Student Stabbed In Private Parts : ਹੋਸਟਲ ’ਚ ਵਿਦਿਆਰਥਣ ਦੇ ਪ੍ਰਾਈਵੇਟ ਪਾਰਟ ’ਤੇ ਚਾਕੂ ਨਾਲ ਕੀਤਾ ਹਮਲਾ, ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ
Student Stabbed In Private Parts : ਸੰਗਰੂਰ ਦੇ ਲੌਂਗੋਵਾਲ ਦੇ ਇੱਕ ਹੋਸਟਲ ’ਚ ਵਿਦਿਆਰਥਣ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕੁੜੀ ਦੇ ਪ੍ਰਾਈਵੇਟ ਪਾਰਟ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਮਾਮਲਾ ਕਈ ਦਿਨ ਪੁਰਾਣਾ ਹੈ ਜਿਸ ਦਾ ਖੁਲਾਸਾ ਸੋਸ਼ਲ ਮੀਡੀਆ ਜ਼ਰੀਏ ਹੋਇਆ ਹੈ।
ਉੱਥੇ ਹੀ ਦੂਜੇ ਪਾਸੇ ਹੁਣ ਇਸ ਮਾਮਲੇ ’ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਸੂ ਮੋਟੋ ਨੋਟਿਸ ਲਿਆ ਹੈ। ਕਮਿਸ਼ਨ ਮੇ ਜਾਂਚ ਅਧਿਕਾਰੀਆਂ ਤੋਂ 4 ਦਸੰਬਰ ਤੱਕ ਰਿਪੋਰਟ ਤਲਬ ਕੀਤੀ ਗਈ ਹੈ। ਮਾਮਲੇ ਦੀ ਜਾਂਚ ਸੀਨੀਅਰ ਅਧਿਕਾਰੀਆਂ ਤੋਂ ਕਰਵਾਈ ਜਾਵੇਗੀ। ਹੋਸਟਲ ਦੀਆਂ ਕੁੜੀਆਂ ਵੱਲੋਂ ਹਮਲੇ ਬਾਰੇ ਲਿਖੀ ਗਈ ਚਿੱਠੀ ਵੀ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡੀਆ ਪੋਸਟਰ ਮੁਤਾਬਿਕ ਇਹ ਘਟਨਾ 15 ਨਵੰਬਰ ਨੂੰ ਵਾਪਰੀ ਸੀ। ਪੁਲਿਸ ਦੇ ਅਨੁਸਾਰ, ਇਹ ਹਮਲਾ ਦੋ ਵਿਦਿਆਰਥਣਾਂ ਵਿਚਕਾਰ ਹੋਏ ਨਿੱਜੀ ਝਗੜੇ ਕਾਰਨ ਹੋਇਆ ਸੀ। ਉਹ ਕਾਲਜ ਦੇ ਹੋਸਟਲ ਵਿੱਚ ਰੂਮਮੇਟ ਸਨ ਅਤੇ ਇੰਟੀਗ੍ਰੇਟਿਡ ਸਰਟੀਫਿਕੇਟ ਡਿਪਲੋਮਾ ਕੋਰਸ ਕਰ ਰਹੀਆਂ ਸਨ। ਜ਼ਖਮੀ ਵਿਦਿਆਰਥਣ ਨੂੰ ਸੰਗਰੂਰ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਉਸੇ ਦਿਨ ਛੁੱਟੀ ਦੇ ਦਿੱਤੀ ਗਈ। ਇਹ ਘਟਨਾ ਇੱਕ ਕਾਰਕੁਨ ਦੁਆਰਾ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈ।
ਇਹ ਵੀ ਪੜ੍ਹੋ : DeraBassi ਦੇ BDPO ਬਲਜੀਤ ਸਿੰਘ ਸੋਹੀ ਨੂੰ ਕਾਰਨ ਦੱਸੋ ਨੋਟਿਸ ਜਾਰੀ, NOC ਵਾਲੇ ਦਿਨ ਗੈਰ ਹਾਜ਼ਰ ਰਹਿਣ ’ਤੇ ਹੋਈ ਕਾਰਵਾਈ
- PTC NEWS