ ਦੀ ਮੌਤ, ਇੰਝ ਵਾਪਰਿਆ ਸੀ ਹਾਦਸਾ
- PTC NEWS