Sun, May 5, 2024
Whatsapp

ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਜਾਣੋਂ ਅੱਜ ਦਾ ਰੇਟ

Written by  Shanker Badra -- October 12th 2018 12:30 PM -- Updated: October 12th 2018 12:31 PM
ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਜਾਣੋਂ ਅੱਜ ਦਾ ਰੇਟ

ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਜਾਣੋਂ ਅੱਜ ਦਾ ਰੇਟ

ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਜਾਣੋਂ ਅੱਜ ਦਾ ਰੇਟ:ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਜਾਰੀ ਹੈ।ਇਸ ਦਾ ਸਿੱਧਾ ਅਸਰ ਆਉਣ ਵਾਲੇ ਤਿਉਹਾਰਾਂ ਦੀ ਖਰੀਦਦਾਰੀ 'ਤੇ ਪਵੇਗਾ।ਪਿਛਲੇ ਲੰਮੇ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਆਮ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ।ਅੱਜ ਪੈਟਰੋਲ ਦੀ ਕੀਮਤ ਵਿੱਚ 12 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 28 ਪੈਸੇ ਦਾ ਵਾਧਾ ਹੋਇਆ ਹੈ। ਮੁੰਬਈ ਵਿੱਚ ਅੱਜ ਪੈਟਰੋਲ ਦੀਆਂ ਕੀਮਤਾਂ ਵਿੱਚ 0.12 ਪੈਸੇ ਦਾ ਵਾਧਾ ਹੋਇਆ ਹੈ।ਹੁਣ ਮੁੰਬਈ ਵਿੱਚ ਪੈਟਰੋਲ 87.94 ਰੁਪਏ ਪ੍ਰਤੀ ਲਿਟਰ ਉੱਤੇ ਪੁੱਜ ਗਿਆ ਹੈ।ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ ਵਿੱਚ 0.29 ਪੈਸੇ ਦਾ ਵਾਧਾ ਹੋਇਆ ਹੈ। ਹੁਣ ਇਥੇ ਡੀਜ਼ਲ 78.51 ਰੁਪਏ ਪ੍ਰਤੀ ਲਿਟਰ ਨਾਲ ਵਿੱਕ ਰਿਹਾ ਹੈ। ਮੋਹਾਲੀ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 0.10 ਪੈਸੇ ਦਾ ਵਾਧਾ ਹੋਇਆ ਹੈ।ਹੁਣ ਇੱਥੇ ਪੈਟਰੋਲ ਦੀ ਕੀਮਤ 88.45 ਰੁਪਏ ਪ੍ਰਤੀ ਲਿਟਰ ਹੋ ਗਈ ਹੈ।ਡੀਜ਼ਲ ਦੀ ਕੀਮਤ ਵਿੱਚ 0.27 ਰੁਪਏ ਦਾ ਵਾਧਾ ਹੋਇਆ ਹੈ।ਇਸ ਕਾਰਨ ਹੁਣ ਡੀਜ਼ਲ 75.02 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਵਿੱਕ ਰਿਹਾ ਹੈ।ਜ਼ਿਕਰਯੋਗ ਹੈ ਕਿ ਪੰਜਾਬ ਭਰ 'ਚ ਪੈਟਰੋਲ ਦੀ ਸਭ ਤੋਂ ਵੱਧ ਕੀਮਤ ਮੋਹਾਲੀ ਵਿੱਚ ਹੈ। ਦਿੱਲੀ ਵਿੱਚ ਵੀ ਪੈਟਰੋਲ ਦੀ ਕੀਮਤ ਵਿੱਚ 0.12 ਪੈਸੇ ਦਾ ਵਾਧਾ ਹੋਇਆ ਹੈ। ਇਸ ਕਾਰਨ ਪੈਟਰੋਲ ਦੀ ਕੀਮਤ 82.48 ਰੁਪਏ ਪ੍ਰਤੀ ਲਿਟਰ ਹੋ ਗਈ ਹੈ।ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ 'ਚ ਵੀ 0.28 ਪੈਸੇ ਦਾ ਵਾਧਾ ਹੋਇਆ ਹੈ ਜਿਸ ਕਾਰਨ ਡੀਜ਼ਲ 74.90 ਰੁਪਏ ਪ੍ਰਤੀ ਲਿਟਰ ਦੀ ਕੀਮਤ 'ਤੇ ਵਿੱਕ ਰਿਹਾ ਹੈ। ਚੰਡੀਗੜ੍ਹ ਵਿੱਚ ਪੈਟਰੋਲ ਦੀ ਕੀਮਤ 'ਚ 0.11 ਪੈਸੇ ਦਾ ਵਾਧਾ ਹੋਇਆ ਹੈ। ਇਸ ਕਾਰਨ ਇਥੇ ਪੈਟਰੋਲ ਦੀ ਕੀਮਤ 77.87 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਡੀਜ਼ਲ ਦੀ ਕੀਮਤ 'ਚ 0.27 ਪੈਸੇ ਦਾ ਵਾਧਾ ਹੋਇਆ ਹੈ। ਹੁਣ ਇਥੇ ਡੀਜ਼ਲ 71.27 ਰੁਪਏ ਪ੍ਰਤੀ ਲਿਟਰ ਦੀ ਕੀਮਤ 'ਤੇ ਵਿੱਕ ਰਿਹਾ ਹੈ। -PTCNews


Top News view more...

Latest News view more...