Wed, Jun 18, 2025
Whatsapp

ਓਡੀਸ਼ਾ ਦੇ ਵਿਧਾਇਕ ਪ੍ਰਸ਼ਾਂਤ ਜਗਦੇਵ ਨੇ ਭੀੜ 'ਤੇ ਚੜ੍ਹਾਈ ਗੱਡੀ, 22 ਜ਼ਖਮੀ

Reported by:  PTC News Desk  Edited by:  Riya Bawa -- March 12th 2022 03:45 PM
ਓਡੀਸ਼ਾ ਦੇ ਵਿਧਾਇਕ ਪ੍ਰਸ਼ਾਂਤ ਜਗਦੇਵ ਨੇ ਭੀੜ 'ਤੇ ਚੜ੍ਹਾਈ ਗੱਡੀ, 22 ਜ਼ਖਮੀ

ਓਡੀਸ਼ਾ ਦੇ ਵਿਧਾਇਕ ਪ੍ਰਸ਼ਾਂਤ ਜਗਦੇਵ ਨੇ ਭੀੜ 'ਤੇ ਚੜ੍ਹਾਈ ਗੱਡੀ, 22 ਜ਼ਖਮੀ

ਭੁਵਨੇਸ਼ਵਰ: ਚਿਲਿਕਾ ਦੇ ਵਿਧਾਇਕ ਪ੍ਰਸ਼ਾਂਤ ਜਗਦੇਵ 'ਤੇ ਸ਼ਨੀਵਾਰ ਨੂੰ ਓਡੀਸ਼ਾ ਦੇ ਖੁਰਦਾ ਜ਼ਿਲ੍ਹੇ ਦੇ ਬਾਨਪੁਰ ਬਲਾਕ ਦੇ ਕੋਲ ਕੁਝ ਲੋਕਾਂ ਨੇ ਹਮਲਾ ਕੀਤਾ। ਉਹ ਗੰਭੀਰ ਜ਼ਖਮੀ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਬੀਜੇਡੀ ਦੇ ਮੁਅੱਤਲ ਨੇਤਾ ਨੇ ਕਥਿਤ ਤੌਰ 'ਤੇ ਆਪਣੀ ਕਾਰ ਭੀੜ 'ਤੇ ਚੜ੍ਹਾ ਦਿੱਤੀ, ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ।  ਸਾਬਕਾ MLA ਦੀ ਗੱਡੀ ਹੇਠ ਆਉਣ ਕਰਕੇ 22 ਲੋਕ ਜ਼ਖ਼ਮੀ ਸਥਾਨਕ ਲੋਕਾਂ ਨੇ ਦੱਸਿਆ ਕਿ ਜਗਦੇਵ ਦੀ ਗੱਡੀ ਦੀ ਟੱਕਰ ਨਾਲ ਦੋ ਪੁਲਿਸ ਮੁਲਾਜ਼ਮਾਂ ਸਮੇਤ 10 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਚੇਅਰਮੈਨ ਦੀ ਚੋਣ ਨੂੰ ਲੈ ਕੇ ਵੱਡੀ ਗਿਣਤੀ 'ਚ ਗੁੱਸੇ 'ਚ ਆਏ ਲੋਕਾਂ ਨੇ ਬਾਨਪੁਰ ਬਲਾਕ ਦਫ਼ਤਰ ਨੇੜੇ ਜਗਦੇਵ ਦੀ ਗੱਡੀ ਦੀ ਭੰਨਤੋੜ ਕੀਤੀ |

ਖਬਰਾਂ ਮੁਤਾਬਕ ਜਗਦੇਵ ਚੇਅਰਮੈਨ ਰੇਅ ਚੋਣ ਲਈ ਬਾਨਪੁਰ ਬਲਾਕ ਆ ਰਹੇ ਸਨ। ਦਫਤਰ ਦੇ ਸਾਹਮਣੇ ਕਾਫੀ ਭੀੜ ਸੀ ਪਰ ਜਗਦੇਵ ਨੇ ਕਥਿਤ ਤੌਰ 'ਤੇ ਆਪਣੀ ਗੱਡੀ ਭੀੜ 'ਤੇ ਚੜ੍ਹਾ ਦਿੱਤੀ, ਜਿਸ ਨਾਲ ਡਿਊਟੀ 'ਤੇ ਮੌਜੂਦ ਇਕ ਮਹਿਲਾ ਪੁਲਸ ਕਰਮਚਾਰੀ ਸਮੇਤ ਕਈ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਜਗਦੇਵ ਨੂੰ ਵੀ ਗੰਭੀਰ ਹਾਲਤ 'ਚ ਬਾਨਪੁਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਨੂੰ ਕਿਸੇ ਹੋਰ ਹਸਪਤਾਲ 'ਚ ਭੇਜੇ ਜਾਣ ਦੀ ਸੰਭਾਵਨਾ ਹੈ। ਓਡੀਸ਼ਾ ਦੇ ਵਿਧਾਇਕ ਪ੍ਰਸ਼ਾਂਤ ਜਗਦੇਵ ਨੇ ਭੀੜ 'ਤੇ ਚੜ੍ਹਾਈ ਗੱਡੀ , 22 ਜ਼ਖਮੀ ਇਹ ਵੀ ਪੜ੍ਹੋ: ਰੂਸ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਯੂਕਰੇਨ 'ਚ ਕਈ ਪਿੰਡ ਹੋਏ ਤਬਾਹ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਖੁਰਦਾ ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ 'ਚ ਤਣਾਅ ਦਰਮਿਆਨ ਕਿਸੇ ਵੀ ਗੈਰ-ਕਾਨੂੰਨੀ ਸਥਿਤੀ ਨਾਲ ਨਜਿੱਠਣ ਲਈ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ। ਪ੍ਰਸ਼ਾਂਤ ਕੁਮਾਰ ਜਗਦੇਵ ਨੂੰ ਬੀਜੂ ਜਨਤਾ ਦਲ ਨੇ ਪਿਛਲੇ ਸਾਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਨੂੰ ਖੁਰਦਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ। ਓਡੀਸ਼ਾ ਦੇ ਵਿਧਾਇਕ ਪ੍ਰਸ਼ਾਂਤ ਜਗਦੇਵ ਨੇ ਭੀੜ 'ਤੇ ਚੜ੍ਹਾਈ ਗੱਡੀ , 22 ਜ਼ਖਮੀ -PTC News

Top News view more...

Latest News view more...

PTC NETWORK