Sat, Jul 12, 2025
Whatsapp

ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਿਹਾ Omicron ਵੇਰੀਐਂਟ, ਕੈਨੇਡਾ 'ਚ ਸਭ ਤੋਂ ਜ਼ਿਆਦਾ

Reported by:  PTC News Desk  Edited by:  Riya Bawa -- December 05th 2021 10:39 AM
ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਿਹਾ Omicron ਵੇਰੀਐਂਟ, ਕੈਨੇਡਾ 'ਚ ਸਭ ਤੋਂ ਜ਼ਿਆਦਾ

ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਿਹਾ Omicron ਵੇਰੀਐਂਟ, ਕੈਨੇਡਾ 'ਚ ਸਭ ਤੋਂ ਜ਼ਿਆਦਾ

Omicron Update : ਦੇਸ਼ ਵਿਦੇਸ਼ ਵਿਚ ਓਮੀਕਰੋਨ ਦਾ ਕਹਿਰ ਤੇਜੀ ਨਾਲ ਫੈਲ ਰਿਹਾ ਹੈ। ਇਸ ਦੇ ਨਾਲ ਹੀ Omicron ਅਮਰੀਕਾ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਤਿੰਨ ਦਿਨਾਂ ਵਿੱਚ 11 ਰਾਜਾਂ ਵਿੱਚ ਪਹੁੰਚ ਗਿਆ ਹੈ। ਕੈਨੇਡਾ ਵਿੱਚ ਵੀ ਇਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੈਨੇਡਾ ਵਿੱਚ ਹੁਣ ਤੱਕ ਓਮੀਕਰੋਨ ਦੇ 15 ਮਾਮਲੇ ਸਾਹਮਣੇ ਆ ਚੁੱਕੇ ਹਨ। ਸਰਕਾਰ ਪਾਬੰਦੀਆਂ ਨੂੰ ਹੋਰ ਸਖ਼ਤ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਨੀਦਰਲੈਂਡ ਵਿੱਚ ਓਮਿਕਰੋਨ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਖਿਲਾਫ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ। ਸ਼ਨੀਵਾਰ ਨੂੰ ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਉਤਰ ਆਏ ਅਤੇ ਪ੍ਰਦਰਸ਼ਨ ਕੀਤਾ। WHO says omicron Covid variant has spread to 38 countries ਯੂਐਸ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਨਿਊ ਜਰਸੀ, ਮੈਰੀਲੈਂਡ, ਮਿਸੂਰੀ, ਨੇਬਰਾਸਕਾ, ਪੈਨਸਿਲਵੇਨੀਆ ਅਤੇ ਉਟਾਹ ਪ੍ਰਾਂਤਾਂ ਵਿੱਚ ਵੀ ਓਮੀਕਰੋਨ ਦੇ ਕੇਸ ਪਾਏ ਗਏ ਹਨ। ਹਾਲਾਂਕਿ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਅਜੇ ਤਕ ਮਿਸੌਰੀ ਵਿੱਚ ਪਾਏ ਗਏ ਓਮੀਕਰੋਨ ਦੇ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਨੇਬਰਾਸਕਾ ਵਿੱਚ ਓਮੀਕਰੋਨ ਦੇ ਛੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਬੁੱਧਵਾਰ ਨੂੰ ਕੈਲੀਫੋਰਨੀਆ ਵਿੱਚ ਓਮੀਕਰੋਨ ਦਾ ਪਹਿਲਾ ਕੇਸ ਪਾਇਆ ਗਿਆ। ਇਸ ਤੋਂ ਬਾਅਦ ਵੀਰਵਾਰ ਨੂੰ ਕੋਲੋਰਾਡੋ, ਹਵਾਈ, ਮਿਨੀਸੋਟਾ ਅਤੇ ਨਿਊਯਾਰਕ 'ਚ ਮਾਮਲੇ ਸਾਹਮਣੇ ਆਏ। Omicron Explainer: Could The Covid Omicron Variant Bring Milder Illness? ਕੈਨੇਡੀਅਨ ਡਿਪਾਰਟਮੈਂਟ ਆਫ਼ ਹੈਲਥ ਨੇ ਕਿਹਾ ਹੈ ਕਿ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵਧਣ ਦੀ ਉਮੀਦ ਹੈ। ਇਸ ਦੇ ਮੱਦੇਨਜ਼ਰ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਡੋਜ਼ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਮਯੂਨਾਈਜ਼ੇਸ਼ਨ 'ਤੇ ਮਾਹਿਰ ਕਮੇਟੀ ਨੇ ਪੂਰੇ ਟੀਕਾਕਰਨ ਦੇ ਛੇ ਮਹੀਨਿਆਂ ਬਾਅਦ ਬੂਸਟਰ ਡੋਜ਼ ਦੀ ਸਿਫ਼ਾਰਸ਼ ਕੀਤੀ ਹੈ।ਨੀਂਦਰਲੈਂਡ ਦੇ ਉਟਰੇਕਟ ਸ਼ਹਿਰ 'ਚ ਹਜ਼ਾਰਾਂ ਲੋਕਾਂ ਨੇ ਕੋਰੋਨਾ ਪਾਬੰਦੀਆਂ ਖਿਲਾਫ ਪ੍ਰਦਰਸ਼ਨ ਕੀਤਾ। ਸਰਕਾਰ ਵੱਲੋਂ ਟੀਕਾਕਰਨ ਲਈ ਬਣਾਏ ਜਾ ਰਹੇ ਦਬਾਅ ਦਾ ਲੋਕਾਂ ਵਿਚ ਰੋਸ ਹੈ। If that happens to kill somebody...': UK expert's warning over Omicron variant | World News - Hindustan Times -PTC News


Top News view more...

Latest News view more...

PTC NETWORK
PTC NETWORK