ਓਪਨ ਸਕੂਲ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜਾਉਣ ਵਾਸਤੇ ਸਿਸੋਦਿਆ ਨੂੰ ਜੀ.ਕੇ. ਨੇ ਲਿਖਿਆ ਪੱਤਰ
ਓਪਨ ਸਕੂਲ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜਾਉਣ ਵਾਸਤੇ ਸਿਸੋਦਿਆ ਨੂੰ ਜੀ.ਕੇ. ਨੇ ਲਿਖਿਆ ਪੱਤਰ
ਓਪਨ ਸਕੂਲ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜਾਉਣ ਵਾਸਤੇ ਸਿਸੋਦਿਆ ਨੂੰ ਜੀ.ਕੇ. ਨੇ ਲਿਖਿਆ ਪੱਤਰ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਸਰਕਾਰ ’ਤੇ ਪੰਜਾਬੀ ਭਾਸ਼ਾ ਨੂੰ ਜਾਣਬੁੱਝ ਕੇ ਖੁੰਝੇ ਲਾਉਣ ਦਾ ਗੰਭੀਰ ਦੋਸ਼ ਲਾਇਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਦਿੱਲੀ ਦੇ ਉਪ ਮੁਖਮੰਤਰੀ ਮਨੀਸ਼ ਸਿਸੋਦਿਆ ਨੂੰ ਭੇਜੇ ਪੱਤਰ ’ਚ ਦਿੱਲੀ ਦੇ ਸਰਕਾਰੀ ਸਕੂਲਾਂ ਤੋਂ ਪੜ੍ਹਕੇ 9ਵੀਂ ਅਤੇ 10ਵੀਂ ਜਮਾਤ ’ਚ ਫੇਲ ਹੋਏ ਵਿਦਿਆਰਥੀਆਂ ਦੇ ਓਪਨ ਸਕੂਲ ਤੋਂ 10ਵੀਂ ਦੀ ਪ੍ਰੀਖਿਆ ਲਈ ਨਾਮਜਦ ਕਰਨ ਵੇਲੇ ਪੰਜਾਬੀ ਭਾਸ਼ਾ ਦੀ ਗੈਰ ਉਪਲਬਧਤਾ ਨੂੰ ਮੁੱਦੇ ਵੱਜੋਂ ਉਭਾਰਿਆ ਹੈ।
ਜੀ.ਕੇ. ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ 9ਵੀਂ ਅਤੇ 10ਵੀਂ ਜਮਾਤ ਦੇ ਫ਼ੇਲ ਵਿਦਿਆਰਥੀਆਂ ਨੂੰ 10ਵੀਂ ਜਮਾਤ ਦੀ ਪ੍ਰੀਖਿਆ ਸੀ.ਬੀ.ਐਸ.ਈ. ਤੋਂ ਦਿਵਾਉਣ ਦੀ ਥਾਂ ਨੇਸ਼ਨਲ ਇੰਸਟੀਟਿਯੂਟ ਆੱਫ ਓਪਨ ਸਕੂਲਿੰਗ (ਐਨ.ਆਈ.ਓ.ਐਸ.) ਤੋਂ ਦਿਵਾਉਣ ਦਾ ਕਰਾਰ ਕੀਤਾ ਸੀ।ਓਪਨ ਸਕੂਲ ਰਾਹੀਂ 10ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਨਾਮਜਦਗੀ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਆਪਣੀ ਵੈਬਸਾਈਟ ਜਰੀਏ ਕੀਤੀ ਜਾ ਰਹੀ ਹੈ। ਜਿਸਦੀ ਆਖਰੀ ਤਾਰੀਖ 21 ਜੁਲਾਈ ਹੈ।ਨਾਮਜਦ ਹੋਣ ਵਾਲੇ ਲੜਕਿਆਂ ਲਈ 15 ਅਤੇ ਲੜਕੀਆਂ ਲਈ 73 ਸਿੱਖਿਆ ਕੇਂਦਰ ਦਿੱਲੀ ਦੇ ਵੱਖ-ਵੱਖ ਸਰਕਾਰੀ ਸਕੂਲਾਂ ’ਚ ਬਣਾਏ ਗਏ ਹਨ।ਜਦੋਂ ਵਿਦਿਆਰਥੀ ਵੱਲੋਂ 2 ਭਾਸ਼ਾਵਾਂ ਦੀ ਚੋਣ ਲਈ ਕਲਿੱਕ ਕੀਤਾ ਜਾਂਦਾ ਹੈ ਤਾਂ ਉਥੇ ਭਾਸ਼ਾ ਦੇ ਵਿਕੱਲਪ ਦੇ ਤੌਰ ’ਤੇ ਹਿੰਦੀ, ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾ ਸਾਹਮਣੇ ਆਉਂਦੀ ਹੈ।
ਜੀ.ਕੇ. ਨੇ ਦੱਸਿਆ ਕਿ ਦਿੱਲੀ ਸਰਕਾਰ ਦੀ ਅਨਗਹਿਲੀ ਕਾਰਨ ਉਕਤ ਵਿਦਿਆਰਥੀਆਂ ਨੂੰ ਦੂਜੀ ਭਾਸ਼ਾ ਵੱਜੋਂ ਸੰਸਕ੍ਰਿਤ ਦੀ ਚੋਣ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ।ਜਦੋਂ ਇਸ ਬਾਰੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਗੈਰ ਅਧਿਕਾਰਿਕ ਤੌਰ ’ਤੇ ਕਹਿਣਾ ਸੀ ਕਿ ਸਿੱਖਿਆ ਕੇਂਦਰਾਂ ’ਚ ਪੰਜਾਬੀ ਟੀਚਰ ਸਰਕਾਰ ਵੱਲੋਂ ਉਪਲਬਧ ਨਹੀਂ ਕਰਵਾਏ ਜਾ ਰਹੇ ਹਨ।
ਜੀ.ਕੇ. ਨੇ ਸਵਾਲ ਪੁੱਛਿਆ ਕਿ ਦਿੱਲੀ ਸਰਕਾਰ ਆਪਣੇ ਸਕੂਲਾਂ ਦੇ 9ਵੀਂ ਫ਼ੇਲ ਵਿਦਿਆਰਥੀਆਂ ਨੂੰ ਓਪਨ ਸਕੂਲ ’ਚੋਂ ਸਿੱਧੀ 10ਵੀਂ ਜਮਾਤ ਪਾਸ ਕਰਾਕੇ ਵਿਦਿਆਰਥੀਆਂ ਦੀ ਨੀਂਹ ਮਜਬੂਤ ਕਰਕੇ ਫ਼ਰਜੀ ਰਾਸ਼ਟਰ ਨਿਰਮਾਣ ਕਰ ਰਹੀ ਹੈ।ਜੀ.ਕੇ. ਨੇ ਹੈਰਾਨੀ ਪ੍ਰਗਟਾਈ ਕਿ ਦਿੱਲੀ ਸਰਕਾਰ ਦੇ ਓਪਨ ਸਕੂਲ ਵੱਜੋਂ ਚਲ ਰਹੇ 88 ਸਿੱਖਿਆ ਕੇਂਦਰ ਕਿਸ ਤਰੀਕੇ ਨਾਲ ਦੋਹਰੀ ਮਾਨਤਾ ਲੈ ਕੇ ਚਲ ਰਹੇ ਹਨ।ਉਕਤ ਸਕੂਲਾਂ ਨੂੰ ਸੀ.ਬੀ.ਐਸ.ਈ. ਦੇ ਨਾਲ ਐਨ.ਆਈ.ਓ.ਐਸ. ਦੀ ਦੋਹਰੀ ਮਾਨਤਾ ਕਿਸ ਆਧਾਰ ’ਤੇ ਮਿਲੀ ਹੈ।ਜੀ.ਕੇ. ਨੇ ਸਿਸੋਦੀਆਂ ਨੂੰ ਪੰਜਾਬੀ ਭਾਸ਼ਾ ਦੀ ਅਨਦੇਖੀ ਨਾ ਕਰਨ ਦੀ ਨਸੀਹਤ ਦਿੰਦੇ ਹੋਏ ਕਈ ਮੰਗਾਂ ਸਾਹਮਣੇ ਰੱਖਿਆ ਹਨ।ਜੀ.ਕੇ. ਨੇ ਓਪਨ ਸਕੂਲ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਬਾਕੀ ਭਾਸ਼ਾਵਾਂ ਦੇ ਨਾਲ ਸ਼ਾਮਲ ਕਰਨ,ਦਾਖਲੇ ਦੀ ਆਖਰੀ ਤਾਰੀਖ ਨੂੰ 15 ਦਿਨਾਂ ਲਈ ਵਧਾਉਣ ਅਤੇ ਨਾਮਜਦ ਹੋ ਚੁੱਕੇ ਵਿਦਿਆਰਥੀਆਂ ਨੂੰ ਭਾਸ਼ਾ ’ਚ ਬਦਲਾਵ ਕਰਨ ਦਾ ਮੌਕਾ ਉਪਲਬਧ ਕਰਾਉਣ ਦੀ ਮੰਗ ਕੀਤੀ ਹੈ।
-PTCNews