ਮੁੱਖ ਖਬਰਾਂ

ਜ਼ਮੀਨੀ ਵਿਵਾਦ 'ਚ ਸ਼ਰੇਆਮ ਚੱਲੀਆਂ ਗੋਲੀਆਂ, ਖ਼ੂਨੀ ਰੂਪ ਲੈ ਹੋਇਆ ਅੰਤ

By Jagroop Kaur -- April 14, 2021 8:50 pm -- Updated:April 14, 2021 8:50 pm

ਪੈਸੇ ਰਿਆਸਤ ਅਤੇ ਸਿਆਸਤ ਅਜਿਹੇ ਹਨ ਜੋ ਖੂਨ ਦੇ ਪਿਆਸੇ ਹੋ ਜਾਂਦੇ ਹਨ ਅਤੇ ਕਿਸੇ ਨੂੰ ਸੁੱਧ ਤੱਕ ਨਹੀਂ ਹੁੰਦੀ , ਅਜਿਹੇ 'ਚ ਕਿਸੇ ਦਾ ਕਤਲ ਕਰਨਾ ਵੀ ਵੱਡੀ ਗੱਲ ਨਹੀਂ ਰਹਿੰਦੀ, ਅਤੇ ਲੋਕ ਜ਼ਿਮੀਦਾਰ ਤੋਂ ਬਣ ਜਾਂਦੇ ਹਨ ਅਪਰਾਧੀ , ਅਜਿਹੇ ਹੀ ਅਪਰਾਧ ਦਾ ਹਿਸਾ ਬਣਿਆ ਹੈ ਗੁਰੂਹਰਸਹਾਏ ਸ਼ਹਿਰ ਦੇ ਨਾਲ ਲੱਗਦੇ ਪਿੰਡ ਚੱਕ ਪੰਜੇ ਦੇ ਰਹਿਣ ਵਾਲੇ ਦੋ ਪਰਿਵਾਰ ਜਿਥੇ ਪੁਰਾਣੇ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼ਾਮ ਨੂੰ ਗੋਲੀਆਂ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ।

Also Read | Covid-19 vaccine is need of country: Rahul Gandhi

ਜਾਣਕਾਰੀ ਮੁਤਾਬਕ ਸ਼ਹਿਰ ਨਾਲ ਲੱਗਦੇ ਪਿੰਡ ਚੱਕ ਪੰਜੇ ਕੇ ਵਿਖੇ ਪੁਰਾਣੇ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼ਾਮ ਨੂੰ 5.30 ਵਜੇ ਦੇ ਕਰੀਬ ਇਕ ਧਿਰ ਨੇ ਦੂਜੀ ਧਿਰ 'ਤੇ ਗੋਲੀਆਂ ਚਲਾਈਆਂ ਜਿਸ ਦੌਰਾਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

Also Read | With 1.68 lakh new coronavirus cases, India records another new daily high

ਮ੍ਰਿਤਕ ਵਿਅਕਤੀ ਦਾ ਨਾਂ ਮਹਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 40 ਸਾਲ ਦੇ ਕਰੀਬ ਸੀ ਅਤੇ ਇੱਕ ਵਿਅਕਤੀ ਜਿਸ ਦਾ ਨਾਂ ਗੁਰਚਰਨ ਸਿੰਘ ਹੈ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸ਼ਹਿਰ ਦੇ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ਪੁਲਸ ਮੌਕੇ 'ਤੇ ਪਹੁੰਚ ਚੁੱਕੀ ਹੈ ਅਤੇ ਮਾਮਲੇ ਦੀ ਕਾਰਵਾਈ ਕਰ ਰਹੀ ਹੈ ਦੋਸ਼ੀਆਂ ਨੂੰ ਲੱਭਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

  • Share