ਪੰਚਾਇਤ ਵਿਭਾਗ ਨੇ ਰਾਜ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ,ਪੰਚਾਇਤੀ ਚੋਣਾਂ ਇਸ ਮਹੀਨੇ ਹੋਣ ਦੀ ਸੰਭਾਵਨਾ
ਪੰਚਾਇਤ ਵਿਭਾਗ ਨੇ ਰਾਜ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ,ਪੰਚਾਇਤੀ ਚੋਣਾਂ ਇਸ ਮਹੀਨੇ ਹੋਣ ਦੀ ਸੰਭਾਵਨਾ:ਚੰਡੀਗੜ੍ਹ : ਪੰਚਾਇਤ ਵਿਭਾਗ ਨੇ ਰਾਜ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਵਿਭਾਗ ਨੇ 31 ਦਸੰਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਲਈ ਕਿਹਾ ਹੈ।ਇਸ ਤੋਂ ਪਹਿਲਾਂ ਸਰਕਾਰ ਨੇ 15 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਰੱਦ ਕਰ ਦਿੱਤੀਆਂ ਸਨ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ।ਇਸ ਤੋਂ ਬਾਅਦ ਅਕਤੂਬਰ ਵਿੱਚ ਚੋਣ ਪ੍ਰਕਿਰਿਆ ਪੁਰੀ ਨਾ ਹੋਣ ਕਾਰਨ 15 ਦਸੰਬਰ ਨੂੰ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਸੀ ਪਰ ਹੁਣ ਇਹ ਚੋਣਾਂ ਇਸ ਮਹੀਨੇ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।ਦੱਸ ਦਈਏ ਕਿ 16 ਜੁਲਾਈ ਤੋਂ ਸੂਬੇ ਵਿੱਚ ਸਰਕਾਰ ਨੇ ਪੰਚਾਇਤਾਂ ਭੰਗ ਕਰਕੇ ਪ੍ਰਬੰਧਕ ਲਾ ਦਿੱਤੇ ਗਏ ਸਨ। -PTCNews