Thu, May 9, 2024
Whatsapp

ਇਸ ਦੇਸ਼ ਵਿੱਚ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਇਹ ਬਿਮਾਰੀ, ਹੁਣ ਤੱਕ 175 ਲੋਕਾਂ ਦੀ ਮੌਤ

Written by  Jashan A -- November 13th 2018 02:07 PM -- Updated: November 13th 2018 03:19 PM
ਇਸ ਦੇਸ਼ ਵਿੱਚ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਇਹ ਬਿਮਾਰੀ, ਹੁਣ ਤੱਕ 175 ਲੋਕਾਂ ਦੀ ਮੌਤ

ਇਸ ਦੇਸ਼ ਵਿੱਚ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਇਹ ਬਿਮਾਰੀ, ਹੁਣ ਤੱਕ 175 ਲੋਕਾਂ ਦੀ ਮੌਤ

ਇਸ ਦੇਸ਼ ਵਿੱਚ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਇਹ ਬਿਮਾਰੀ, ਹੁਣ ਤੱਕ 175 ਲੋਕਾਂ ਦੀ ਮੌਤ,ਨਾਈਜੀਰਿਆ: ਨਾਈਜੀਰਿਆ ਦੇ ਪੂਰਬੋਤ ਖੇਤਰ ਵਿੱਚ ਹੈਜ਼ਾ ਫੈਲਣ ਨਾਲ 175 ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਖੇਤਰ ਵਿੱਚ ਬੋਕੋ ਹਰਾਮ ਦੀ ਹਿੰਸਾ ਦੇ ਚਲਦੇ ਹਜ਼ਾਰਾਂ ਲੋਕ ਭੀੜ-ਭਾੜ ਵਾਲੇ ਕੈਪਾਂ ਵਿੱਚ ਪਨਾਹ ਲੈਣ ਲਈ ਬਝੇ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਨਵੰਬਰ, 2018 ਦੇ ਅਰੰਭ ਤੱਕ ਡਮਾਵਾ, ਬੋਰਨੋ ਅਤੇ ਯੋਬੇ ਵਿੱਚ 10,000 ਲੋਕ ਆ ਗਏ ਹਨ ਅਤੇ 175 ਲੋਕ ਮਰੇ ਜਾਣ ਦੀ ਜਾਣਕਾਰੀ ਹੈ। ਬੋਰਨੋ ਦੀ ਰਾਜਧਾਨੀ ਮੈਡੁਗੁਰੀ 'ਚ ਐਨਆਰਸੀ ਦੇ ਪ੍ਰੋਗਰਾਮ ਪ੍ਰਬੰਧਕ ਜੈਨੇਟ ਚੇਰੋਨੋ ਨੇ ਆਖਿਆ ਕਿ ਬੀਮਾਰੀ ਦੇ ਫੈਲਣ ਦੇ ਵੱਡੇ ਕਾਰਨਾਂ 'ਚੋਂ ਇਕ ਕਾਰਨ ਕੈਂਪਾਂ 'ਚ ਬਹੁਤ ਜ਼ਿਆਦਾ ਭੀੜ-ਭਾੜ ਹੋਣਾ ਹੈ। ਹੋਰ ਪੜ੍ਹੋ:ਪਹਿਲਾਂ ਕਮਰੇ ‘ਚ ਹੋਇਆ ਦਾਖਲ, ਫਿਰ ਨਾਬਾਲਗ ਨਾਲ ਕੀਤਾ ਇਹ ਕੰਮ ! ਜਾਣੋ ਮਾਮਲਾ ਜਿਸ ਨਾਲ ਲੋੜੀਦਾ ਪਾਣੀ ਦੀ ਸਪਲਾਈ, ਸਾਫ-ਸਫਾਈ ਮੁਸ਼ਕਿਲ ਹੋ ਜਾਂਦੀ ਹੈ।ਇਸ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ ਬ ਦਿਨ ਲੋਕਾਂ 'ਚ ਇਹ ਬਿਮਾਰੀ ਅੱਗ ਦੀ ਤਰਾਂ ਫੈਲ ਰਹੀ ਹੈ। ਕੈਂਪਾਂ 'ਚੋਂ ਭੀੜ-ਭਾੜ ਘੱਟ ਕਰਨ ਲਈ ਹੋਰ ਜ਼ਮੀਨ ਉਪਲੱਬਧ ਨਹੀਂ ਕਰਾਈ ਗਈ ਅਤੇ ਸਿਹਤ, ਸਵੱਛਤਾ ਸੁਵਿਧਾਵਾਂ ਨਹੀਂ ਤਿਆਰ ਕੀਤੀਆਂ ਗਈਆਂ ਜਿਸ ਨਾਲ ਨਾਇਜੀਰੀਆ ਨੂੰ 2019 'ਚ ਫਿਰ ਹੈਜ਼ਾ ਮਹਾਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। —PTC News


Top News view more...

Latest News view more...