ਹਾਦਸੇ/ਜੁਰਮ

ਪਠਾਨਕੋਟ 'ਚ ਨਿਰਮਾਣ ਅਧੀਨ ਡਿੱਗੀ ਘਰ ਦੀ ਕੰਧ, 2 ਮਜ਼ਦੂਰਾਂ ਦੀ ਮੌਤ

By Jashan A -- July 03, 2019 2:07 pm -- Updated:Feb 15, 2021

ਪਠਾਨਕੋਟ 'ਚ ਨਿਰਮਾਣ ਅਧੀਨ ਡਿੱਗੀ ਘਰ ਦੀ ਕੰਧ, 2 ਮਜ਼ਦੂਰਾਂ ਦੀ ਮੌਤ,ਪਠਾਨਕੋਟ: ਪਠਾਨਕੋਟ ਦੇ ਵਿਸ਼ਣੂ ਨਗਰ 'ਚ ਅੱਜ ਉਸ ਸਮੇਂ ਮਾਤਮ ਪਸਰ ਗਿਆ, ਜਦੋਂ ਇਥੇ ਨਿਰਮਾਣ ਦੌਰਾਨ ਕੰਧ ਡਿੱਗ ਗਈ। ਜਿਸ ਕਾਰਨ ਇਥੇ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਆਉਣ ਨਾਲ ਮੌਤ ਹੋ ਗਈ ਜਦਕਿ ਤਿੰਨ ਹੋਰ ਮਜ਼ਦੂਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ।

ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਬਾਰੇ ਜਦੋਂ ਸਥਾਨਕ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ।

ਹੋਰ ਪੜ੍ਹੋ:ਲੰਡਨ ਵਿੱਚ ਰੇਸ਼ਮਾ ਪੰਜਾਬਣ ਬੀਜਦੀ ਸੀ ਇਸ ਨਸ਼ੇ ਦੇ ਬੂਟੇ, ਪਲਿਸ ਨੇ ਕੀਤੀ ਕਾਰਵਾਈ

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

  • Share