Sat, Jun 21, 2025
Whatsapp

ਹੁਣ ਲੋਕ ਨਹੀਂ ਹੋਣਗੇ ਖੱਜਲ-ਖੁਆਰ, ਤੁਰੰਤ ਹੋਵੇਗਾ ਕੰਮ : ਵਿਧਾਇਕ ਕੋਹਲੀ

Reported by:  PTC News Desk  Edited by:  Ravinder Singh -- March 28th 2022 06:41 PM
ਹੁਣ ਲੋਕ ਨਹੀਂ ਹੋਣਗੇ ਖੱਜਲ-ਖੁਆਰ, ਤੁਰੰਤ ਹੋਵੇਗਾ ਕੰਮ : ਵਿਧਾਇਕ ਕੋਹਲੀ

ਹੁਣ ਲੋਕ ਨਹੀਂ ਹੋਣਗੇ ਖੱਜਲ-ਖੁਆਰ, ਤੁਰੰਤ ਹੋਵੇਗਾ ਕੰਮ : ਵਿਧਾਇਕ ਕੋਹਲੀ

ਪਟਿਆਲਾ : ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਸ਼ਹਿਰੀ ਪਟਿਆਲਾ ਦੇ ਸਮੂਹ ਵਰਕਰਾਂ ਤੇ ਵਲੰਟੀਅਰਾਂ ਨਾਲ ਧੰਨਵਾਦੀ ਮੀਟਿੰਗ ਕੀਤੀ। ਇਸ ਦੌਰਾਨ ਪਟਿਆਲਾ ਸ਼ਹਿਰੀ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰ, ਵਰਕਰ ਤੇ ਵਲੰਟੀਅਰ ਮੌਜੂਦ ਰਹੇ। ਇਸ ਦੌਰਾਨ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਸੀਨੀਅਰ ਆਗੂ ਕੁੰਦਨ ਗੋਗੀਆ, ਗੁਰਜੀਤ ਸਿੰਘ ਸਾਹਨੀ, ਕੇਕੇ ਸਹਿਗਲ, ਤਰਨਜੀਤ ਸਿੰਘ ਕੋਹਲੀ, ਅਜੀਤ ਸਿੰਘ ਬਾਬੂ, ਜਸਬੀਰ ਸਿੰਘ ਮਾਟਾ, ਜੋਗਿੰਦਰ ਸਿੰਘ ਛਾਂਗਾਂ, ਸ੍ਰੀਮਤੀ ਸਿਰਮਤ ਕੋਹਲੀ, ਰਣਜੀਤ ਕੌਰ ਕੋਹਲੀ, ਜੋਤੀ ਅਰੋੜਾ, ਵੀਰਪਾਲ ਕੌਰ ਚਹਿਲ, ਪਰਮਜੀਤ ਕੌਰ ਚਹਿਲ ਸਮੇਤ ਵੱਡੀ ਗਿਣਤੀ ਵਿੱਚ ਵਲੰਟੀਅਰ ਸ਼ਾਮਲ ਸਨ। ਹੁਣ ਲੋਕ ਨਹੀਂ ਹੋਣਗੇ ਖੱਜਲ-ਖੁਆਰ, ਤੁਰੰਤ ਹੋਵੇਗਾ ਕੰਮ : ਵਿਧਾਇਕ ਕੋਹਲੀਇਸ ਦੌਰਾਨ ਅਜੀਤਪਾਲ ਕੋਹਲੀ ਨੇ ਸਮੁੱਚੇ ਪਟਿਆਲਾ ਵਾਸੀਆਂ ਦਾ ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਉਤੇ ਧੰਨਵਾਦ ਕੀਤਾ ਤੇ ਕਿਹਾ ਕਿ ਕੋਹਲੀ ਪਰਿਵਾਰ ਤੁਹਾਡੇ ਲਈ 24 ਘੰਟੇ ਸੇਵਾ ਵਿਚ ਹਾਜ਼ਰ ਹੈ। ਇਸ ਦੌਰਾਨ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਵੀਆਂ ਵੱਲੋਂ ਜੋ ਕੋਹਲੀ ਪਰਿਵਾਰ ਨੂੰ ਲੰਬੇ ਸਮੇਂ ਤੋਂ ਅਥਾਹ ਪਿਆਰ ਦਿੱਤਾ ਜਾ ਰਿਹਾ ਹੈ, ਉਹ ਉਸ ਦਾ ਦੇਣ ਕਦੇ ਨਹੀਂ ਦੇ ਸਕਦੇ। ਹੁਣ ਲੋਕ ਨਹੀਂ ਹੋਣਗੇ ਖੱਜਲ-ਖੁਆਰ, ਤੁਰੰਤ ਹੋਵੇਗਾ ਕੰਮ : ਵਿਧਾਇਕ ਕੋਹਲੀਅਜੀਤਪਾਲ ਕੋਹਲੀ ਨੇ ਕਿਹਾ ਕਿ ਪਾਰਟੀ ਵੱਲੋਂ ਸਖ਼ਤ ਹਦਾਇਤਾਂ ਮੁਤਾਬਿਕ ਹਰ ਇਕ ਵਰਕਰ ਅਤੇ ਵਲੰਟੀਅਰ ਦੇ ਕੰਮ ਨੂੰ ਪਹਿਲ ਮਿਲੇਗੀ, ਕਿਸੇ ਵੀ ਕੰਮ ਨੂੰ ਅਣਗੌਲਿਆਂ ਨਹੀਂ ਕੀਤਾ ਜਾਵੇਗਾ। ਅਜੀਤਪਾਲ ਕੋਹਲੀ ਨੇ ਕਿਹਾ ਕਿ ਜਲਦੀ ਹੀ ਪਟਿਆਲਾ ਹਲਕੇ ਦਾ ਇਕ ਸੁਵਿਧਾ ਸੈਂਟਰ ਖੋਲ੍ਹਿਆ ਜਾਏਗਾ, ਜਿਸ ਵਿੱਚ ਹਰ ਇਕ ਵਿਅਕਤੀ ਦੇ ਸਰਕਾਰੀ ਦਫ਼ਤਰ ਨਾਲ ਸਬੰਧਤ ਕੰਮ ਕਰਵਾਉਣ ਲਈ ਬਕਾਇਦਾ ਸਟਾਫ ਰੱਖਿਆ ਜਾਏਗਾ। ਹੁਣ ਲੋਕ ਨਹੀਂ ਹੋਣਗੇ ਖੱਜਲ-ਖੁਆਰ, ਤੁਰੰਤ ਹੋਵੇਗਾ ਕੰਮ : ਵਿਧਾਇਕ ਕੋਹਲੀਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਸੈਂਟਰ ਦੀ ਖਾਸੀਅਤ ਇਹ ਹੋਏਗੀ ਕਿ ਕਿਸੇ ਨੂੰ ਵੀ ਆਪਣੇ ਕੰਮ ਲਈ ਸਰਕਾਰੀ ਦਫਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ। ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਰੇ ਕੰਮ ਅਜਿਹੇ ਕਰਨੇ ਹਨ, ਜਿਹੜੇ ਕਿ ਆਮ ਲੋਕਾਂ ਨਾਲ ਜੁੜੇ ਹੋਣ ਤੇ ਲੋਕਾਂ ਦੀ ਖੱਜਲ-ਖੁਆਰੀ ਘੱਟ ਹੋ ਸਕੇ। ਉਨ੍ਹਾਂ ਆਮ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੋ ਵੀ ਵਾਅਦੇ 'ਆਪ' ਨੇ ਤੁਹਾਡੇ ਨਾਲ ਕੀਤੇ ਹਨ, ਉਹ ਹਰ ਹਾਲਤ ਵਿਚ ਪੂਰੇ ਕੀਤੇ ਜਾਣਗੇ। ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰੀ ਸੇਵਾ ਨਿਯਮ ਲਾਗੂ ਕਰਨੇ ਪੰਜਾਬ ਨਾਲ ਧੱਕਾ-ਐਡਵੋਕੇਟ ਧਾਮੀ


Top News view more...

Latest News view more...

PTC NETWORK
PTC NETWORK