ਦੇਸ਼- ਵਿਦੇਸ਼

ਅਮਰੀਕਾ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਇਕ ਪੈਸੇਂਜਰ ਦੀ ਮੌਤ, 3 ਘੰਟਿਆਂ ਬਾਅਦ ਵਾਪਸ ਮੁੜਿਆ ਜਹਾਜ਼

By Riya Bawa -- December 04, 2021 6:37 pm -- Updated:December 04, 2021 6:37 pm

Air India Emergency landing: ਦਿੱਲੀ ਤੋਂ ਅਮਰੀਕਾ ਜਾ ਰਹੇ ਏਅਰ ਇੰਡੀਆ ਦੇ ਜਹਾਜ਼ 'ਚ ਇਕ ਪੈਸੇਂਜਰ ਦੀ ਯਾਤਰਾ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਤੋਂ ਬਾਅਦ ਫਲਾਈਟ ਨੂੰ ਵਾਪਸ ਰਾਜਧਾਨੀ ਲਿਆਂਦਾ ਗਿਆ। ਦਿੱਲੀ ਏਅਰਪੋਰਟ ਤੋਂ ਉਡਾਨ ਭਰਨ ਦੇ ਤਿੰਨ ਘੰਟਿਆਂ ਬਾਅਦ ਜਹਾਜ਼ ਵਾਪਸ ਪਰਤ ਆਇਆ।

 

ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਫਲਾਈਟ ਦਿੱਲੀ ਤੋਂ ਅਮਰੀਕਾ ਦੇ ਨੈਵਾਰਕ ਜਾ ਰਹੀ ਸੀ। ਫਲਾਈਟ ਦੇ ਉਡਾਨ ਭਰਨ ਤੋਂ 3 ਘੰਟਿਆਂ ਬਾਅਦ ਜਹਾਜ਼ 'ਚ ਮੈਡੀਕਲ ਐਮਰਜੈਂਸੀ ਸਾਹਮਣੇ ਆਈ।

ਏਅਰਪੋਰਟ ਦੇ ਡਾਕਟਰਾਂ ਦੀ ਇਕ ਟੀਮ ਜਹਾਜ਼ 'ਚ ਪਹੁੰਚੀ। ਪੂਰੀ ਸਾਵਧਾਨੀ ਨਾਲ ਜਾਂਚ ਕਰਨ ਤੋਂ ਬਾਅਦ ਪੈਸੇਂਜਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੈਸੇਂਜਰ ਅਮਰੀਕੀ ਨਾਗਰਿਕ ਸੀ। ਉਹ ਆਪਣੀ ਪਤਨੀ ਨਾਲ ਟ੍ਰੈਵਲ ਕਰ ਰਿਹਾ ਸੀ। ਅਧਿਕਾਰੀ ਨੇ ਕਿਹਾ, "ਇਸ ਜਹਾਜ਼ ਦੇ ਨਵੇਂ ਚਾਲਕ ਦਲ ਦੇ ਮੈਂਬਰਾਂ ਨਾਲ ਸ਼ਾਮ 4 ਵਜੇ ਦੇ ਕਰੀਬ ਉਡਾਣ ਭਰਨ ਦੀ ਉਮੀਦ ਹੈ।" ਇਸ ਦੇ ਨਾਲ ਹੀ ਅਗਲੇਰੀ ਕਾਨੂੰਨੀ ਕਾਰਵਾਈ ਲਈ ਪੂਰੇ ਮਾਮਲੇ ਦੀ ਰਿਪੋਰਟ ਏਅਰਪੋਰਟ ਪੁਲਿਸ ਨੂੰ ਦੇ ਦਿੱਤੀ ਗਈ ਹੈ।

-PTC News

  • Share