Mon, Apr 29, 2024
Whatsapp

ਪਠਾਨਕੋਟ 'ਚ ਅਮਿਤ ਸ਼ਾਹ ਵੱਲੋਂ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ, ਲੋਕਾਂ ਨੂੰ ਸਾਥ ਦੇਣ ਦੀ ਕੀਤੀ ਅਪੀਲ

Written by  Jashan A -- May 05th 2019 06:08 PM -- Updated: May 05th 2019 06:28 PM
ਪਠਾਨਕੋਟ 'ਚ ਅਮਿਤ ਸ਼ਾਹ ਵੱਲੋਂ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ, ਲੋਕਾਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪਠਾਨਕੋਟ 'ਚ ਅਮਿਤ ਸ਼ਾਹ ਵੱਲੋਂ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ, ਲੋਕਾਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪਠਾਨਕੋਟ 'ਚ ਅਮਿਤ ਸ਼ਾਹ ਵੱਲੋਂ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ, ਲੋਕਾਂ ਨੂੰ ਸਾਥ ਦੇਣ ਦੀ ਕੀਤੀ ਅਪੀਲ,ਪਠਾਨਕੋਟ: ਲੋਕ ਸਭਾ ਚੋਣਾਂ ਨੂੰ ਲੈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੌਰੇ 'ਤੇ ਹਨ। ਜਿਸ ਦੌਰਾਨ ਅੱਜ ਉਹ ਅੱਜ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੇ ਹੱਕ 'ਚ ਪ੍ਰਚਾਰ ਕਰਨ ਲਈ ਪਠਾਨਕੋਟ ਪਹੁੰਚੇ। [caption id="attachment_291508" align="aligncenter" width="300"]amit ਪਠਾਨਕੋਟ 'ਚ ਅਮਿਤ ਸ਼ਾਹ ਵੱਲੋਂ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ, ਲੋਕਾਂ ਨੂੰ ਸਾਥ ਦੇਣ ਦੀ ਕੀਤੀ ਅਪੀਲ[/caption] ਇਸ ਮੌਕੇ ਉਹਨਾਂ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਸੰਨੀ ਦਿਓਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਕਈ ਹੋਰ ਆਗੂ ਸਟੇਜ ‘ਤੇ ਮੌਜੂਦ ਰਹੇ। ਇਥੇ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਮੋਦੀ ਸਕਰਾਰ ਦੇ ਦੇਸ਼ 'ਚ ਕੀਤੇ ਕੰਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜੋ ਕੀਤਾ ਦੇਸ਼ ਲਈ ਕੀਤਾ ਹੈ ਅਤੇ ਉਹਨਾਂ ਕਿ ਨਰਿੰਦਰ ਮੋਦੀ ਹਮੇਸ਼ਾ ਦੇਸ਼ ਦੀ ਜਨਤਾ ਨਾਲ ਖੜੇ ਹਨ। ਹੋਰ ਪੜ੍ਹੋ:‘ਪੰਜਾਬ ਮਿਊਂਸੀਪਲ ਆਊਟਡੋਰ ਐਡਵਰਟਾਈਜ਼ਮੈਂਟ ਪਾਲਿਸੀ-2018 ਨੂੰ ਪ੍ਰਵਾਨਗੀ ਉਹਨਾਂ ਕਿਹਾ ਕਿ ਮੋਦੀ ਨੇ ਦੇਸ਼ ਦੀ ਜਨਤਾ ਲਈ ਅਣਥੱਕ ਮਿਹਤਨ ਕੀਤੀ ਹੈ ਅਤੇ ਦੇਸ਼ ਦੇ ਗਰੀਬ ਲੋਕਾਂ ਨੂੰ ਗੈਸ ਕੁਨੈਕਸ਼ਨ ਮੋਦੀ ਸਰਕਾਰ ਨੇ ਹੀ ਮੁਹਈਆ ਕਰਵਾਏ ਹਨ। ਅੱਗੇ ਉਹਨਾਂ ਰੈਲੀ 'ਚ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਸੰਨੀ ਦਿਓਲ ਨੂੰ ਵੋਟਾਂ ਪਾ ਕੇ ਪਾਰਲੀਮੈਂਟ 'ਚ ਭੇਜਿਆ ਜਾਵੇ ਤਾਂ ਜੋ ਗੁਰਦਾਸਪੁਰ ਹਲਕੇ ਅਤੇ ਪੰਜਾਬ ਦਾ ਹੋਰ ਵਿਕਾਸ ਹੋ ਸਕੇ। [caption id="attachment_291509" align="aligncenter" width="300"]amit ਪਠਾਨਕੋਟ 'ਚ ਅਮਿਤ ਸ਼ਾਹ ਵੱਲੋਂ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ, ਲੋਕਾਂ ਨੂੰ ਸਾਥ ਦੇਣ ਦੀ ਕੀਤੀ ਅਪੀਲ[/caption] ਇਥੇ ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਗੁਰਦਾਸਪੁਰ ਇਲਾਕੇ ਲਈ ਵਿਨੋਦ ਖੰਨਾ ਨੇ ਕੰਮ ਕੀਤਾ ਤੇ ਹੁਣ ਲੋਕ ਸੰਨੀ ਦਿਓਲ ਨੂੰ ਮੌਕਾ ਦੇਣ ਤਾਂ ਹਲਕੇ ਦੀ ਨੁਹਾਰ ਬਦਲੀ ਜਾ ਸਕੇ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਚੋਣਾਂ ਆਉਂਦੀਆਂ ਹਨ ਤਾਂ ਰਾਹੁਲ ਬਾਬਾ ਨੂੰ ਗਰੀਬਾਂ ਦੀ ਯਾਦ ਆਉਂਦੀ ਹੈ। ਉਥੇ ਹੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਬਦੌਲਤ ਹੀ 34 ਸਾਲ ਬਾਅਦ ਸਿੱਖਾਂ ਨੂੰ ਇਨਸਾਫ ਮਿਲਿਆ ਤੇ '84 ਕਤਲੇਆਮ ਦੇ ਦੋਸ਼ੀਆਂ ਨੂੰ ਜੇਲ੍ਹਾਂ 'ਚ ਬੰਦ ਕਰਵਾਇਆ। ਅੱਗੇ ਉਹਨਾਂ ਕਿਹਾ ਕਿ ਜੋ ਵਿਕਾਸ ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਨੇ ਕੀਤਾ ਹੈ ਉਹ ਕਾਂਗਰਸ ਸਰਕਾਰ ਕਦੇ ਨਹੀਂ ਕਰ ਸਕਦੀ। ਹੋਰ ਪੜ੍ਹੋ:ਭਾਜਪਾ ਨੇ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਕੀਤਾ ਜਾਰੀ, ਪਾਰਟੀ ਦੇ ਕਈ ਆਗੂ ਮੌਜੂਦ [caption id="attachment_291510" align="aligncenter" width="300"]amit ਪਠਾਨਕੋਟ 'ਚ ਅਮਿਤ ਸ਼ਾਹ ਵੱਲੋਂ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ, ਲੋਕਾਂ ਨੂੰ ਸਾਥ ਦੇਣ ਦੀ ਕੀਤੀ ਅਪੀਲ[/caption] ਉਹਨਾਂ ਕਿਹਾ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਵਰਗਾ ਮਿਹਨਤੀ ਇਨਸਾਨ ਪੂਰੀ ਦੁਨੀਆ ਵਿੱਚ ਨਹੀਂ ਲੱਭਣਾ, ਉਹਨਾਂ ਜੋ ਕੰਮ ਪੰਜਾਬ ਦੇ ਲੋਕਾਂ ਲਈ ਕੀਤੇ ਹਨ ਤੇ ਹੁਣ ਵੀ ਕਰ ਰਹੇ ਹਨ ਉਹ ਸਾਫ ਦਿਖਾਈ ਦੇ ਰਹੇ ਹਨ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਸੰਨੀ ਦਿਓਲ ਨੂੰ ਜਿਤਾ ਕੇ ਸਾਂਸਦ ਬਣਾਓ ਤੇ ਉਹ ਦੁਬਾਰਾ ਫਿਰ ਗੁਰਦਾਸਪੁਰ ਆਉਣਗੇ ਤੇ ਧਾਰਾ 377 ਦਾ ਨਾਮੋ ਨਿਸ਼ਾਨ ਮਿਟਾ ਦੇਣਗੇ। -PTC News


Top News view more...

Latest News view more...