ਫਿਲੌਰ ‘ਚ ਵੱਡੀ ਵਾਰਦਾਤ, ਲੇਡੀਜ਼ ਸੰਗੀਤ ‘ਚ ਗਈ ਲੜਕੀ ਨਾਲ ਹੋਇਆ ਜਬਰ-ਜਨਾਹ

Rape

ਫਿਲੌਰ ‘ਚ ਵੱਡੀ ਵਾਰਦਾਤ, ਲੇਡੀਜ਼ ਸੰਗੀਤ ‘ਚ ਗਈ ਲੜਕੀ ਨਾਲ ਹੋਇਆ ਜਬਰ-ਜਨਾਹ,ਫਿਲੌਰ: ਲੇਡੀਜ਼ ਸੰਗੀਤ ‘ਚ ਆਪਣੀ ਦਾਦੀ ਅਤੇ ਚਾਚਾ ਨਾਲ ਹਿੱਸਾ ਲੈਣ ਗਈ ਨੌਵੀਂ ਕਲਾਸ ਦੀ 14 ਸਾਲਾ ਵਿਦਿਆਰਥਣ ਨਾਲ ਮੁਹੱਲੇ ਦੇ ਰਹਿਣ ਵਾਲੇ ਇਕ ਲੜਕੇ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ‘ਤੇ ਮੂੰਹ ਬੰਦ ਰੱਖਣ ਲਈ ਮੁਲਜ਼ਮ ਨੇ ਪੀੜਤਾ ਦੇ ਚਾਚੇ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਵੀ ਕੀਤੀ ਗਈ।

ਮਿਲੀ ਜਾਣਕਾਰੀ ਮੁਤਾਬਕ ਸਥਾਨਕ ਸ਼ਹਿਰ ਵਿਚ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਪੀੜਤ ਲੜਕੀ ਦੀ ਦਾਦੀ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਛੋਟੇ ਬੇਟੇ ਅਤੇ ਨੌਵੀਂ ਕਲਾਸ ਵਿਚ ਪੜ੍ਹਨ ਵਾਲੀ 14 ਸਾਲਾ ਪੋਤਰੀ ਨਾਲ ਲੇਡੀਜ਼ ਸੰਗੀਤ ‘ਚ ਹਿੱਸਾ ਲੈਣ ਗਈ। ਰਾਤ 10 ਵਜੇ ਘਰ ਵਾਪਸ ਮੁੜਨ ਲਈ ਉਹ ਆਪਣੀ ਪੋਤਰੀ ਨੂੰ ਲੱਭਣ ਲੱਗੀ ਤਾਂ ਉਹ ਕਿਤੇ ਨਹੀਂ ਮਿਲੀ।

ਹੋਰ ਪੜ੍ਹੋ: ਵਿਅਕਤੀ ਨੇ ਪਹਿਲਾਂ ਪਰਿਵਾਰ ਨੂੰ ਦਿੱਤਾ ਜ਼ਹਿਰ, ਮਗਰੋਂ ਕੀਤਾ ਇਹ ਘਿਨੌਣਾ ਕੰਮ !

ਲੇਡੀਜ਼ ਸੰਗੀਤ ਦਾ ਪ੍ਰੋਗਰਾਮ ਵੀ ਖਤਮ ਹੋ ਗਿਆ। ਡੇਢ ਘੰਟੇ ਬਾਅਦ ਰਾਤ ਸਾਢੇ 11 ਵਜੇ ਉਸ ਨੂੰ ਆਪਣੀ ਪੋਤਰੀ ਬਦਹਵਾਸ ਹਾਲਤ ‘ਚ ਮਿਲੀ। ਉਸ ਦੇ ਚਾਚੇ ਵੱਲੋਂ ਉਸ ਨੂੰ ਪੁੱਛੇ ਜਾਣ ‘ਤੇ ਉਹ ਘਬਰਾਈ ਜਿਹੀ ਚੁੱਪ-ਚਾਪ ਖੜ੍ਹੀ ਰਹੀ। ਉਸ ਦੀ ਹਾਲਤ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਉਸ ਨਾਲ ਕੋਈ ਮਾੜੀ ਘਟਨਾ ਵਾਪਰੀ ਹੈ। ਫਿਲਹਾਲ ਇਸ ਮਾਮਲੇ ‘ਚ ਗੁਰਾਇਆ ਪੁਲਿਸ ਮਾਮਲਾ ਦਰਜ ਕਰਕੇ ਮੁਲਜਮ ਦੀ ਭਾਲ ਕਰ ਰਹੀ ਹੈ।

-PTC News