Sat, May 4, 2024
Whatsapp

ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਵਿਖੇ ਪਾਣੀ 'ਚ ਡੁਬਿਆ ਵਿੱਦਿਆ ਦਾ ਮੰਦਿਰ ,ਬੱਚੇ ਪ੍ਰੇਸ਼ਾਨ

Written by  Shanker Badra -- September 26th 2018 11:16 AM -- Updated: September 26th 2018 01:08 PM
ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਵਿਖੇ ਪਾਣੀ 'ਚ ਡੁਬਿਆ ਵਿੱਦਿਆ ਦਾ ਮੰਦਿਰ ,ਬੱਚੇ ਪ੍ਰੇਸ਼ਾਨ

ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਵਿਖੇ ਪਾਣੀ 'ਚ ਡੁਬਿਆ ਵਿੱਦਿਆ ਦਾ ਮੰਦਿਰ ,ਬੱਚੇ ਪ੍ਰੇਸ਼ਾਨ

ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਵਿਖੇ ਪਾਣੀ 'ਚ ਡੁਬਿਆ ਵਿੱਦਿਆ ਦਾ ਮੰਦਿਰ ,ਬੱਚੇ ਪ੍ਰੇਸ਼ਾਨ:ਪੰਜਾਬ 'ਚ ਭਾਰੀ ਮੀਂਹ ਨੇ ਸੂਬੇ ਅੰਦਰ ਹੜ ਵਰਗੇ ਹਲਾਤ ਪੈਦਾ ਕਰ ਦਿੱਤੇ ਸਨ।ਪਿਛਲੇ ਦਿਨੀਂ ਪੰਜਾਬ ਅੰਦਰ ਲਗਾਤਾਰ ਤਿੰਨ ਦਿਨ ਭਾਰੀ ਮੀਂਹ ਪੈਣ ਤੋਂ ਬਾਅਦ ਅੱਜ ਮੌਸਮ ਸਾਫ ਹੋ ਗਿਆ ਹੈ।ਇਸ ਮੀਂਹ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ ਅਤੇ ਦੋਹਾਂ ਸੂਬਿਆਂ ਦੇ ਕਈ ਇਲਾਕਿਆਂ ‘ਚ ਫ਼ਸਲਾਂ ਵੀ ਨੁਕਸਾਨੀਆਂ ਗਈਆਂ ਹਨ।ਇਸ ਦੇ ਨਾਲ ਹੀ ਮੀਂਹ ਕਾਰਨ ਪੰਜਾਬ ਵਿੱਚ ਸੜਕਾਂ ਧੱਸਣ, ਮਕਾਨ ਡਿੱਗਣ ਤੋਂ ਇਲਾਵਾ ਕਈ ਹੋਰ ਘਟਨਾਵਾਂ ਵਾਪਰੀਆਂ ਹਨ।ਇਸ ਤੋਂ ਇਲਾਵਾ ਹੜ੍ਹਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ‘ਚ ਸੋਮਵਾਰ 11 ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਇੱਕ ਸਕੂਲ ਪਾਣੀ ਵਿਚ ਡੁੱਬ ਗਿਆ ਹੈ।ਇਹ ਸਕੂਲ ਸਨੌਰੀ ਅੱਡੇ ਦੇ ਕੋਲ ਰਾਈ ਮਾਜਰਾ ਦਾ ਐਲਮੈਂਟਰੀ ਸਕੂਲ ਹੈ।ਜਿਸ ਵਿੱਚ ਗੋਡੇ-ਗੋਡੇ ਪਾਣੀ ਖੜ੍ਹਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਸੀਵਰੇਜ ਵੀ ਪਾਣੀ ਦੀ ਮਾਰ ਝੱਲ ਨਹੀਂ ਸਕਿਆ ਅਤੇ ਪਾਣੀ ਬੈਕ ਮਾਰ ਰਿਹਾ ਹੈ।ਇਸ ਨਾਲ ਪਟਿਆਲਾ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੁੱਲ ਗਈ ਹੈ। -PTCNews


Top News view more...

Latest News view more...