Fri, Jun 13, 2025
Whatsapp

'ਮਿਸ਼ਨ ਮੁਸਕਾਨ' ਦੇ ਤਹਿਤ 10 ਦਿਨਾਂ ਦੇ ਅੰਦਰ 15 ਬੱਚਿਆਂ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ

Reported by:  PTC News Desk  Edited by:  Shanker Badra -- July 03rd 2021 03:26 PM
'ਮਿਸ਼ਨ ਮੁਸਕਾਨ' ਦੇ ਤਹਿਤ 10 ਦਿਨਾਂ ਦੇ ਅੰਦਰ 15 ਬੱਚਿਆਂ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ

'ਮਿਸ਼ਨ ਮੁਸਕਾਨ' ਦੇ ਤਹਿਤ 10 ਦਿਨਾਂ ਦੇ ਅੰਦਰ 15 ਬੱਚਿਆਂ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ

ਨੋਇਡਾ : ਗੌਤਮ ਬੁੱਧ ਨਗਰ ਪੁਲਿਸ ਕਮਿਸ਼ਨਰੇਟ (Noida police )ਨੇ ਗੁੰਮ ਹੋਏ ਬੱਚਿਆਂ (missing children )ਨੂੰ ਲੱਭ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਵਾਉਣ ਲਈ ਚਲਾਈ ਗਈ 'ਮਿਸ਼ਨ ਮੁਸਕਾਨ' (Mission Muskaan )ਦੇ ਤਹਿਤ 10 ਦਿਨਾਂ ਦੇ ਅੰਦਰ 15 ਬੱਚਿਆਂ ਨੂੰ ਲੱਭ ਲਿਆ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਕੁਝ ਬੱਚੇ ਡੇਢ ਸਾਲ ਤੋਂ ਵੱਧ ਸਮੇਂ ਤੋਂ ਲਾਪਤਾ ਸਨ। [caption id="attachment_512042" align="aligncenter" width="300"] 'ਮਿਸ਼ਨ ਮੁਸਕਾਨ' ਦੇ ਤਹਿਤ 10 ਦਿਨਾਂ ਦੇ ਅੰਦਰ 15 ਬੱਚਿਆਂ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਹੁਣ ਐਤਵਾਰ ਦਾ ਲੌਕਡਾਊਨ ਖ਼ਤਮ , ਸਾਰੀਆਂ ਦੁਕਾਨਾਂ, ਰੈਸਟੋਰੈਂਟਾਂ ਆਦਿ ਨੂੰ ਖੋਲ੍ਹਣ ਦੀ ਦਿੱਤੀ ਆਗਿਆ ਵਧੀਕ ਪੁਲਿਸ ਕਮਿਸ਼ਨਰ (ਹੈਡਕੁਆਟਰ) ਪੁਸ਼ਪਾਂਜਲੀ ਨੇ ਦੱਸਿਆ ਕਿ ਗੌਤਮ ਬੁੱਧ ਨਗਰ ਪੁਲਿਸ ਕਮਿਸ਼ਨਰੇਟ ਨੇ ਆਪਣੇ ਪਰਿਵਾਰਾਂ ਤੋਂ ਵਿਛੜੇ ਬੱਚਿਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਮੁੜ ਜੋੜਨ ਲਈ 'ਮਿਸ਼ਨ ਮੁਸਕਾਨ' ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ 15 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਇੰਸਪੈਕਟਰ, ਸਬ-ਇੰਸਪੈਕਟਰ ਦੇ ਨਾਲ ਹੈਡ ਕਾਂਸਟੇਬਲ ਅਤੇ ਕਾਂਸਟੇਬਲ ਪੱਧਰ ਦੇ ਜਵਾਨ ਤਾਇਨਾਤ ਕੀਤੇ ਗਏ ਹਨ। [caption id="attachment_512040" align="aligncenter" width="300"] 'ਮਿਸ਼ਨ ਮੁਸਕਾਨ' ਦੇ ਤਹਿਤ 10 ਦਿਨਾਂ ਦੇ ਅੰਦਰ 15 ਬੱਚਿਆਂ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ[/caption] ਉਨ੍ਹਾਂ ਦੱਸਿਆ ਕਿ ‘ਮਿਸ਼ਨ ਮੁਸਕਾਨ’ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਵੂਮੈਨ ਸੇਫਟੀ) ਬਰਿੰਦਾ ਸ਼ੁਕਲਾ ਦੀ ਨਿਗਰਾਨੀ ਹੇਠ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਮਿਸ਼ਨ ਮੁਸਕਾਨ’ ਦੀ ਟੀਮ ਉਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਬਣੀ ਹੈ ,ਜਿਨ੍ਹਾਂ ਨੇ ਪਿਛਲੇ ਦਿਨੀਂ ਅਗਵਾ ਕਰਨ ਅਤੇ ਮਨੁੱਖੀ ਤਸਕਰੀ ਦੇ ਮਾਮਲਿਆਂ ਦਾ ਪਰਦਾਫਾਸ਼ ਕੀਤਾ ਹੈ ਅਤੇ ਅਜਿਹੇ ਮਾਮਲਿਆਂ ਵਿਚ ਵਿਸ਼ੇਸ਼ ਤਜਰਬਾ ਹੈ। [caption id="attachment_512039" align="aligncenter" width="297"] 'ਮਿਸ਼ਨ ਮੁਸਕਾਨ' ਦੇ ਤਹਿਤ 10 ਦਿਨਾਂ ਦੇ ਅੰਦਰ 15 ਬੱਚਿਆਂ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ[/caption] ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪੁਲਿਸ ਕਮਿਸ਼ਨਰੇਟ ਨੇ 10 ਦਿਨਾਂ ਵਿਚ 15 ਅਜਿਹੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕਰ ਦਿੱਤਾ ਹੈ, ਜੋ ਕਈ ਦਿਨਾਂ ਤੋਂ ਲਾਪਤਾ ਸਨ। ਉਨ੍ਹਾਂ ਵਿੱਚ 7 ਲੜਕੇ ਅਤੇ 8 ਲੜਕੀਆਂ ਹਨ। ਪੁਸ਼ਪਾਂਜਲੀ ਨੇ ਕਿਹਾ ਕਿ ਗੌਤਮ ਬੁੱਧ ਨਗਰ ਪੁਲਿਸ 'ਮਿਸ਼ਨ ਮੁਸਕਾਨ' ਅਧੀਨ ਸਲਾਹ ਮਸ਼ਵਰਾ ਕਰਕੇ ਇਥੋਂ ਦੇ ਪਨਾਹਘਰਾਂ ਵਿਚ ਰਹਿੰਦੇ ਬੱਚਿਆਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਰਹੀ ਹੈ। [caption id="attachment_512041" align="aligncenter" width="300"] 'ਮਿਸ਼ਨ ਮੁਸਕਾਨ' ਦੇ ਤਹਿਤ 10 ਦਿਨਾਂ ਦੇ ਅੰਦਰ 15 ਬੱਚਿਆਂ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ[/caption] ਪੜ੍ਹੋ ਹੋਰ ਖ਼ਬਰਾਂ :  LPG ਸਿਲੰਡਰ ਹੋਇਆ ਹੋਰ ਮਹਿੰਗਾ , ਪੜ੍ਹੋ 1 ਜੁਲਾਈ ਤੋਂ ਜਾਰੀ ਕੀਤੇ ਨਵੇਂ ਰੇਟ ਤਾਂ ਕਿ ਜਾਣਕਾਰੀ ਦੇ ਅਧਾਰ 'ਤੇ ਉਨ੍ਹਾਂ ਦੇ ਪਰਿਵਾਰ ਬਾਰੇ ਪਤਾ ਲਗਾ ਕੇ, ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਦੁਬਾਰਾ ਮਿਲਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇੱਥੇ 58 ਅਜਿਹੇ ਬੱਚੇ ਵੱਖ-ਵੱਖ ਅਨਾਥ ਆਸ਼ਰਮਾਂ, ਸ਼ੈਲਟਰ ਹੋਮ ਵਿੱਚ ਰਹਿ ਰਹੇ ਹਨ, ਜਿਨ੍ਹਾਂ ਦੇ ਪਰਿਵਾਰਾਂ ਦਾ ਪੁਲਿਸ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ। -PTCNews


Top News view more...

Latest News view more...

PTC NETWORK