Wed, Dec 24, 2025
Whatsapp

PM ਮੋਦੀ ਦਾ ਫਰਾਂਸ ਪੁੱਜਣ 'ਤੇ ਮੁਸਲਮਾਨਾਂ ਨੇ ਕੀਤਾ ਸਵਾਗਤ, ਪਾਕਿ ਨੂੰ ਨਹੀਂ ਆਇਆ ਰਾਸ (ਵੀਡੀਓ)

Reported by:  PTC News Desk  Edited by:  Jashan A -- August 23rd 2019 11:18 AM
PM ਮੋਦੀ ਦਾ ਫਰਾਂਸ ਪੁੱਜਣ 'ਤੇ ਮੁਸਲਮਾਨਾਂ ਨੇ ਕੀਤਾ ਸਵਾਗਤ, ਪਾਕਿ ਨੂੰ ਨਹੀਂ ਆਇਆ ਰਾਸ (ਵੀਡੀਓ)

PM ਮੋਦੀ ਦਾ ਫਰਾਂਸ ਪੁੱਜਣ 'ਤੇ ਮੁਸਲਮਾਨਾਂ ਨੇ ਕੀਤਾ ਸਵਾਗਤ, ਪਾਕਿ ਨੂੰ ਨਹੀਂ ਆਇਆ ਰਾਸ (ਵੀਡੀਓ)

PM ਮੋਦੀ ਦਾ ਫਰਾਂਸ ਪੁੱਜਣ 'ਤੇ ਮੁਸਲਮਾਨਾਂ ਨੇ ਕੀਤਾ ਸਵਾਗਤ, ਪਾਕਿ ਨੂੰ ਨਹੀਂ ਆਇਆ ਰਾਸ (ਵੀਡੀਓ),ਪੈਰਿਸ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਰਾਂਸ ਦੌਰੇ 'ਤੇ ਹਨ। ਜਿਸ ਦੌਰਾਨ ਉਹ ਚੋਟੀ ਦੇ ਨੇਤਾਵਾਂ ਨਾਲ ਦੋ-ਪੱਖੀ, ਖੇਤਰੀ ਤੇ ਆਪਸੀ ਹਿੱਤ ਦੇ ਗਲੋਬਲ ਮੁੱਦਿਆਂ ‘ਤੇ ਵਿਆਪਕ ਚਰਚਾ ਕਰਨਗੇ। https://twitter.com/PMOIndia/status/1164583468564504577?s=20 ਅੱਜ ਮੋਦੀ ਦਾ ਪੈਰਿਸ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ। ਪੈਰਿਸ 'ਚ ਏਅਰਪੋਰਟ 'ਤੇ ਗੁਜਰਾਤ ਦੇ ਵੋਹਰਾ ਮੁਸਲਮਾਨਾਂ ਨੇ ਤਿਰੰਗੇ ਨਾਲ ਮੋਦੀ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਦੌਰਾਨ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਵੀ ਲਗਾਏ ਗਏ। ਪਰ ਪਾਕਿਸਤਾਨ ਨੂੰ ਮੋਦੀ ਦਾ ਸਵਾਗਤ ਰਾਸ ਨਹੀਂ ਆਇਆ। ਹੋਰ ਪੜ੍ਹੋ: ਆਸਾਰਾਮ ਮਾਮਲੇ 'ਤੇ ਬਾਲੀਵੁੱਡ ਐਕਟਰ ਫਰਹਾਨ ਅਖਤਰ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਇਹ ਅਪੀਲ ਪਾਕਿ ਮੰਤਰੀ ਫਵਾਦ ਚੌਧਰੀ ਪੀ.ਐੱਮ. ਮੋਦੀ ਦੇ ਸਵਾਗਤ ਤੋਂ ਇੰਨਾ ਚਿੜ੍ਹ ਗਏ ਕਿ ਉਨ੍ਹਾਂ ਨੇ ਟਵੀਟ ਕਰ ਕੇ ਆਪਣੀ ਨਿਰਾਸ਼ਾ ਜ਼ਾਹਰ ਕਰ ਦਿੱਤੀ। ਫਵਾਦ ਚੌਧਰੀ ਨੇ ਭਾਰਤੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਕੀਤੇ ਗਏ ਵੀਡੀਓ ਟਵੀਟ 'ਤੇ ਰਿਪਲਾਈ ਕਰਦੇ ਹੋਏ ਲਿਖਿਆ,''ਕਿੰਨੇ ਪੈਸੇ ਲੱਗ ਗਏ ਇਸ ਡਰਾਮੇ 'ਤੇ?'' ਪਾਕਿਸਤਾਨੀ ਮੰਤਰੀ ਦੇ ਟਵੀਟ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। https://twitter.com/fawadchaudhry/status/1164613421947637761?s=20 ਜ਼ਿਕਰਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਅਗਸਤ ਤੱਕ ਫਰਾਂਸ, ਸੰਯੁਕਤ ਅਰਬ ਅਮੀਰਾਤ ਤੇ ਬਹਿਰੀਨ ਦੌਰੇ ‘ਤੇ ਹਨ। ਖਾਸ ਗੱਲ ਇਹ ਹੈ ਕਿ ਇਹਨਾਂ ਤਿੰਨਾਂ ਦੇਸ਼ਾਂ ਨੇ ਕਸ਼ਮੀਰ ਮਸਲੇ ‘ਤੇ ਖੁਲ੍ਹੇਆਮ ਭਾਰਤ ਦਾ ਸਮਰਥਨ ਕੀਤਾ ਹੈ। -PTC News  


Top News view more...

Latest News view more...

PTC NETWORK
PTC NETWORK