Mon, Jun 16, 2025
Whatsapp

ਕੋਰੋਨਾ ਕਾਰਨ ਓਮਾਨ ਨੇ ਭਾਰਤ, ਪਾਕਿਸਤਾਨ ਸਣੇ 24 ਦੇਸ਼ਾਂ ’ਤੇ ਲਾਈ ਯਾਤਰਾ ਪਾਬੰਦੀ

Reported by:  PTC News Desk  Edited by:  Baljit Singh -- July 08th 2021 02:57 PM
ਕੋਰੋਨਾ ਕਾਰਨ ਓਮਾਨ ਨੇ ਭਾਰਤ, ਪਾਕਿਸਤਾਨ ਸਣੇ 24 ਦੇਸ਼ਾਂ ’ਤੇ ਲਾਈ ਯਾਤਰਾ ਪਾਬੰਦੀ

ਕੋਰੋਨਾ ਕਾਰਨ ਓਮਾਨ ਨੇ ਭਾਰਤ, ਪਾਕਿਸਤਾਨ ਸਣੇ 24 ਦੇਸ਼ਾਂ ’ਤੇ ਲਾਈ ਯਾਤਰਾ ਪਾਬੰਦੀ

ਓਮਾਨ ਨੇ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਸਮੇਤ 24 ਦੇਸ਼ਾਂ ਦੇ ਯਾਤਰੀ ਜਹਾਜ਼ਾਂ ’ਤੇ ਅਣਮਿੱਥੇ ਸਮੇਂ ਤਕ ਲਈ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਅੱਜ ਤੋਂ ਲਾਗੂ ਹੋ ਗਈ ਹੈ । ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਦੇ ਖਾੜੀ ਦੇਸ਼ ਦੇ ਯਤਨਾਂ ਅਧੀਨ ਇਹ ਫ਼ੈਸਲਾ ਲਿਆ ਗਿਆ ਹੈ। ਪੜੋ ਹੋਰ ਖਬਰਾਂ: ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਪਿਛਲੇ 24 ਘੰਟਿਆਂ ਦੌਰਾਨ 5 ਅੱਤਵਾਦੀਆਂ ਨੂੰ ਕੀਤਾ ਢੇਰ ਸਲਤਨਤ ਦੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਐਲਾਨ ਕੀਤਾ ਗਿਆ ਕਿ ਅਗਲੇ ਨੋਟਿਸ ਤਕ ਉਡਾਣਾਂ ’ਤੇ ਰੋਕ ਲਾਈ ਗਈ ਹੈ। ਇਸ ’ਚ ਕਿਹਾ ਗਿਆ ਕਿ ਇਹ ਫ਼ੈਸਲਾ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੀਤੇ ਜਾ ਰਹੇ ਦੇਸ਼ ਦੇ ਉਪਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਪੜੋ ਹੋਰ ਖਬਰਾਂ: ਪੈਟਰੋਲ-ਡੀਜ਼ਲ ਤੋਂ ਬਾਅਦ CNG ਤੇ PNG ਦੇ ਵੀ ਵਧੇ ਰੇਟ , ਇਨ੍ਹਾਂ ਸ਼ਹਿਰਾਂ ‘ਚ ਅੱਜ ਤੋਂ ਬਦਲੇ ਰੇਟ ਸੂਚੀ ’ਚ ਸ਼ਾਮਲ ਹੋਰ ਦੇਸ਼ਾਂ ਵਿਚ ਬ੍ਰਿਟੇਨ, ਟਿਊਨੀਸ਼ੀਆ, ਲੈਬਨਾਨ, ਈਰਾਨ, ਇਰਾਕ, ਲੀਬੀਆ, ਬਰੁਨੇਈ, ਸਿੰਗਾਪੁਰ, ਇੰਡੋਨੇਸ਼ੀਆ, ਫਿਲਪੀਨਜ਼, ਇਥੋਪੀਆ, ਸੂਡਾਨ, ਤਨਜਾਨੀਆ, ਦੱਖਣੀ ਅਫਰੀਕਾ, ਘਾਨਾ, ਸਿਏਰਾ ਲਿਓਨ, ਨਾਈਜੀਰੀਆ, ਗੁਆਨਾ, ਕੋਲੰਬੀਆ, ਅਰਜਨਟੀਨਾ ਤੇ ਬ੍ਰਾਜ਼ੀਲ ਹਨ। ਇਨ੍ਹਾਂ ’ਚੋਂ ਕੁਝ ਦੇਸ਼ਾਂ ਤੋਂ ਆਗਮਨ ’ਤੇ ਪਾਬੰਦੀ 24 ਅਪ੍ਰੈਲ ਤੋਂ ਹੀ ਲਾਗੂ ਹੈ। ਓਮਾਨ ’ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 1675 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਦੇਸ਼ ’ਚ ਪਾਜ਼ੇਟਿਵ ਮਾਮਲੇ 2,80,235 ਹੋ ਗਏ। ਦੇਸ਼ ’ਚ ਕੋਰੋਨਾ ਵਾਇਰਸ ਨਾਲ ਹੁਣ ਤਕ 3356 ਲੋਕਾਂ ਦੀ ਮੌਤ ਹੋ ਚੁੱਕੀ ਹੈ। -PTC News


Top News view more...

Latest News view more...

PTC NETWORK