ਮੁੱਖ ਖਬਰਾਂ

Kanpur Road Accident : ਬੱਸ ਦੀ ਲਪੇਟ 'ਚ ਆਏ 15 ਲੋਕ, 9 ਲੋਕ ਜ਼ਖ਼ਮੀ

By Riya Bawa -- January 31, 2022 11:03 am -- Updated:January 31, 2022 11:37 am

ਕਾਨਪੁਰ: ਕਾਨਪੁਰ ਦੇ ਘੰਟਾਘਰ ਤੋਂ ਟਾਟਮਿਲ ਚੌਰਾਹੇ 'ਤੇ ਐਤਵਾਰ ਅੱਧੀ ਰਾਤ ਨੂੰ ਇਕ ਦਿਲ ਦਹਿਲਾਉਣ ਵਾਲਾ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਹ ਹਾਦਸਾ ਇਕ ਈ-ਬੱਸ ਦੇ ਕਾਰਨ ਹੋਇਆ। ਬੇਕਾਬੂ ਈ-ਬੱਸ ਨੇ 17 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ 'ਚ ਅੱਧੀ ਦਰਜਨ ਵਾਹਨਾਂ ਨੂੰ ਟੱਕਰ ਮਾਰ ਕੇ 15 ਲੋਕਾਂ ਨੂੰ ਕੁਚਲ ਦਿੱਤਾ। ਅਖ਼ੀਰ ਚੌਰਾਹੇ ਦੇ ਵਿਚਕਾਰ ਸਥਿਤ ਟਰੈਫ਼ਿਕ ਬੂਥ ਨੂੰ ਟੱਕਰ ਮਾਰ ਕੇ ਡੰਪਰ ਅੰਦਰ ਜਾ ਵੜਿਆ। ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਨੌਂ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੇਰ ਰਾਤ ਤੱਕ ਚਾਰ ਮ੍ਰਿਤਕਾਂ ਦੀ ਪਛਾਣ ਹੋ ਸਕੀ।

ਜਾਣਕਾਰੀ ਅਨੁਸਾਰ ਈ-ਬੱਸ ਰਾਤ ਦੇ ਕਰੀਬ 11.30 ਵਜੇ ਤੇਜ਼ ਰਫਤਾਰ ਨਾਲ ਘੰਟਾਘਰ ਚੌਰਾਹੇ ਤੋਂ ਟਾਟਮਿਲ ਵੱਲ ਜਾ ਰਹੀ ਸੀ। ਜਿਵੇਂ ਹੀ ਪੁਲ ਤੋਂ ਹੇਠਾਂ ਉਤਰਿਆ ਤਾਂ ਬੱਸ ਡਰਾਈਵਰ ਨੇ ਬੱਸ ਨੂੰ ਉਲਟ ਦਿਸ਼ਾ ਵੱਲ ਮੋੜ ਦਿੱਤਾ ਅਤੇ ਤੇਜ਼ ਰਫਤਾਰ ਨਾਲ ਵਿਚਕਾਰ ਆਉਣ ਵਾਲੇ ਨੂੰ ਲਤਾੜ ਕੇ ਉਥੋਂ ਚਲਾ ਗਿਆ।

ਇਸ ਤੋਂ ਬਾਅਦ ਬੱਸ ਟਾਟਮਿਲ ਚੌਰਾਹੇ 'ਤੇ ਟ੍ਰੈਫਿਕ ਬੂਥ ਨਾਲ ਟਕਰਾ ਗਈ ਅਤੇ ਫਿਰ ਚਕੇਰੀ ਵਾਲੇ ਪਾਸੇ ਤੋਂ ਆ ਰਹੇ ਇਕ ਡੰਪਰ ਨਾਲ ਟਕਰਾ ਗਈ। ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚੋਂ ਚਾਰ ਦੀ ਪਛਾਣ ਹੋ ਸਕੀ ਹੈ। ਦੂਜੇ ਮ੍ਰਿਤਕਾਂ ਦੀ ਸ਼ਨਾਖਤ ਲਈ ਪੁਲਿਸ ਲਗਾਤਾਰ ਜੱਦੋ ਜਹਿਦ ਕਰ ਰਹੀ ਹੈ।

ਇਸ ਹਾਦਸੇ ਨੂੰ ਲੈ ਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰਕੇ ਸੋਗ ਪ੍ਰਗਟ ਕੀਤਾ ਹੈ। ਜਿਸ 'ਚ ਉਨ੍ਹਾਂ ਕਿਹਾ ਕਿ "ਕਾਨਪੁਰ ਬੱਸ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਇਸ ਘਟਨਾ ਵਿੱਚ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਮੈਂ ਜ਼ਖਮੀ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।"

ਹਾਦਸੇ 'ਚ ਸ਼ਿਵਮ ਉਰਫ ਸ਼ੁਭਮ ਸੋਨਕਰ (30) ਵਾਸੀ ਲਾਟੂਸ਼ ਰੋਡ, ਉਸ ਦਾ ਦੋਸਤ ਟਵਿੰਕਲ ਉਰਫ ਸੁਨੀਲ ਸੋਨਕਰ (30) ਅਤੇ ਰਮੇਸ਼ ਯਾਦਵ ਸਕੂਟੀ 'ਤੇ ਸਵਾਰ ਸਨ। ਉਨ੍ਹਾਂ ਨੂੰ ਵੀ ਬੱਸ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਸ਼ਿਵਮ ਅਤੇ ਸੁਨੀਲ ਦੀ ਮੌਤ ਹੋ ਗਈ। ਉਸੇ ਸਮੇਂ ਬੇਕਨਗੰਜ ਦਾ ਰਹਿਣ ਵਾਲਾ ਅਸਲਾਨ (20) ਵੀ ਬਾਈਕ 'ਤੇ ਸਵਾਰ ਹੋ ਕੇ ਉਥੋਂ ਲੰਘ ਰਿਹਾ ਸੀ। ਉਹ ਵੀ ਮੌਤ ਹੋ ਗਈ ਹੈ । ਨੌਬਸਤਾ ਦੇ ਕੇਸ਼ਵ ਨਗਰ ਦੇ ਰਹਿਣ ਵਾਲੇ ਅਜੀਤ ਕੁਮਾਰ (60) ਦੀ ਵੀ ਮੌਤ ਹੋ ਗਈ। ਬਾਕੀਆਂ ਦੀ ਪਛਾਣ ਨਹੀਂ ਹੋ ਸਕੀ। ਈ-ਬੱਸ ਨੇ ਪਹਿਲਾਂ ਇੱਕ ਸਵਿਫਟ ਕਾਰ, ਫਿਰ ਦੋ ਬਾਈਕ, ਦੋ ਸਕੂਟੀ, ਇੱਕ ਟੈਂਪੂ, ਇੱਕ ਜ਼ੈਨ ਕਾਰ ਅਤੇ ਫਿਰ ਇੱਕ ਡੰਪਰ ਨੂੰ ਟੱਕਰ ਮਾਰੀ। ਛੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਇਥੇ ਪੜ੍ਹੋ ਹੋਰ ਖ਼ਬਰਾਂ: ਪਰਿਵਾਰ ਨੇ ਨਵਜੰਮੇ ਨੂੰ ਸਮਝਿਆ ਮ੍ਰਿਤਕ, ਸਸਕਾਰ ਦੌਰਾਨ ਚੱਲਣ ਲੱਗੇ ਸਾਹ, ਜਾਣੋ ਮਾਮਲਾ

ਘਟਨਾ ਵਾਲੀ ਥਾਂ 'ਤੇ ਬੱਸ ਡਰਾਈਵਰ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਦਸਾ ਹੁੰਦੇ ਹੀ ਡਰਾਈਵਰ ਉਥੋਂ ਫਰਾਰ ਹੋ ਗਿਆ। ਪੁਲੀਸ ਹੁਣ ਸਬੰਧਤ ਵਿਭਾਗ ਨਾਲ ਸੰਪਰਕ ਕਰਕੇ ਬੱਸ ਡਰਾਈਵਰ ਬਾਰੇ ਪਤਾ ਕਰ ਰਹੀ ਹੈ। ਉਸ ਵਿਰੁੱਧ FIR ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕਰ ਰਹੀ ਹੈ। ਜਿਸ ਨਾਲ ਇਹ ਸਪੱਸ਼ਟ ਹੋ ਸਕੇਗਾ ਕਿ ਹਾਦਸਾ ਕਿਵੇਂ ਵਾਪਰਿਆ।

ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ:

-PTC News

  • Share