Hoshiarpur News : ਮਹਿਲਾ ਨੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ ,ਪਤੀ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਆਰੋਪ
Hoshiarpur News : ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆ ਦੇ ਪਿੰਡ ਹਾਜੀਪੁਰ ਵਿੱਚ ਡੇਢ ਮਹੀਨਾ ਪਹਿਲਾਂ ਅਨੀਤਾ ਨਾਮ ਦੀ ਇੱਕ ਔਰਤ ਨੇ ਸਰਕਾਰੀ ਹਸਪਤਾਲ ਦੇ ਕੁਆਰਟਰ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਿਕ ਮਹਿਲਾ ਅਨੀਤਾ ਦਾ ਪਤੀ ਮੁਕੇਸ਼ ਕੁਮਾਰ ਹਾਜੀਪੁਰ ਸਰਕਾਰੀ ਹਸਪਤਾਲ ਵਿੱਚ ਕੰਮ ਕਰਦਾ ਸੀ ਅਤੇ ਆਪਣੀ ਪਤਨੀ ਸੁਨੀਤਾ ਅਤੇ ਉਨ੍ਹਾਂ ਦੇ ਦੋ ਬੱਚਿਆਂ ਨਾਲ ਹਸਪਤਾਲ ਦੇ ਸਰਕਾਰੀ ਕੁਆਰਟਰ ਵਿੱਚ ਰਹਿੰਦਾ ਸੀ। ਸੁਨੀਤਾ ਦੇ ਪਿਤਾ ਪ੍ਰਭਾਤ ਸਿੰਘ ਨੇ ਕਿਹਾ, "ਮੇਰੀ ਧੀ ਖੁਦਕੁਸ਼ੀ ਨਹੀਂ ਕਰ ਸਕਦੀ ਸੀ; ਉਸਨੂੰ ਮਜਬੂਰ ਕੀਤਾ ਗਿਆ ਸੀ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਸੁਨੀਤਾ ਦੇ ਪਿਤਾ ਪ੍ਰਭਾਤ ਸਿੰਘ ਨੇ ਕਿਹਾ ਕਿ ਮੇਰੀ ਧੀ ਖੁਦਕੁਸ਼ੀ ਨਹੀਂ ਕਰ ਸਕਦੀ ,ਉਸਨੂੰ ਮਜ਼ਬੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਸ ਦਾ ਪਤੀ ਮੁਕੇਸ਼ ਉਸਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਰਿਹਾ ਸੀ। ਇਆ ਮਾਮਲੇ 'ਚ ਕਈ ਵਾਰ ਪੁਲਿਸ ਸਟੇਸ਼ਨ ਵਿੱਚ ਰਾਜੀਨਾਮਾ ਵੀ ਹੋਇਆ ਸੀ ਪਰ ਇਸ ਵਾਰ ਮੁਕੇਸ਼ ਨੇ ਮੇਰੀ ਧੀ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੇਰੀ ਧੀ ਨੇ ਖੁਦਕੁਸ਼ੀ ਕਰ ਲਈ।
ਅਨੀਤਾ ਦੇ ਪਿਤਾ ਪ੍ਰਭਾਤ ਨੇ ਦੱਸਿਆ ਕਿ ਅਨੀਤਾ ਨੇ ਆਪਣੀ ਡਾਇਰੀ ਵਿੱਚ ਸਭ ਕੁਝ ਲਿਖ ਕੇ ਦੱਸਿਆ ਹੈ। ਉਸਦੀ ਡਾਇਰੀ ਸਾਨੂੰ ਇੱਕ ਦਿਨ ਬਾਅਦ ਅਨੀਤਾ ਦੇ ਕਮਰੇ ਵਿੱਚੋਂ ਮਿਲੀ। ਉਦੋਂ ਤੋਂ ਉਸਦਾ ਪਤੀ ਮੁਕੇਸ਼, ਫਰਾਰ ਹੈ। ਹਾਜੀਪੁਰ ਪੁਲਿਸ ਉਸਨੂੰ ਫੜ ਨਹੀਂ ਸਕੀ। ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ਅਸੀਂ ਇਨਸਾਫ਼ ਲਈ ਹਾਜੀਪੁਰ ਪੁਲਿਸ ਸਟੇਸ਼ਨ ਦੇ ਚੱਕਰ ਲਗਾ ਰਹੇ ਹਾਂ।
ਮ੍ਰਿਤਕ ਅਨੀਤਾ ਦੇ ਪਰਿਵਾਰਕ ਮੈਂਬਰਾਂ ਨੇ ਹਾਜੀਪੁਰ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਆਰੋਪ ਲਗਾਇਆ ਹੈ। ਇਸ ਮਾਮਲੇ ਵਿੱਚ ਹਾਜੀਪੁਰ ਥਾਣੇ ਦੇ ਐਡੀਸ਼ਨਲ ਐਸਐਚਓ ਰਵਿੰਦਰ ਸਿੰਘ ਨੇ ਦੱਸਿਆ ਕਿ ਧਾਰਾ 306 ਅਤੇ ਧਾਰਾ 108 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
- PTC NEWS