Thar Stuck On Electric Pole: ਹਰਿਆਣਾ ਦੇ ਗੁਰੂਗ੍ਰਾਮ 'ਚ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਗੋਲਫ ਕੋਰਸ ਐਕਸਟੈਂਸ਼ਨ ਰੋਡ 'ਤੇ ਇੱਕ ਹੌਂਡਾ ਅਮੇਜ਼ ਗੱਡੀ ਦੀ ਥਾਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਥਾਰ ਬਿਜਲੀ ਦੇ ਖੰਭੇ 'ਤੇ ਚੜ੍ਹ ਗਿਆ। ਟੱਕਰ ਤੋਂ ਬਾਅਦ ਅਮੇਜ਼ ਕਾਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।ਲੜਕੀ ਚਲਾ ਰਹੀ ਸੀ ਥਾਰਜਾਣਕਾਰੀ ਮੁਤਾਬਕ ਥਾਰ ਕਾਰ ਨੂੰ ਆਂਚਲ ਨਾਂ ਦੀ ਲੜਕੀ ਚਲਾ ਰਹੀ ਸੀ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਲੜਕੀ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਲੜਕੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਗੁਰੂਗ੍ਰਾਮ ਪੁਲਿਸ ਮੌਕੇ 'ਤੇ ਪਹੁੰਚ ਗਈ। ਕਰੇਨ ਦੀ ਮਦਦ ਨਾਲ ਥਾਰ ਗੱਡੀ ਨੂੰ ਬਿਜਲੀ ਦੇ ਖੰਭੇ ਤੋਂ ਹੇਠਾਂ ਉਤਾਰਿਆ ਗਿਆ।<iframe width=670 height=377 src=https://www.youtube.com/embed/RynWS-ghoq8 title=Gurugram : ਵੇਖੋ ਕਿੰਝ ਸਿੱਧੀ ਖੰਬੇ &#39;ਤੇ ਚੜਾ&#39;ਤੀ ਤੇਜ਼ ਰਫ਼ਤਾਰ Thar, ਸੜਕ &#39;ਤੇ ਨਵਾਬੀ ਕਰਨੀ ਪੈ ਗਈ ਮਹਿੰਗੀ | frameborder=0 allow=accelerometer; autoplay; clipboard-write; encrypted-media; gyroscope; picture-in-picture; web-share referrerpolicy=strict-origin-when-cross-origin allowfullscreen></iframe>ਥਾਰ ਦੀ ਡਰਾਈਵਰ ਅੰਸ਼ੁਲ ਗੁਪਤਾ ਅਨੁਸਾਰ ਉਹ ਆਪਣੀ ਕਾਰ 'ਚ ਪੈਟਰੋਲ ਪਵਾਕੇ ਘਰ ਜਾ ਰਿਹਾ ਸੀ, ਜਿਵੇਂ ਹੀ ਉਹ ਪੈਟਰੋਲ ਪੰਪ ਤੋਂ ਬਾਹਰ ਆਇਆ। ਜਦੋਂ ਉਹ ਬਾਹਰ ਨਿਕਲਿਆ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਹੌਂਡਾ ਸਿਟੀ ਕਾਰ ਨੇ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ।ਜਾਨੀ ਨੁਕਸਾਨ ਤੋਂ ਰਿਹਾ ਬਚਾਅਖੁਸ਼ਕਿਸਮਤੀ ਰਹੀ ਕਿ ਭਾਰੀ ਟੱਕਰ ਦੇ ਬਾਵਜੂਦ ਇਸ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ। ਸੀਸੀਟੀਵੀ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹੌਂਡਾ ਅਮੇਜ਼ ਗੱਡੀ ਥਾਰ ਵਿੱਚ ਟਕਰਾ ਜਾਂਦੀ ਹੈ ਅਤੇ ਥਾਰ ਦੀ ਗੱਡੀ ਬਿਜਲੀ ਦੇ ਖੰਭੇ ਉੱਤੇ ਚੜ੍ਹ ਕੇ ਰੁਕ ਜਾਂਦੀ ਹੈ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਹੌਂਡਾ ਤੇਜ਼ ਰਫਤਾਰ 'ਤੇ ਸੀ। ਆਂਚਲ ਦਾ ਕਹਿਣਾ ਹੈ ਕਿ ਉਸਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ।ਇਹ ਵੀ ਪੜ੍ਹੋ: Mumbai Rain: ਮੁੰਬਈ 'ਚ ਤਬਾਹੀ ਬਣ ਪੈ ਰਿਹਾ ਮੀਂਹ, ਗੱਡੀਆਂ ਡੁੱਬੀਆਂ, ਸਕੂਲ ਬੰਦ... ਅਲਰਟ ਜਾਰੀ