Wed, Jul 23, 2025
Whatsapp

NIRF ਦੀ ਰੈਂਕਿੰਗ 'ਚ ਪੀਜੀਆਈ ਨੇ ਦੇਸ਼ ਭਰ 'ਚ ਹਾਸਿਲ ਕੀਤਾ ਦੂਜਾ ਸਥਾਨ

Reported by:  PTC News Desk  Edited by:  Riya Bawa -- September 09th 2021 08:26 PM -- Updated: September 09th 2021 08:56 PM
NIRF ਦੀ ਰੈਂਕਿੰਗ 'ਚ ਪੀਜੀਆਈ ਨੇ ਦੇਸ਼ ਭਰ 'ਚ ਹਾਸਿਲ ਕੀਤਾ ਦੂਜਾ ਸਥਾਨ

NIRF ਦੀ ਰੈਂਕਿੰਗ 'ਚ ਪੀਜੀਆਈ ਨੇ ਦੇਸ਼ ਭਰ 'ਚ ਹਾਸਿਲ ਕੀਤਾ ਦੂਜਾ ਸਥਾਨ

ਚੰਡੀਗੜ੍ਹ: ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਸੰਸਥਾਗਤ ਰੈਂਕਿੰਗ ਫਰੇਮਵਰਕ (ਐਨਆਈਆਰਐਫ) ਵਿੱਚ ਅਧਿਆਪਨ ਅਤੇ ਮੈਡੀਕਲ ਕਾਲਜਾਂ ਦੀ ਰੈਂਕਿੰਗ ਜਾਰੀ ਕੀਤੀ ਗਈ ਹੈ। ਇਸ ਰੈੰਕਿੰਗ ਦੇ ਮੁਤਾਬਿਕ 800 ਤੋਂ ਵੱਧ ਇੰਸਟੀਚਿਊਟਾਂ ਅਤੇ ਹਸਪਤਾਲਾਂ ਵਿੱਚ ਪੀਜੀਆਈ ਨੇ ਲਗਾਤਾਰ ਚੌਥੀ ਵਾਰ ਥਾਂ ਬਣਾਈ ਹੈ। NIRF ਦੀ ਰੈਂਕਿੰਗ ਵਿੱਚ ਪੀਜੀਆਈ ਨੇ ਦੇਸ਼ ਭਰ 'ਚ ਦੂਜਾ ਸਥਾਨ ਹਾਸਿਲ ਕੀਤਾ ਹੈ। Chandigarh PGI ਦੱਸ ਦੇਈਏ ਕਿ ਇਲਾਜ, ਰਿਸਰਚ ਅਤੇ ਪੜ੍ਹਾਈ ਵਜੋਂ ਪੀਜੀਆਈ ਨੇ ਥਾਂ ਬਣਾਈ ਹੈ। ਕੋਰੋਨਾ ਦੀ ਤੀਜੀ ਲਹਿਰ ਵਿਚ ਅਸੀਂ ਦਾਖ਼ਲ ਹੋ ਚੁੱਕੇ ਹਾਂ ਅਤੇ ਅਕਤੂਬਰ ਵਿੱਚ ਤੀਜੀ ਵੇਵ ਪੀਕ 'ਤੇ ਹੋਵੇਗੀ। ਤੀਜੀ ਵੇਵ ਬੱਚਿਆਂ ਤੋਂ ਇਲਾਵਾ ਹੋਰਨਾਂ ਨੂੰ ਵੀ ਲੈ ਸਕਦੀ ਹੈ ਪਰ ਪਹਿਲੀ ਅਤੇ ਦੂਜੀ ਵੇਵ ਨਾਲੋਂ ਘੱਟ ਪ੍ਰਭਾਵਿਤ ਹੋਵੇਗੀ। ਬੱਚਿਆਂ ਵਿੱਚ ਪਹਿਲਾਂ ਤੋਂ ਹੀ ਕੋਰੋਨਾ ਪ੍ਰਭਾਵਿਤ ਐਂਟੀਬੌਡੀਜ਼ ਮੌਜੂਦ ਹੋ ਚੁੱਕੇ ਹਨ। ਪੀਜੀਆਈ ਨੇ ਇਹ ਰਿਸਰਚ ਕੀਤੀ ਹੈ। Chandigarh Corona pist marij ne PGI di chothi manjil to chal kar ke diti jan ਸਪੇਨ ਵਾਂਗ ਚੌਥੀ ਵੇਵ ਆਉਣ ਦਾ ਵੀ ਡਾਇਰੈਕਟਰ ਜਗਤ ਰਾਮ ਨੇ ਖ਼ਦਸ਼ਾ ਜਤਾਇਆ ਹੈ। ਬਚਾਅ ਲਈ ਮਾਸਕ ,ਸਮਾਜਿਕ ਦੂਰੀ, ਸਹੀ ਖਾਨਪਾਨ ਕਸਰਤ ਅਤੇ ਟੀਕਾਕਰਨ ਲਾਜ਼ਮੀ ਹੋਵੇਗਾ। 5 ਹਜ਼ਾਰ ਤੋਂ ਵੱਧ ਮਰੀਜ਼ ਹਰ ਰੋਜ਼ ਪੀਜੀਆਈ ਆ ਕੇ ਇਲਾਜ ਕਰਵਾ ਰਹੇ ਹਨ। ਹਰ ਓਪੀਡੀ ਮੁਕੰਮਲ ਤੌਰ ਤੇ ਖੁੱਲ੍ਹੀ ਆਨਲਾਈਨ ਸੁਵਿਧਾ ਉਪਲੱਬਧ ਹੈ। -PTC News


Top News view more...

Latest News view more...

PTC NETWORK
PTC NETWORK