ਮਲੋਟ ਦੀ ਦਾਣਾ ਮੰਡੀ 'ਚ ਨੌਜਵਾਨ ਕਿਸਾਨ ਨੇ ਆਪਣੇ ਝੋਨੇ ਨੂੰ ਲਾਈ ਅੱਗ, 20 ਦਿਨਾਂ ਤੋਂ ਨਹੀਂ ਵਿਕ ਰਹੀ ਸੀ ਫਸਲ
Sri Muktsar News : ਮਲੋਟ ਦੇ ਪਿੰਡ ਰੈਥੜੀਆ ਦੇ ਹਰਮਨਜੀਤ ਸਿੰਘ ਨੌਜਵਾਨ ਕਿਸਾਨ ਨੇ ਅੱਜ ਮਲੋਟ ਮੰਡੀ ਵਿਖੇ ਆਪਣੇ ਝੋਨੇ ਨੂੰ ਅੱਗ ਲਾ ਦਿੱਤੀ ਅਤੇ ਇਸ ਦੇ ਨਾਲ ਹੋਰ ਕਿਸਾਨਾਂ ਨੇ ਵੀ ਮਾਰਕੀਟ ਕਮੇਟੀ ਦੇ ਗੇਟ ਅੱਗੇ ਸਰਕਾਰ ਅਤੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਮਰਨ ਵਰਤ ਸ਼ੁਰੂ ਕਰ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਹਰਮਨਜੀਤ ਸਿੰਘ ਨੇ ਕਿਹਾ ਕਿ ਉਹ ਛੋਟਾ ਕਿਸਾਨ ਹੈ ਪਰ ਉਹ ਇਹ ਸੀ ਠੇਕੇ ਤੇ ਹੋਰ ਜਮੀਨ ਲੈ ਕੇ ਖੇਤੀਬਾੜੀ ਕਰਦਾ ਹੈ ਪਰ ਉਹਨਾਂ ਦਾ ਲਗਭਗ 20 ਦਿਨਾਂ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਦਾ ਝੋਨਾ ਨਹੀਂ ਵਿਕ ਰਿਹਾ ਉਹਨਾਂ ਨੇ ਕਿਹਾ ਕਿ ਉਸ ਤੋਂ ਇੰਸਪੈਕਟਰ ਤੇ ਸ਼ੈਲਰਾਂ ਵਾਲੇ ਇਹ ਝੋਨਾ ਨਹੀਂ ਖਰੀਦ ਰਹੇ ਨੌਜਵਾਨ ਕਿਸਾਨ ਨੇ ਦੋਸ਼ ਲਾਇਆ ਕਿ ਉਸ ਤੋਂ ਕਾਟ ਮੰਗੀ ਜਾ ਰਹੀ ਹੈ।
ਦੁਖੀ ਹੋਏ ਕਿਸਾਨ ਨੇ ਕਿਹਾ ਕਿ ਪਹਿਲਾਂ ਉਹਨਾਂ ਦੇ ਪਿੰਡ ਗੜੇ ਪੈਣ ਕਰਕੇ ਝੋਨੇ ਦਾ ਝਾੜ 50 ਮਨ ਪ੍ਰਤੀ ਏਕੜ ਦੇ ਲਗਭਗ ਰਹਿ ਗਿਆ ਤੇ ਉੱਪਰੋਂ ਇਹ ਕਹਿ ਰਹੇ ਹਨ ਕਿ ਤੁਹਾਨੂੰ ਜੇਕਰ ਝੋਨਾ ਵੇਚਣਾ ਹੈ ਤਾਂ ਏਜੰਸੀ ਨਾਲ ਸਹਿਮਤੀ ਬਣਾਉਣੀ ਪੈਣੀ ਹੈ। ਉਹਨਾਂ ਕਿਹਾ ਕਿ ਮਲੋਟ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਨੂੰ ਅਵਾਰਾ ਪਸ਼ੂ ਤੰਗ ਕਰਦੇ ਹਨ ਅਤੇ ਕਮੇਟੀ ਵਾਲੇ ਤਾਂ ਰਾਤ ਨੂੰ ਲਾਈਟਾਂ ਵੀ ਬੰਦ ਕਰ ਦਿੰਦੇ ਹਨ ਜਿਸ ਕਰਕੇ ਕਿਸਾਨਾਂ ਨੂੰ ਵੱਡੀ ਮੁਸ਼ਕਲ ਪੇਸ਼ ਆਉਂਦੀ ਹੈ
ਇਹਨਾਂ ਤਿੰਨਾਂ ਕਿਸਾਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਵੀ ਕਿਸਾਨਾਂ ਦੀ ਹਮਾਇਤ ਕਰਦਿਆਂ ਮਾਰਕੀਟ ਕਮੇਟੀ ਦੇ ਗੇਟ ਅੱਗੇ ਮਰਨਵਰਤ ਤੇ ਬੈਠ ਗਏ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਾ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਪ ਨੂੰ ਅਮਾਨਦਾਰ ਸਰਕਾਰ ਦੱਸਦੀ ਹੈ ਪਰ ਉਹਨਾਂ ਦੀ ਸਰਕਾਰ ਵਿੱਚ ਹੀ ਕਿਸਾਨਾਂ ਆਪਣੀ ਪੁੱਤਾਂ ਵਾਂਗ ਹੀ ਪਾਲੀ ਫਸਲ ਨੂੰ ਹੀ ਅੱਗ ਲਾਉਣੀ ਪੈ ਰਹੀ ਹੈ। ਉਹਨਾਂ ਇਸ ਗੱਲੋਂ ਕਿਸਾਨ ਦੀ ਨਿੰਦਾ ਵੀ ਕੀਤੀ।
- PTC NEWS