Wed, Sep 16, 2026
Whatsapp

ਓਡੀਸ਼ਾ ਦੇ ਇਸ ਇਲਾਕੇ 'ਚ ਮਿਲੇ ਕੱਟੇ ਹੋਏ ਹੱਥ, ਲੋਕਾਂ 'ਚ ਸਹਿਮ ਦਾ ਮਾਹੌਲ

Reported by:  PTC News Desk  Edited by:  Jashan A -- November 19th 2018 04:23 PM
ਓਡੀਸ਼ਾ ਦੇ ਇਸ ਇਲਾਕੇ 'ਚ ਮਿਲੇ ਕੱਟੇ ਹੋਏ ਹੱਥ, ਲੋਕਾਂ 'ਚ ਸਹਿਮ ਦਾ ਮਾਹੌਲ

ਓਡੀਸ਼ਾ ਦੇ ਇਸ ਇਲਾਕੇ 'ਚ ਮਿਲੇ ਕੱਟੇ ਹੋਏ ਹੱਥ, ਲੋਕਾਂ 'ਚ ਸਹਿਮ ਦਾ ਮਾਹੌਲ

ਓਡੀਸ਼ਾ ਦੇ ਇਸ ਇਲਾਕੇ 'ਚ ਮਿਲੇ ਕੱਟੇ ਹੋਏ ਹੱਥ, ਲੋਕਾਂ 'ਚ ਸਹਿਮ ਦਾ ਮਾਹੌਲ,ਜਾਜਪੁਰ: ਓਡੀਸ਼ਾ ਦੇ ਜਾਜਪੁਰ ਇਲਾਕੇ ਵਿੱਚ ਉਸ ਮੌਕੇ ਸਨਸਨੀ ਫੈਲ ਗਈ, ਜਦੋ ਇਲਾਕੇ 'ਚੋਂ ਦਸ ਕੱਟੇ ਹੋਏ ਹੱਥ ਬਰਾਮਦ ਹੋਏ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਸ਼ੁਰੁਆਤੀ ਜਾਂਚ ਦੇ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਇਹ ਹੱਥ 2006 ਵਿੱਚ ਪੁਲਿਸ ਫਾਇਰਿੰਗ 'ਚ ਮਾਰੇ ਗਏ ਆਦਿਵਾਸੀਆਂ ਦੇ ਹੋ ਸਕਦੇ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਵਿੱਚ ਭਾਰੀ ਮਾਤਰਾ ਵਿੱਚ ਪੁਲਸਕਰਮੀਆਂ ਦੀ ਨਿਯੁਕਤੀ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਕਾਲਿੰਗਾ ਨਗਰ ਵਿੱਚ ਸਟੀਲ ਪਲਾਂਟ ਲਈ ਭੂਮੀ ਅਧਿਗਰਹਣ ਦੇ ਖਿਲਾਫ ਆਦਿਵਾਸੀਆਂ ਨੇ ਜਨਵਰੀ 2006 ਵਿੱਚ ਪ੍ਰਦਰਸ਼ਨਮ ਕੀਤਾ ਸੀ। ਇਸ ਮਾਮਲੇ ਪ੍ਰਦਰਸ਼ਨਕਾਰੀਆ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਫਾਇਰਿੰਗ ਕਰਨੀ ਪਈ ਸੀ। ਇਸ ਘਟਨਾ ਵਿੱਚ 13 ਤੋਂ ਜ਼ਿਆਦਾ ਆਦਿਵਾਸੀ ਮਾਰੇ ਗਏ ਸਨ। odishaਮਿਲੀ ਜਾਣਕਾਰੀ ਅਨੁਸਾਰ ਮਾਰੇ ਗਏ ਆਦਿਵਾਸੀਆਂ ਦਾ ਪੋਸਟਮਾਰਟਮ ਕੀਤਾ ਗਿਆ। ਪੰਜ ਲਾਸ਼ਾਂ ਦੀ ਸ਼ਨਾਖਤ ਨਹੀਂ ਹੋ ਪਾਈ ਸੀ ਇਸ ਲਈ ਉਨ੍ਹਾਂ ਦੇ ਹੱਥ ਕੱਟ ਕੇ ਉਸਦੀ ਉਂਗਲੀਆਂ ਦੇ ਨਿਸ਼ਾਨ ਲਏ ਗਏ ਸਨ। ਪ੍ਰੀਕਿਆ ਪੂਰੀ ਹੋਣ ਤੋਂ ਬਾਅਦ ਆਦਿਵਾਸੀਆਂ ਦੇ ਪਰਵਾਰਾਂ ਨੂੰ ਇਹ ਹੱਥ ਦੋ ਸਾਲ ਪਹਿਲਾਂ ਸੌਂਪੇ ਗਏ ਸਨ, ਪਰ ਉਨ੍ਹਾਂ ਨੇ ਇਨ੍ਹਾਂ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਨੇ ਹੱਥਾਂ ਦੇ ਡੀਐਨਏ ਟੈਸਟ ਕਰਾਉਣ ਦੀ ਮੰਗ ਕੀਤੀ ਸੀ।ਇਸ ਲਈ ਇਹਨਾਂ ਹੱਥਾਂ ਨੂੰ ਇੱਕ ਮੈਡੀਕਲ ਬਾਕਸ ਵਿੱਚ ਕਲੱਬ ਦੇ ਅੰਦਰ ਰੱਖਿਆ ਗਿਆ ਸੀ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK