Tue, Sep 22, 2026
Whatsapp

ਮਸ਼ਹੂਰ ਗਾਇਕਾ ਦੀ ਉਸਦੇ ਪਤੀ ਨੇ ਗੋਲੀ ਮਾਰ ਕੇ ਕੀਤੀ ਹੱਤਿਆ

Reported by:  PTC News Desk  Edited by:  Shanker Badra -- August 02nd 2018 04:10 PM
ਮਸ਼ਹੂਰ ਗਾਇਕਾ ਦੀ ਉਸਦੇ ਪਤੀ ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਮਸ਼ਹੂਰ ਗਾਇਕਾ ਦੀ ਉਸਦੇ ਪਤੀ ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਮਸ਼ਹੂਰ ਗਾਇਕਾ ਦੀ ਉਸਦੇ ਪਤੀ ਨੇ ਗੋਲੀ ਮਾਰ ਕੇ ਕੀਤੀ ਹੱਤਿਆ:ਪਾਕਿਸਤਾਨ 'ਚ ਪਸ਼ਤੋ ਰੰਗਮੰਚ ਦੀ ਮਸ਼ਹੂਰ ਕਲਾਕਾਰ ਤੇ ਗਾਇਕਾ ਰੇਸ਼ਮਾ ਦੀ ਬੁੱਧਵਾਰ ਨੂੰ ਉਸਦੀ ਪਤੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਕਿਸੇ ਘਰੇਲੂ ਵਿਵਾਦ ਕਾਰਨ ਉਨ੍ਹਾਂ ਦੇ ਪਤੀ ਨੇ ਗੋਲੀ ਮਾਰੀ ਹੈ।ਦੱਸਿਆ ਜਾ ਰਿਹਾ ਹੈ ਕਿ ਰੇਸ਼ਮਾ ਤੇ ਉਸਦੇ ਪਤੀ ਫੈਦਾ ਖ਼ਾਨ ਦੇ ਆਪਣੀ ਸਬੰਧ ਕਾਫ਼ੀ ਸਮੇਂ ਤੋਂ ਖ਼ਰਾਬ ਸਨ।ਜਿਸ ਦੇ ਕਾਰਨ ਰੇਸ਼ਮਾ ਖੈਬਰ ਪਖਤੂਨਖਵਾ ਸੂਬੇ ਦੇ ਨੌਸ਼ੇਰਾ 'ਚ ਆਪਣੇ ਮਾਤਾ-ਪਿਤਾ ਦੇ ਘਰ ‘ਚ ਰਹਿ ਰਹੀ ਸੀ। ਜਾਣਕਾਰੀ ਮੁਤਾਬਕ ਰੇਸ਼ਮਾ ਦੇ ਭਰਾ ਨੇ ਫੈਦਾ ਖ਼ਾਨ ਖਿਲਾਫ਼ ਐੱਫਆਈਆਰ ਦਰਜ ਕਰਾਈ ਹੈ।ਐੱਫਆਈਆਰ ਮੁਤਾਬਕ ਫੈਦਾ ਵਿਦੇਸ਼ ‘ਚ ਕੰਮ ਕਰਦਾ ਹੈ ਤੇ ਕੁਝ ਦਿਨ ਪਹਿਲਾਂ ਹੀ ਵਤਨ ਵਾਪਸ ਪਰਤਿਆ ਸੀ।ਬੁੱਧਵਾਰ ਨੂੰ ਉਹ ਰੇਸ਼ਮਾ ਨੂੰ ਮਨਾ ਕੇ ਘਰ ਵਾਪਸ ਲਿਆਉਣ ਲਈ ਸਹੁਰੇ ਗਿਆ ਸੀ ਪਰ ਰੇਸ਼ਮਾ ਨੇ ਉਸ ਦੇ ਨਾਲ ਜਾਣ ਤੋਂ ਮਨ੍ਹਾਂ ਕਰ ਦਿੱਤਾ।ਇਸ ‘ਤੇ ਉਹ ਭੜਕ ਗਿਆ ਤੇ ਉਸ ਨੇ ਰੇਸ਼ਮਾ ‘ਤੇ ਗੋਲ਼ੀ ਚਲਾ ਦਿੱਤੀ।ਇਸ ਦੌਰਾਨ ਰੇਸ਼ਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK