Sun, May 5, 2024
Whatsapp

ਪਹਿਲਾਂ ਕਮਰੇ 'ਚ ਹੋਇਆ ਦਾਖਲ, ਫਿਰ ਨਾਬਾਲਗ ਨਾਲ ਕੀਤਾ ਇਹ ਕੰਮ ! ਜਾਣੋ ਮਾਮਲਾ

Written by  Jashan A -- November 13th 2018 01:35 PM -- Updated: November 13th 2018 02:04 PM
ਪਹਿਲਾਂ ਕਮਰੇ 'ਚ ਹੋਇਆ ਦਾਖਲ, ਫਿਰ ਨਾਬਾਲਗ ਨਾਲ ਕੀਤਾ ਇਹ ਕੰਮ ! ਜਾਣੋ ਮਾਮਲਾ

ਪਹਿਲਾਂ ਕਮਰੇ 'ਚ ਹੋਇਆ ਦਾਖਲ, ਫਿਰ ਨਾਬਾਲਗ ਨਾਲ ਕੀਤਾ ਇਹ ਕੰਮ ! ਜਾਣੋ ਮਾਮਲਾ

ਪਹਿਲਾਂ ਕਮਰੇ 'ਚ ਹੋਇਆ ਦਾਖਲ, ਫਿਰ ਨਾਬਾਲਗ ਨਾਲ ਕੀਤਾ ਇਹ ਕੰਮ ! ਜਾਣੋ ਮਾਮਲਾ,ਫਤਹਿਗੜ੍ਹ ਸਾਹਿਬ: ਪੰਜਾਬ 'ਚ ਲਗਾਤਾਰ ਜਬਰ-ਜਨਾਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਜਿਸ ਦੌਰਾਨ ਹੁਣ ਤੱਕ ਅਨੇਕਾਂ ਹੀ ਧੀਆਂ ਇਸ ਅੱਗ ਵਿੱਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। ਅਜਿਹਾ ਇੱਕ ਹੋਰ ਮਾਮਲਾ ਫਤਹਿਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਨਾਬਾਲਿਗਾ ਨਾਲ ਇੱਕ ਵਿਅਕਤੀ ਨੇ ਜਬਰ ਜਨਾਹ ਕੀਤਾ। ਮਿਲੀ ਜਾਣਕਾਰੀ ਮੁਤਾਬਕ ਨਾਬਾਲਗ ਲੜਕੀ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਇਕ ਕਾਲਜ ਵਿਚ ਬੀ.ਏ. ਦੇ ਪਹਿਲੇ ਭਾਗ ਦੀ ਵਿਦਿਆਰਥਣ ਹੈ ਅਤੇ 10 ਨਵੰਬਰ ਦੀ ਰਾਤ ਨੂੰ ਉਸਦੇ ਪਰਿਵਾਰਿਕ ਮੈਂਬਰ ਘਰ ਨਹੀਂ ਸਨ ਅਤੇ ਉਸ ਦਾ ਭਰਾ ਵੀ ਰਾਤ ਸਮੇਂ ਜਗਰਾਤੇ 'ਤੇ ਗਿਆ ਹੋਇਆ ਸੀ, ਜਿਸ ਕਾਰਨ ਇਹ ਘਟਨਾ ਵਾਪਰੀ। ਹੋਰ ਪੜ੍ਹੋ:ਪੰਜਾਬੀ ਇਸ ਸਾਲ ਵੀ ਹਰੀ ਦੀਵਾਲੀ ਮਨਾਉਣ ਵਿੱਚ ਰਹੇ ਮੋਹਰੀ , ਵਾਤਾਵਰਣ ਨੂੰ ਬਚਾਉਣ ਲਈ ਪਾਇਆ ਵੱਡਾ ਯੋਗਦਾਨ ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ. ਸੰਦੀਪ ਕੌਰ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਸੁੱਖਾ ਸਿੰਘ ਵਾਸੀ ਸਰਹਿੰਦ ਵਿਰੁੱਧ ਆਈ.ਪੀ.ਸੀ. ਐਕਟ ਦੀ ਧਾਰਾ 450, 376 ਅਤੇ ਪੋਸਕੋ ਐਕਟ 4 ਦੀ ਧਾਰਾਵਾਂ ਤਹਿਤ ਮੁਕੱਦਮਾ ਨੰਬਰ 191 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। —PTC News


Top News view more...

Latest News view more...