Sun, Dec 7, 2025
Whatsapp

Jalandhar News : ਨੌਜਵਾਨ ਨੇ ਸ਼ਰਾਬ ਦੇ ਨਸ਼ੇ 'ਚ ਦੋਸਤ ਦਾ ਇੱਟ ਮਾਰ ਕੇ ਕੀਤਾ ਕਤਲ, ਆਰੋਪੀ ਗ੍ਰਿਫ਼ਤਾਰ, ਯੂਪੀ ਦਾ ਰਹਿਣ ਵਾਲਾ ਸੀ ਮ੍ਰਿਤਕ

Jalandhar News : ਜਲੰਧਰ ਦੇ ਸੰਜੇ ਗਾਂਧੀ ਨਗਰ ਵਿਚ ਬੀਤੇ ਦਿਨ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨਹਿਰ ਦੇ ਪੁਲ ਦੇ ਨੇੜੇ ਸਥਿਤ ਇਕ ਸ਼ਰਾਬ ਦੀ ਦੁਕਾਨ ਦੇ ਬਾਹਰ ਇਕ ਪ੍ਰਵਾਸੀ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਫੋਕਲ ਪੁਆਇੰਟ ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਕੁਝ ਘੰਟਿਆਂ ਦੀ ਜਾਂਚ ਤੋਂ ਬਾਅਦ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਆਰੋਪੀ ਦੀਪਕ ਕੁਮਾਰ ਉਰਫ਼ ਦੀਪੂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ

Reported by:  PTC News Desk  Edited by:  Shanker Badra -- July 12th 2025 11:14 AM
Jalandhar News : ਨੌਜਵਾਨ ਨੇ ਸ਼ਰਾਬ ਦੇ ਨਸ਼ੇ 'ਚ ਦੋਸਤ ਦਾ ਇੱਟ ਮਾਰ ਕੇ ਕੀਤਾ ਕਤਲ, ਆਰੋਪੀ ਗ੍ਰਿਫ਼ਤਾਰ, ਯੂਪੀ ਦਾ ਰਹਿਣ ਵਾਲਾ ਸੀ ਮ੍ਰਿਤਕ

Jalandhar News : ਨੌਜਵਾਨ ਨੇ ਸ਼ਰਾਬ ਦੇ ਨਸ਼ੇ 'ਚ ਦੋਸਤ ਦਾ ਇੱਟ ਮਾਰ ਕੇ ਕੀਤਾ ਕਤਲ, ਆਰੋਪੀ ਗ੍ਰਿਫ਼ਤਾਰ, ਯੂਪੀ ਦਾ ਰਹਿਣ ਵਾਲਾ ਸੀ ਮ੍ਰਿਤਕ

Jalandhar News : ਜਲੰਧਰ ਦੇ ਸੰਜੇ ਗਾਂਧੀ ਨਗਰ ਵਿਚ ਬੀਤੇ ਦਿਨ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨਹਿਰ ਦੇ ਪੁਲ ਦੇ ਨੇੜੇ ਸਥਿਤ ਇਕ ਸ਼ਰਾਬ ਦੀ ਦੁਕਾਨ ਦੇ ਬਾਹਰ ਇਕ ਪ੍ਰਵਾਸੀ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਫੋਕਲ ਪੁਆਇੰਟ ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਕੁਝ ਘੰਟਿਆਂ ਦੀ ਜਾਂਚ ਤੋਂ ਬਾਅਦ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਆਰੋਪੀ ਦੀਪਕ ਕੁਮਾਰ ਉਰਫ਼ ਦੀਪੂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਫੋਕਲ ਪੁਆਇੰਟ ਚੌਕੀ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਸਵੇਰੇ ਇਲਾਕੇ ਦੇ ਲੋਕਾਂ ਨੇ ਸੂਚਨਾ ਦਿੱਤੀ ਕਿ ਸੰਜੇ ਗਾਂਧੀ ਨਗਰ ਨਹਿਰ ਦੇ ਪੁਲ ਦੇ ਨੇੜੇ ਇਕ ਸ਼ਰਾਬ ਦੀ ਦੁਕਾਨ ਦੇ ਬਾਹਰ ਇਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੈ। ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਬੈਰਿਸਟਰ ਪ੍ਰਸਾਦ ਵਜੋਂ ਹੋਈ, ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਜੋ ਇਸ ਸਮੇਂ ਫੋਕਲ ਪੁਆਇੰਟ ਨਹਿਰ ਦੇ ਨੇੜੇ ਰਹਿ ਰਿਹਾ ਸੀ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ।


ਪੁਲਿਸ ਨੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਅਤੇ ਸਥਾਨਕ ਲੋਕਾਂ ਤੋਂ ਪੁੱਛਗਿੱਛ ਕੀਤੀ। ਜਾਂਚ ਵਿਚ ਪਤਾ ਲੱਗਾ ਕਿ ਮ੍ਰਿਤਕ ਦੇ ਨਾਲ ਰਹਿਣ ਵਾਲਾ ਦੀਪਕ ਉਰਫ਼ ਦੀਪੂ ਘਟਨਾ ਵਾਲੀ ਰਾਤ ਉਸ ਨਾਲ ਸ਼ਰਾਬ ਪੀਣ ਗਿਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਦੀਪਕ ਉਨ੍ਹਾਂ ਦੇ ਘਰ ਰਹਿੰਦਾ ਸੀ ਅਤੇ ਵੀਰਵਾਰ ਰਾਤ ਦੋਵੇਂ ਸੰਜੇ ਗਾਂਧੀ ਨਗਰ ਨਹਿਰ ਪੁਲ ਕੋਲ ਸ਼ਰਾਬ ਪੀਣ ਗਏ ਸਨ। ਪੁਲਿਸ ਨੇ ਕੁਝ ਘੰਟਿਆਂ ਵਿਚ ਹੀ ਆਰੋਪੀ ਦੀਪਕ ਨੂੰ ਉਸ ਦੇ ਕੁਆਰਟਰ ਤੋਂ ਗ੍ਰਿਫ਼ਤਾਰ ਕਰ ਲਿਆ।

ਉਸ ਸਮੇਂ ਉਹ ਨਸ਼ੇ ਦੀ ਹਾਲਤ ਵਿਚ ਸੌਂ ਰਿਹਾ ਸੀ। ਪੁੱਛਗਿੱਛ ਦੌਰਾਨ ਦੀਪਕ ਨੇ ਕਬੂਲ ਕੀਤਾ ਕਿ ਸ਼ਰਾਬ ਪੀਂਦੇ ਸਮੇਂ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ, ਜਿਸ ਤੋਂ ਬਾਅਦ ਉਸ ਨੇ ਇੱਟ ਚੁੱਕੀ ਅਤੇ ਬੈਰਿਸਟਰ ਦੇ ਸਿਰ ’ਤੇ ਵਾਰ ਕੀਤਾ। ਆਰੋਪੀ ਅਨੁਸਾਰ ਉਸ ਨੂੰ ਲੱਗਿਆ ਕਿ ਬੈਰਿਸਟਰ ਬੇਹੋਸ਼ ਹੋ ਗਿਆ ਹੈ, ਇਸ ਲਈ ਉਹ ਘਰ ਜਾ ਕੇ ਸੌਂ ਗਿਆ। ਪੁਲਿਸ ਨੇ ਆਰੋਪੀ ਦੀਪਕ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਅੱਜ (ਸ਼ਨੀਵਾਰ) ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। 

- PTC NEWS

Top News view more...

Latest News view more...

PTC NETWORK
PTC NETWORK