Uttarkashi Helicopter Crash : ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਸਵੇਰੇ ਨੌਂ ਵਜੇ ਦੇ ਕਰੀਬ ਗੰਗਣਾਈ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਦੋ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।ਗੜ੍ਹਵਾਲ ਡਿਵੀਜ਼ਨਲ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਹਾਦਸੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ।ਇਹ ਹੈਲੀਕਾਪਟਰ ਗੰਗੋਤਰੀ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹੈਲੀਕਾਪਟਰ ਇੱਕ ਨਿੱਜੀ ਕੰਪਨੀ ਦਾ ਸੀ ਅਤੇ ਇਸ ਵਿੱਚ ਸੱਤ ਲੋਕ ਸਵਾਰ ਸਨ। ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਮੌਕੇ 'ਤੇ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ ਹੈ।ਅੱਜ ਸਵੇਰੇ ਏਅਰੋਟ੍ਰਾਂਸ ਕੰਪਨੀ ਦੇ ਹੈਲੀਕਾਪਟਰ ਨੇ ਦੇਹਰਾਦੂਨ ਦੇ ਸਹਸਤਰਧਾਰਾ ਹੈਲੀਪੈਡ ਤੋਂ ਚਾਰਧਾਮ ਸ਼ਰਧਾਲੂਆਂ ਨੂੰ ਲੈ ਕੇ ਯਮੁਨੋਤਰੀ ਲਈ ਉਡਾਣ ਭਰੀ। ਯਮੁਨੋਤਰੀ ਦੇ ਖਰਸਲੀ ਹੈਲੀਪੈਡ ਤੋਂ ਬਾਅਦ, ਇਹ ਹੈਲੀਕਾਪਟਰ ਗੰਗੋਤਰੀ ਲਈ ਰਵਾਨਾ ਹੋਇਆ, ਜਿੱਥੇ ਇਸਨੂੰ ਹਰਸ਼ੀਲ ਹੈਲੀਪੈਡ ਪਹੁੰਚਣਾ ਸੀ। ਹਰਸ਼ੀਲ ਜਾਂਦੇ ਸਮੇਂ ਇਹ ਉਤਰਕਾਸ਼ੀ ਦੇ ਗੰਗਾਨੀ ਵਿੱਚ ਅਚਾਨਕ ਹਾਦਸਾਗ੍ਰਸਤ ਹੋ ਗਿਆ। ਉਸ ਸਮੇਂ ਜਹਾਜ਼ ਵਿੱਚ 5 ਤੋਂ 6 ਲੋਕ ਸਵਾਰ ਸਨ।ਗੜ੍ਹਵਾਲ ਡਿਵੀਜ਼ਨਲ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਪੁਸ਼ਟੀ ਕੀਤੀ ਹੈ ਕਿ ਉੱਤਰਕਾਸ਼ੀ ਜ਼ਿਲ੍ਹੇ ਦੇ ਗੰਗਾਨੀ ਨੇੜੇ ਇੱਕ ਹੈਲੀਕਾਪਟਰ ਹਾਦਸੇ ਵਿੱਚ 6 ਯਾਤਰੀਆਂ ਦੀ ਮੌਤ ਹੋ ਗਈ ਅਤੇ 1 ਗੰਭੀਰ ਜ਼ਖਮੀ ਹੋ ਗਿਆ ਹੈ। ਹੈਲੀਕਾਪਟਰ ਹਾਦਸੇ ਵਾਲੀ ਥਾਂ 'ਤੇ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਮੌਜੂਦ ਹਨ। ਜ਼ਖਮੀਆਂ ਨੂੰ ਏਅਰਲਿਫਟ ਕਰਕੇ ਏਮਜ਼ ਲਿਜਾਇਆ ਗਿਆ ਦੱਸਿਆ ਜਾ ਰਿਹਾ ਹੈ।ਇਹ ਵੀ ਪੜ੍ਹੋ : ਬਲੂਚ ਬਾਗੀਆਂ ਨੇ ਮੁੜ ਤੋਂ ਪਾਕਿਸਤਾਨੀ ਫੌਜ ਨੂੰ ਬਣਾਇਆ ਨਿਸ਼ਾਨਾ #Pakistan #Punjabinews #PTCNews #LatestNews #PakistanArmy