PM ਮੋਦੀ ਨੇ ਅੱਜ ਕਾਨਪੁਰ ਮੈਟਰੋ ਰੇਲ ਦਾ ਕੀਤਾ ਉਦਘਾਟਨ, ਸਫ਼ਰ ਕਰਕੇ ਕਾਨਪੁਰ ਦੇ ਬਣੇ ਪਹਿਲੇ ਯਾਤਰੀ
ਕਾਨਪੁਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਅੱਜ ਕਾਨਪੁਰ ਦਾ ਦੌਰਾ ਕਰਨਗੇ ਅਤੇ ਦੁਪਹਿਰ ਕਰੀਬ ਡੇਢ ਵਜੇ ਕਾਨਪੁਰ ਮੈਟਰੋ ਰੇਲ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਬੀਨਾ-ਪੰਕੀ ਮਲਟੀਪ੍ਰੋਡਕਟ ਪਾਈਪਲਾਈਨ ਪ੍ਰੋਜੈਕਟ ਦਾ ਵੀ ਉਦਘਾਟਨ ਵੀ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲੇ ਯਾਤਰੀ ਦੇ ਤੌਰ 'ਤੇ ਮੈਟਰੋ ਟਰੇਨ 'ਚ ਸਵਾਰ ਹੋਏ ਹਨ।
ਮੈਟਰੋ ਟਰੇਨ ਰਵਾਨਾ ਹੋ ਗਈ ਹੈ ਅਤੇ ਗੀਤਾਨਗਰ ਸਟੇਸ਼ਨ 'ਤੇ ਪਹੁੰਚ ਕੇ ਆਈਆਈਟੀ ਸਟੇਸ਼ਨ 'ਤੇ ਵਾਪਸ ਆ ਜਾਵੇਗੀ। ਉਨ੍ਹਾਂ ਇੱਥੇ ਇੱਕ ਪ੍ਰਦਰਸ਼ਨੀ ਰਾਹੀਂ ਕਾਨਪੁਰ ਮੈਟਰੋ ਦਾ ਨਿਰੀਖਣ ਕੀਤਾ। ਮੈਟਰੋ ਦਾ ਇਹ ਪਹਿਲਾ ਪੜਾਅ ਆਈਆਈਟੀ ਕਾਨਪੁਰ ਤੋਂ ਮੋਤੀ ਝੀਲ ਤੱਕ 9 ਕਿਲੋਮੀਟਰ ਲੰਬਾ ਹੈ। ਕਾਨਪੁਰ ਵਿੱਚ ਮੈਟਰੋ ਰੇਲ ਪ੍ਰੋਜੈਕਟ ਦੀ ਪੂਰੀ ਲੰਬਾਈ 32 ਕਿਲੋਮੀਟਰ ਹੈ, ਅਤੇ ਇਸ ਨੂੰ 11,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।
ਮੱਧ ਪ੍ਰਦੇਸ਼ ਦੀ ਬੀਨਾ ਰਿਫਾਇਨਰੀ ਤੋਂ ਕਾਨਪੁਰ ਦੇ ਪੰਕੀ ਤੱਕ ਫੈਲਿਆ, ਇਹ ਪ੍ਰੋਜੈਕਟ 1500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਖੇਤਰ ਵਿੱਚ ਬੀਨਾ ਰਿਫਾਇਨਰੀ ਤੋਂ ਪੈਟਰੋਲੀਅਮ ਉਤਪਾਦਾਂ ਦੀ ਢੋਆ-ਢੁਆਈ ਵਿੱਚ ਮਦਦ ਕਰੇਗਾ।