Tue, Dec 23, 2025
Whatsapp

ਨਰਸ ਵੱਲੋਂ 'Munna Bhai M.B.B.S.' ਵਾਲੀ ਥੈਰੇਪੀ ਦੀ ਵਰਤੋਂ ਕਰਦਿਆਂ ਮਰੀਜ਼ ਦਾ ਇਲਾਜ, ਵੀਡੀਓ ਵਾਇਰਲ

Reported by:  PTC News Desk  Edited by:  Jasmeet Singh -- January 31st 2022 03:20 PM -- Updated: January 31st 2022 04:26 PM
ਨਰਸ ਵੱਲੋਂ 'Munna Bhai M.B.B.S.' ਵਾਲੀ ਥੈਰੇਪੀ ਦੀ ਵਰਤੋਂ ਕਰਦਿਆਂ ਮਰੀਜ਼ ਦਾ ਇਲਾਜ, ਵੀਡੀਓ ਵਾਇਰਲ

ਨਰਸ ਵੱਲੋਂ 'Munna Bhai M.B.B.S.' ਵਾਲੀ ਥੈਰੇਪੀ ਦੀ ਵਰਤੋਂ ਕਰਦਿਆਂ ਮਰੀਜ਼ ਦਾ ਇਲਾਜ, ਵੀਡੀਓ ਵਾਇਰਲ

ਚੰਡੀਗੜ੍ਹ: ਮਸ਼ਹੂਰ ਅਭਿਨੇਤਾ ਸੰਜੇ ਦੱਤ ਦੀ ਅਦਾਕਾਰੀ ਵਾਲੀ ਸਾਲ 2003 ਦੀ ਮਸ਼ਹੂਰ ਫਿਲਮ “Munna Bhai M.B.B.S.” ਨਿਸ਼ਚਿਤ ਤੌਰ 'ਤੇ ਆਪਣੀ ਕਿਸਮ ਦੀ ਇੱਕ ਫਿਲਮ ਹੈ। ਇਸਦੀ ਰਿਲੀਜ਼ ਦੇ 18 ਸਾਲਾਂ ਬਾਅਦ ਵੀ ਇਹ ਅਜੇ ਵੀ ਫਿਲਮ ਪ੍ਰੇਮੀਆਂ ਦੀਆਂ ਪਹਿਲੀ ਪਸੰਦ ਹੈ। ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ ਅਤੇ ਵਿਧੂ ਵਿਨੋਦ ਚੋਪੜਾ ਦੁਆਰਾ ਨਿਰਮਿਤ ਇਸ ਫਿਲਮ ਵਿੱਚ ਸੁਨੀਲ ਦੱਤ, ਗ੍ਰੇਸੀ ਸਿੰਘ, ਬੋਮਨ ਇਰਾਨੀ ਅਤੇ ਅਰਸ਼ਦ ਵਾਰਸੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਜਿਨ੍ਹਾਂ ਦੀ ਅਦਾਕਾਰੀ ਨੂੰ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ। ਇਹ ਵੀ ਪੜ੍ਹੋ: Kanpur Road Accident : ਬੱਸ ਦੀ ਲਪੇਟ 'ਚ ਆਏ 15 ਲੋਕ, 9 ਲੋਕ ਜ਼ਖ਼ਮੀ “Munna Bhai M.B.B.S.” ਸੰਜੇ ਦੱਤ ਗੁੰਡਾ ਹੋਣ ਦੇ ਨਾਤੇ ਗੈਰ-ਰਵਾਇਤੀ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਮਰੀਜ਼ਾਂ ਦੀ ਮਦਦ ਕਰਦੇ ਦਿਖਾਇਆ ਗਿਆ ਸੀ ਅਤੇ ਉਸਨੇ ਕੁਝ ਮਾਮਲਿਆਂ ਵਿੱਚ ਮਰੀਜ਼ਾਂ ਨੂੰ ਸਿਹਤਯਾਬੀ ਵੱਲ ਲਿਜਾਂਦਿਆਂ ਸਫਲਤਾ ਵੀ ਪ੍ਰਾਪਤ ਕੀਤੀ ਸੀ। ਹਾਲਾਂਕਿ ਬਹੁਤ ਸਾਰੇ ਲੋਕਾਂ ਦੀ ਦਲੀਲ ਹੈ ਕਿ ਫਿਲਮ ਵਿੱਚ ਜੋ ਵੀ ਦਿਖਾਇਆ ਗਿਆ ਹੈ ਉਹ ਅਸਲ ਵਿੱਚ ਸੰਭਵ ਨਹੀਂ ਹੋ ਸਕਦਾ, ਲੇਕਿੰਨ ਇੰਟਰਨੈੱਟ 'ਤੇ ਇੰਨੀ ਦਿਨੀ ਇੱਕ ਵੀਡੀਓ ਬਹੁਤ ਵਾਇਰਲ ਜਾ ਰਹੀ ਹੈ ਜੋ ਇਹ ਸਾਬਤ ਕਰਦੀ ਹੈ ਕਿ Bhai-Giri ਦੇ ਨੁਸਖਿਆਂ ਨਾਲ ਵੀ ਮਰੀਜ਼ ਦੀ ਹਾਲਤ ਵਿੱਚ ਸੁਧਾਰ ਲਿਆਇਆ ਜਾ ਸਕਦਾ ਹੈ। ਇਸ ਵੀਡੀਓ ਨੂੰ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ 'ਤੇ ਸੋਸ਼ਲ ਵਰਕਰ ਨੰਦਿਨੀ ਵੈਂਕਟਾਦਰੀ ਦੁਆਰਾ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਗਿਆ ਹੈ। ਉਹ ਲਿਖਦੇ ਨੇ "ਇਹ ਹੁਸ਼ਿਆਰ ਨਰਸ ਆਪਣੇ ਅਧਰੰਗ ਦੇ ਮਰੀਜ਼ ਨੂੰ ਕੁਝ ਫਿਜ਼ੀਓਥੈਰੇਪੀ ਕਸਰਤਾਂ ਦੇ ਰਹੀ ਸੀ.. ਅਤੇ ਉਸ ਨੂੰ ਹੌਂਸਲਾ ਦੇਣ ਲਈ ਇਹ ਡਾਂਸ ਨੰਬਰ ਕੀਤਾ। ਉਸਨੇ ਸਹਿਯੋਗ ਦਿੱਤਾ ਅਤੇ ਅਸੀਂ ਉਹਨਾਂ ਅਭਿਆਸਾਂ ਵਿੱਚ ਉਸਦੀ ਮੁਸਕਰਾਹਟ ਅਤੇ ਖੁਸ਼ੀ ਵੇਖ ਸਕਦੇ ਹਾਂ। ” ਤੁਸੀਂ ਵੀ ਵੇਖੋ ਵਾਇਰਲ ਵੀਡੀਓ

ਇਹ ਵੀ ਪੜ੍ਹੋ: Corona Update : ਦੇਸ਼ 'ਚ ਕੋਰੋਨਾ ਦੇ 2.09 ਲੱਖ ਨਵੇਂ ਮਾਮਲੇ, 956 ਦੀ ਹੋਈ ਮੌਤ ਵੀਡੀਓ ਨੂੰ ਵੇਖ ਬਹੁਤੇ ਯੂਜ਼ਰਸ ਭਾਵੁਕ ਸਨ, ਹੁਣ ਤੱਕ ਇਸ ਨੂੰ 171.4K ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ, ਇਸਨੂੰ 14.7K ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ 2897 ਤੋਂ ਵੱਧ ਵਾਰ ਸ਼ੇਅਰ ਕੀਤੇ ਜਾ ਚੁੱਕੇ ਹਨ। -PTC News

Top News view more...

Latest News view more...

PTC NETWORK
PTC NETWORK